ਜਗਰਾਉਂ, 28 ਮਈ ( ਜਗਰੂਪ ਸੋਹੀ, ਅਸ਼ਵਨੀ)-29 ਵੇਂ ਦਿਨ ਚ ਦਾਖਲ ਹੋਏ ਦਿਨ ਰਾਤ ਦੇ ਅਖਾੜਾ ਪਿੰਡ ਦੇ ਸੰਘਰਸ਼ ਮੋਰਚੇ ਵੱਲੋਂ ਅੱਜ ਇਲਾਕੇ ਦੇ ਦਸ ਪਿੰਡਾਂ ਚ ਵਿਸ਼ਾਲ ਲੰਮਾ ਕਾਫ਼ਲਾ ਮਾਰਚ ਕਰਕੇ ਇਲਾਕੇ ਦੇ ਲੋਕਾਂ ਨੂੰ ਗੈਸ ਫੈਕਟਰੀ ਵਿਰੋਧੀ ਸੰਘਰਸ਼ ਨਾਲ ਜੋੜਣ ਦਾ ਸਫ਼ਲ ਉਪਰਾਲਾ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਚ ਇੱਕ ਹਜ਼ਾਰ ਦੇ ਕਰੀਬ ਔਰਤਾਂ ਮਰਦਾਂ ਨੇ ਡੇਢ ਸੌ ਦੇ ਕਰੀਬ ਵਹੀਕਲਾਂ ਸਮੇਤ ਇੱਕ ਸੌ ਟਰੈਕਟਰ ਟ੍ਰਾਲੀਆਂ ਤੇ ਸਵਾਰ ਹੋ ਕੇ ਲੋਕਾਂ ਦੇ ਜਨਜੀਵਨ ਦਾ ਖੌਅ ਬਨਣ ਵਾਲੀ ਗੈਸ ਫੈਕਟਰੀ ਪੱਕੇ ਤੋਰ ਤੇ ਬੰਦ ਕਰਾਉਣ ਲਈ ਜਨਤਾ ਤੋਂ ਸਹਿਯੋਗ ਦੀ ਮੰਗ ਕੀਤੀ। ਇਲਾਕੇ ਦੇ ਪਿੰਡਾਂ ਕਾਉਕੇ ਕਲਾਂ, ਡੱਲਾ , ਮੱਲਾ, ਦੇਹੜਕਾ, ਮਾਣੂਕੇ, ਭੰਮੀਪੁਰਾ, ਬੱਸੂਵਾਲ, ਚੀਮਾਂ , ਰੂਮੀ, ਅਖਾੜਾ ਆਦਿ ਪਿੰਡਾਂ ਚ ਪੰਜਾਬ ਸਰਕਾਰ ਤੋਂ ਪਰਦੁਸ਼ਨ ਫੈਲਾਓੁਣ ਵਾਲੀ ਗੈਸ ਫੈਕਟਰੀ ਬੰਦ ਕਰਾਓਣ ਦੇ ਨਾਰੇ ਗੁੰਜਾਉਂਦਾ ਇਹ ਵਿਸ਼ਾਲ ਲੰਮਾ ਕਾਫਲਾ ਲੰਘਿਆ। ਧੂਹਪਾਊ ਨਾਰੇ ਗੁੰਜਾਉਂਦੇ ਮਰਦ ਔਰਤਾਂ ਹੁੰਕਾਰ ਰਹੇ ਸਨ ਕਿ ਹਵਾ ਪਾਣੀ ਗੰਧਲਾ ਕਰਨ ਵਾਲੀ ਫੈਕਟਰੀ ਨਹੀ ਚੱਲਣ ਦਿਆਂਗੇ। ਵੱਖ ਵੱਖ ਪਿੰਡਾਂ ਚ ਅਪਣੇ ਸੰਬੋਧਨ ਦੋਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ , ਇਕਾਈ ਪਰਧਾਨ ਗੁਰਤੇਜ ਸਿੰਘ ਤੇਜ ਨੇ ਕਿਹਾ ਕਿ ਮਸਲਾ ਸਿਰਫ ਅਖਾੜਾ ਪਿੰਡ ਦਾ ਨਹੀ ਸਗੋਂ ਲੁਧਿਆਣਾ ਜਿਲ੍ਹੇ ਦੇ ਚਾਰ ਪਿੰਡਾਂ ਭੂੰਦੜੀ, ਮੁਸ਼ਕਾਬਾਦ, ਘੁੰਗਰਾਲੀ ਰਾਜਪੂਤਾਂ , ਅਖਾੜਾ ਦੇ ਲੋਕ ਲੰਮੇ ਸਮੇਂ ਤੋਂ ਪਰਦੁਸ਼ਣ ਫੈਲਾਓੁਣ ਵਾਲੀਆਂ ਫ਼ੈਕਟਰੀਆਂ ਬੰਦ ਕਰਾਉਣ ਲਈ ਸੜਕਾਂ ਤੇ ਹਨ। ਸਭਨਾਂ ਵੋਟ ਪਾਰਟੀਆਂ ਤੋਂ ਨਿਰਾਸ਼ ਲੋਕਾਂ ਨੇ ਅੰਤ ਨੂੰ ਅੱਕ ਕੇ ਵੋਟਾਂ ਦੇ ਪੂਰਨ ਬਾਈਕਾਟ ਦਾ ਫੈਸਲਾ ਕੀਤਾ ਹੈ। ਉੱਨਾਂ ਕਿਹਾ ਕਿ ਲੋਕਾਂ ਦੀਆਂ ਮੰਗਾਂ ਦਾ ਧਿਆਨ ਧਰਨ ਦੀ ਥਾਂ ਪਰਸਾਸ਼ਨ ਫੈਕਟਰੀ ਮਾਲਕਾਂ ਦੀ ਬੋਲੀ ਬੋਲਣ ਲੱਗ ਪਿਆ ਹੈ ਤਾਂ ਉਨਾਂ ਦਾ ਇਸ ਰਾਜ ਭਾਗ ਤੇ ਵਿਸਵਾਸ਼ ਖਤਮ ਹੋ ਚੁੱਕਾ ਹੈ। ਉੱਨਾਂ ਕਿਹਾ ਕਿ ਇੱਕ ਜੂਨ ਤੋਂ ਬਾਅਦ ਸਾਰੇ ਸੰਘਰਸ਼ ਮੋਰਚਿਆਂ ਦੀ ਸਾਂਝੀ ਮੀਟਿੰਗ ਸੱਦ ਕੇ ਆਰ ਪਾਰ ਦੀ ਲੜਾਈ ਵਿੱਢੀ ਜਾਵਗੀ। ਇਸ ਸਮੇਂ ਸੁਰਜੀਤ ਦੌਧਰ,ਕੁਲਵਿੰਦਰ ਸਿੰਘ ਡੱਲਾ, ਨਿਰਮਲ ਸਿੰਘ ਭੰਮੀਪੁਰਾ, ਮਨਦੀਪ ਸਿੰਘ ਭੰਮੀਪੁਰਾ, ਕੁੰਡਾ ਸਿੰਘ ਕਾਉਂਕੇ, ਕੁਲਦੀਪ ਸਿੰਘ ਕੀਪਾ, ਪਰਮਜੀਤ ਸਿੰਘ ਚੀਮਾ, ਸੁਖਜੀਤ ਸਿੰਘ ਅਖਾੜਾ, ਸੁਖਦੇਵ ਸਿੰਘ, ਹਰਦੇਵ ਸਿੰਘ , ਜਗਦੇਵ ਸਿੰਘ, ਪਾਲ਼ਾ ਸਿੰਘ ,ਬਲਵਿੰਦਰ ਸਿੰਘ, ਭਗਵੰਤ ਸਿੰਘ , ਸੁੱਖ ਸਮਰਾ, ਸ਼ੀਰਾ ਸਮਰਾ, ਤਾਰਾ ਸਿੰਘ, ਦੀਪਾ ਸਿੰਘ, ਰੂਪੀ ਸਮਰਾ, ਦਰਸ਼ਨ ਸਿੰਘ, ਨਾਨੂ ਗਿੱਲ, ਸੋਨੂ ਆਦਿ ਹਾਜ਼ਰ ਸਨ। ਦੇਹੜਕਾ ਪਿੰਡ ਵਾਸੀਆਂ ਵਲੋਂ ਚੋਲਾਂ ਦੇ ਲੰਗਰ ਰਾਹੀ, ਕਾਉਕੇ, ਭੰਮੀਪੁਰਾ, ਰੂਮੀ , ਬੱਸੂਵਾਲ ਚ ਪਾਣੀ ਦੀਆਂ ਛਬੀਲਾਂ ਰਾਹੀ ਜਲ ਸੇਵਾ ਕੀਤੀ ਗਈ।