ਵਾਰਡ ਨੰਬਰ 16 ਅਤੇ 19 ਦੇ ਕੌਂਸਲਰਾਂ ਨੇ ਕੀਤੇ ਵੱਡੇ ਇਕੱਠ
ਜਗਰਾਓਂ, 28 ਮਈ ( ਭਗਵਾਨ ਭੰਗੂ )-ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੰਗਲਵਾਰ ਨੂੰ ਜਗਰਾਓਂ ਵਿਖੇ ਭਾਰੀ ਕਾਫਿਲੇ ਨਾਲ ਰੋਡ ਸ਼ੋਅ ਕੱਢਿਆ। ਜਿਸਨੂੰ ਸਮੁੱਚੇ ਸ਼ਹਿਰ ਵਿਚ ਭਾਰੀ ਹੁੰਗਾਰਾ ਮਿਲਿਆ ਅਤੇ ਲੋਕ ਆਪ ਮੁਹਾਰੇ ਹੀ ਰਾਜਾ ਵੜਿੰਗ ਦੇ ਨਾਲ ਹੋ ਤੁਰੇ। ਜਦੋਂ ਕਾਫਿਲ ਵਾਰਡ ਨੰਬਰ 19 ਵਿੱਚ ਲਾਜਪਤਰਾਏ ਰੋਡ ਤੇ ਪਹੁੰਚਿਆ ਤਾਂ ਵਾਰਡ ਦੀ ਕੌਂਸਲਰ ਡਿੰਪਲ ਗੋਇਲ ਅਤੇ ਉਨ੍ਹਾਂ ਦੇ ਪਤੀ ਰੋਹਿਤ ਗੋਇਲ ਵਲੋਂ ਬੇਮਿਸਾਲ ਇਕੱਠ ਕਰਕੇ ਰਾਜਾ ਵੜਿੰਗ ਦੀ ਸ਼ਾਨਦਾਰ ਜਿੱਤ ਦਾ ਜਗਰਾਓਂ ਵਿਖੇ ਮੁੱਢ ਬੰਨ੍ਹ ਦਿੱਤਾ। ਇਸੇ ਤਰ੍ਹਾਂ ਹੀ ਵਾਰਡ ਨੰਬਰ 16 ਦੀ ਕੌਂਸਲਰ ਸੁਧਾ ਭਾਰਦਵਾਜ ਵਲੋਂ ਆਪਣੇ ਵਾਰਡ ਵਿਚ ਭਰਵਾਂ ਇਕੱਠ ਕੀਤਾ ਗਿਆ। ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਲੁਧਿਆਣਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਜਗਰਾਉਂ ਵਿਧਾਨ ਸਭਾ ਹਲਕੇ ਦੇ ਇੰਚਾਰਜ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਸਮੇਤ ਪਾਰਟੀ ਦੀ ਹੋਰ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ। ਇਸ ਮੌਕੇ ਰਾਜਾ ਵੜਿੰਗ ਨੇ ਦੋਵਾਂ ਵਾਰਡਾਂ ਦੇ ਕੌਂਸਲਰਾਂ ਅਤੇ ਬਾਕੀ ਸ਼ਹਿਰ ਨਿਵਾਸੀਆਂ ਦਾ ਇਸ ਭਰਵੇਂ ਹੁੰਗਾਰੇ ਲਈ ਧਨਵਾਦ ਕੀਤਾ ਉਥੇ ਵਿਸਵਾਸ਼ ਦਵਾਇਆ ਕਿ ਉਹ ਸੀਟ ਜਿੱਤਣ ਤੋਂ ਬਾਅਦ ਪਹਿਲਾਂ ਰਹੇ ਸੰਸਜ ਵਾਂਗ ਲੋਕਾਂ ਨੂੰ ਵਿਸਾਰਨਗੇ ਨਹੀਂ ਬਲਕਿ ਹਰ ਦੁੱਖ ਸੁੱਖ ਵਿਚ ਤੁਹਾਡੇ ਨਾਲ ਅਤੇ ਤੁਹਾਡੇ ਵਿਚਕਾਰ ਖੜ੍ਹੇ ਹੋਣਗੇ। ਕਿਸੇ ਨੂੰ ਵੀ ਇਹ ਸ਼ਿਕਾਇਤ ਨਹੀ ਮਿਲੇਗੀ ਕਿ ਉਨ੍ਹਾਂ ਦਾ ਫੋਨ ਅਟੈਂਡ ਨਹੀਂ ਹੋਇਆ ਜਾਂ ਕਿਸੇ ਦਾ ਕੰਮ ਨਹੀਂ ਹੋਇਆ। ਉਨ੍ਹਾਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੂਰੇ ਇਲਾਕੇ ‘ਚ ਉਨ੍ਹਾਂ ਦਾ ਜੋ ਸ਼ਾਨਦਾਰ ਸਵਾਗਤ ਹੋ ਰਿਹਾ ਹੈ, ਉਹ ਰਵਨੀਤ ਬਿੱਟੂ ਦੀ ਬੇਵਫਾਈ ਦਾ ਨਤੀਜਾ ਹੈ। ਲੋਕ ਵਿਸ਼ਵਾਸਘਾਤ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ‘ਚ 13-0 ਦਾ ਦਾਅਵਾ ਕਰਨ ਵਾਲਿਆਂ ਦੀ ਗਿਣਤੀ 0 ‘ਤੇ ਹੀ ਰਹਿ ਜਾਵੇਗੀ। ਪੰਜਾਬ ਵਿੱਚ ਰੇਤ ਮਾਫੀਆ, ਨਸ਼ਾ ਤਸਕਰੀ, ਗੈਂਗਸਟਰਵਾਦ ਅਤੇ ਭ੍ਰਿਸ਼ਟਾਚਾਰ ਆਪਣੇ ਸਿਖਰ ’ਤੇ ਹੈ। ਇਸ ਲਈ ਹੁਣ ਉਨ੍ਹਾਂ ਦੇ ਝੂਠੇ ਵਾਅਦੇ ਕੰਮ ਨਹੀਂ ਆਉਣਗੇ ਅਤੇ ਲੋਕ ਭਾਰੀ ਵੋਟਾਂ ਨਾਲ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣਗੇ। ਇਸ ਮੌਕੇ ਦੇਹਾਤ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਤੋਂ ਇਲਾਵਾ ਬਲਾਕ ਕਾਂਗਰਸ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਸ਼ਹਿਰੀ ਕਾਂਗਰਸ ਪ੍ਰਧਾਨ ਨਵਦੀਪ ਸਿੰਘ ਗਰੇਵਾਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ, ਕੌਂਸਲਰ ਅਮਨ ਕਪੂਰ ਬੌਬੀ, ਕੌਂਸਲਰ ਵਿਕਰਮ ਜੱਸੀ, ਕੌਂਸਲਰ ਰਵਿੰਦਰ ਪਾਲ ਸਿੰਘ ਰਾਜੂ, ਕੌਂਸਲਰ ਜਰਨੈਲ ਸਿੰਘ ਲੋਹਟ, ਸਤਿੰਦਰਜੀਤ ਸਿੰਘ ਤੱਤਲਾ, ਗਾਂਧੀ, ਮੋਹਿਤ ਜੈਨ, ਲੰਕਾ ਟੇਲਰ, ਸਿੰਗਲਾ ਐਡਵੋਕੇਟ, ਰੋਹਿਤ ਕੋਹਲੀ, ਬੌਬੀ ਜੂਸ ਬਾਰ, ਧਰਮਾ ਡਾਂਗੀਆ, ਦਕਸ਼ ਗੋਇਲ, ਸੁਨੀਲ ਕੁਮਾਰ ਨੀਲਾ, ਨੀਟਾ ਮਲਹੋਤਰਾ, ਰਾਹੁਲ ਮਲਹੋਤਰਾ, ਜੁਆਏ ਮਲਹੋਤਰਾ, ਸ਼ਾਨ ਅਰੋੜਾ, ਵਿਜੇ , ਦੀਪੂ, ਸੰਜੂ ,ਵਿਨੀਤ, ਮਹਿੰਗਾ , ਅਜੈ ਗੋਇਲ, ਕਾਕਾ, ਕਮਲ ਸਾਈਨ ਕੈਫੇ , ਵਿਵੇਕ ਸ਼ਰਮਾ ,ਰਾਕੇਸ਼ ਗੁਪਤਾ , ਗੁਰਦੀਪ ਢੋਲਣ, ਗੋਰਾ, ਰੋਹਿਤ ਅੱਗਰਵਾਲ, ਰਾਮ ਕੁਮਾਰ ਗੁੱਜਰ ਅਤੇ ਸੰਜੂ ਗੁੱਜਰ ਸਮੇਤ ਭਾਰੀ ਗਿਣਤੀ ਵਿੱਚ ਦੋਵਾਂ ਵਾਰਡਾਂ ਦੇ ਲੋਕ ਮੌਜੂਦ ਸਨ।