Home Punjab ਚਾਰ ਜੂਨ ਨੂੰ ਦੇਸ਼ ‘ਚ ਅਰਬਪਤੀਆਂ ਦੀ ਸਰਕਾਰ ਦਾ ਹੋਵੇਗਾ ਅੰਤ, ਗਰੀਬਾਂ...

ਚਾਰ ਜੂਨ ਨੂੰ ਦੇਸ਼ ‘ਚ ਅਰਬਪਤੀਆਂ ਦੀ ਸਰਕਾਰ ਦਾ ਹੋਵੇਗਾ ਅੰਤ, ਗਰੀਬਾਂ ਦੀ ਸਰਕਾਰ ਸੰਭਾਲੇਗੀ ਸੱਤਾ- ਰਾਹੁਲ ਗਾਂਧੀ

25
0

ਜਗਰਾਉਂ, 29 ਮਈ ( ਰਾਜੇਸ਼ ਜੈਨ, ਭਗਵਾਨ ਭੰਗੂ)- ਲੋਕ ਸਭਾ ਚੋਣਾਂ ਦੇ ਆਖਰੀ ਰਾਉਂਡ ਵਿੱਚ ਹੋਣ ਜਾ ਰਹੀ ਵੋਟਿੰਗ ਵਿੱਚ ਪੰਜਾਬ ਦੀਆਂ 13 ਸੀਟਾਂ ਤੇ ਵੀ ਮਤਦਾਨ 1 ਜੂਨ ਨੂੰ ਹੋਵੇਗਾ। ਆਪਣੀ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਲਈ ਚੋਣ ਪ੍ਰਚਾਰ ਵਿੱਚ ਕੇਂਦਰੀ ਲੀਡਰਸ਼ਿਪ ਵੀ ਪੂਰੀ ਤਾਕਤ ਝੋਂਕ ਰਹੀਆਂ ਹਨ। ਇਸੇ ਸੰਬੰਧ ਵਿਚ ਲੁਧਿਆਣਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਵੋਟਾਂ ਦੀ ਅਪੀਲ ਕਰਨ ਲਈ ਕਾਂਗਰਸ ਦੇ ਵੱਡੇ ਨੇਤਾ ਰਾਹੁਲ ਗਾਂਧੀ ਮੁੱਲਾਂਪੁਰ ਵਿਖੇ ਪਹੁੰਚੇ ਅਤੇ ਉਨ੍ਹਾਂ ਵਿਸ਼ਾਲ ਜਨਸਮੂਹ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ਤੇ ਰੱਖਿਆ। ਰਾਹੁਲ ਗਾਂਧੀ ਨੇ ਮੁੱਲਾਂਪੁਰ ਵਿਖੇ ਰੈਲੀ ਦੌਰਾਨ ਦਾਅਵਾ ਕੀਤਾ ਕਿ 4 ਜੂਨ ਨੂੰ ਦੇਸ਼ ਦੇ ਵਿੱਚ ਸਥਾਪਿਤ ਅਰਬਪਤੀਆਂ ਦੀ ਸਰਕਾਰ ਦਾ ਅੰਤ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 4 ਜੂਨ ਨੂੰ ਦੇਸ਼ ਵਿੱਚ ਗਰੀਬਾਂ ਦੀ ਸਰਕਾਰ ਸੱਤਾ ਵਿੱਚ ਬੈਠਣ ਜਾ ਰਹੀ ਹੈ। ਜਿਸ ਦੇ ਬੈਠਦਿਆਂ ਹੀ ਬੇਰੁਜ਼ਗਾਰੀ, ਨਸ਼ਿਆਂ ਦਾ ਅੰਤ ਹੋਵੇਗਾ ਇਸਦੇ ਨਾਲ ਹੀ ਉਹਨਾਂ ਦੇਸ਼ ਦੀਆਂ ਮਹਿਲਾਵਾਂ, ਨੌਜਵਾਨਾਂ, ਛੋਟੇ ਵਰਗ ਕਿਸਾਨਾਂ ਅਤੇ ਮਜ਼ਦੂਰਾਂ ਲਈ ਰਿਆਇਤਾਂ ਦਾ ਪਿਟਾਰਾ ਖੋਲ੍ਹਦਿਆਂ ਵੱਡੇ-ਵੱਡੇ ਦਾਅਵੇ ਕੀਤੇ। ਉਹਨਾਂ ਚਾਰ ਜੂਨ ਨੂੰ ਦੇਸ਼ ਵਿੱਚ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਲਾਗੂ ਕਰਨ, ਹਰ ਪਰਿਵਾਰ ਦੀ ਮਹਿਲਾ ਨੂੰ ਹਰ ਮਹੀਨੇ 8500 ਰੁਪਏ, ਇਸੇ ਤਰ੍ਹਾਂ ਬੇਰੁਜ਼ਗਾਰ ਨੂੰ ਇਕ ਸਾਲ ਦੀ ਪੱਕੀ ਨੌਕਰੀ, ਅਗਨੀ ਵੀਰ ਯੋਜਨਾ ਨੂੰ ਖਤਮ ਕਰਨ ਅਤੇ ਛੋਟੀ ਇੰਡਸਟਰੀ ਨੂੰ ਸਥਾਪਿਤ ਕਰਨ ਲਈ ਉਲੀਕੀ ਯੋਜਨਾ ਤੇ ਰੌਸ਼ਨੀ ਪਾਈ। ਹੁਣ ਦੇਸ਼ ਦੀ ਭਾਜਪਾ ਸਰਕਾਰ ਨੂੰ ਨਿਸ਼ਾਨੇ ਤੇ ਰੱਖਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਖੁੱਲ ਕੇ ਕਹਿ ਰਹੇ ਹਨ ਕਿ ਇਸ ਵਾਰ ਸੱਤਾ ਵਿੱਚ ਆਉਂਦੇ ਹੀ ਡਾਕਟਰ ਭੀਮ ਰਾਓ ਅੰਬੇਦਕਰ ਦੇ ਸੰਵਿਧਾਨ ਨੂੰ ਫਾੜ ਕੇ ਸੁੱਟ ਦੇਣਗੇ, ਜਦਕਿ ਇਹ ਸੰਵਿਧਾਨ ਕੋਈ ਕਿਤਾਬ ਨਹੀਂ, ਗਰੀਬਾਂ ਦੀ ਆਵਾਜ਼ ਹੈ। ਦੇਸ਼ ਦੇ ਆਵਾਮ ਦਾ ਹੱਕ ਹੈ। ਉਹਨਾਂ ਕਿਹਾ ਕਿ ਅਬਾਨੀ, ਅਡਾਨੀ ਵਰਗੇ ਅਰਬਪਤੀ ਪਰਿਵਾਰਾਂ ਲਈ ਦੇਸ਼ ਦੇ ਛੋਟੇ ਕਾਰੋਬਾਰ ਨੂੰ ਖਤਮ ਕਰਕੇ ਰੱਖ ਦਿੱਤਾ। ਇਸ ਮੌਕੇ ਉਨ੍ਹਾਂ ਲੁਧਿਆਣਾ ਤੋਂ ਕਾਂਗਰਸ ਦੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਰਾਜਾ ਵੜਿੰਗ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਦੇਸ਼ ਵਿੱਚ ਗਰਜੇਗਾ। ਇਸ ਮੌਕੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਵੇਨੂ ਗੋਪਾਲ, ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਓਬਜਰਵਰ ਹਰੀਸ਼ ਚੌਧਰੀ, , ਕੈਪਟਨ ਸੰਦੀਪ ਸੰਧੂ, ਜਿਲਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਸਾਬਕਾ ਜਿਲਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਪ੍ਰਸ਼ੋਤਮ ਲਾਲ ਖਲੀਫਾ, ਮਲਕੀਤ ਸਿੰਘ ਦਾਖਾ ਤੋਂ ਇਲਾਵਾ ਇਲਾਕੇ ਦੀ ਹੋਰ ਲੀਡਰਸ਼ਿਪ ਮੌਜੂਦ ਰਹੀ।

LEAVE A REPLY

Please enter your comment!
Please enter your name here