ਚੰਡੀਗੜ੍ਹ, 7 ਮਈ( ਰਾਜੇਸ਼ ਜੈਨ, ਭਗਵਾਨ ਭੰਗੂ)-ਜ਼ਿਲ੍ਹਾ ਪ੍ਰੀਸ਼ਦ ਮੁਹਾਲੀ ਦੀ ਚੇਅਰਪਰਸਨ ਜਸਵਿੰਦਰ ਕੌਰ ਦੇ ਪਤੀ ਗੁਰਧਿਆਨ ਸਿੰਘ ਦੀ ਭਾਖੜਾ ਨਹਿਰ ਵਿੱਚ ਕਾਰ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਦੱਸਿਆ ਕਿ ਸਵੇਰੇ ਕਾਰ ਨਹਿਰ ਵਿੱਚ ਡਿੱਗ ਗਈ ਸੀ, ਜਿਸ ’ਤੇ ਲੋਕਾਂ ਨੇ ਕਾਰ ਨੂੰ ਬਾਹਰ ਕੱਢਿਆ, ਜਿਸ ਵਿੱਚ ਗੁਰਧਿਆਨ ਸਿੰਘ ਦੀ ਲਾਸ਼ ਬਰਾਮਦ ਹੋਈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਹਾਦਸਾ ਸੀ ਜਾਂ ਖੁਦਕੁਸ਼ੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ। ਮ੍ਰਿਤਕ ਉਸ ਦੇ ਕਰੀਬੀ ਸਨ। ਅਤੇ ਉਨ੍ਹਾਂ ਦੀ ਪਤਨੀ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਹੈ। ਪਰ ਪਿਛਲੇ ਦਿਨਾਂ ਤੋਂ ਗੁਰਧਿਆਨ ਸਿੰਘ ਨੂੰ ‘ਆਪ’ ਪਾਰਟੀ ਦੇ ਆਗੂਆਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਜੋ ਕਿ ਗੁਰਧਿਆਨ ਸਿੰਘ ਦੇ ਹੀ ਪਿੰਡ ਨਾਲ ਸਬੰਧਤ ਹੈ।
