
ਜਗਰਾਓਂ, (ਭਗਵਾਨ ਭੰਗੂ-ਲਿਕੇਸ ਸ਼ਰਮਾ)ਸੰਕ੍ਰਾਂਤੀ ਦੇ ਸ਼ੁਭ ਮੌਕੇ ‘ਤੇ 188 ਵੇ ਰਾਸ਼ਨ ਵੰਡ ਸਮਾਰੋਹ ‘ਚ ਜਗਰਾਉਂ ਸਥਿਤ ਸਵਾਮੀ ਸ੍ਰੀ ਰੂਪ ਚੰਦ ਜੈਨ ਸਾਧਨਾ ਸਥਲ ਸ੍ਰੀ ਰੂਪ ਜੀ, ਕਮਲ ਚੌਕ ਵਿਖੇ ਰੂਪ ਚੰਦ ਜੈਨ ਸੇਵਾ ਸੋਸਾਇਟੀ ਵੱਲੋਂ ਸੰਕ੍ਰਾਂਤੀ ਮਹਾਪਰਵ ‘ਤੇ 110 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਇਕ ਮਹੀਨੇ ਦਾ ਰਾਸ਼ਨ ਵੰਡਿਆ ਗਿਆ,ਇਸ ਮੌਕੇ ਗੱਲਬਾਤ ਦੌਰਾਨ ਪ੍ਰਧਾਨ ਰਾਜੇਸ਼ ਜੈਨ ਨੇ ਦੱਸਿਆ ਕਿ ਸੁਨੀਤਾ ਜੀ ਮਹਾਰਾਜ ਜੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਮਹਾਰਾਜ ਦੇ ਅਸ਼ੀਰਵਾਦ ਸਦਕਾ ਜੋ ਰਾਸ਼ਨ ਹਰ ਮਹੀਨੇ ਵੰਡਿਆ ਜਾਂਦਾ ਸੀ ਉਸ ਨੂੰ ਵਧਾ ਦਿੱਤਾ ਗਿਆ ਤਾ ਕਿ ਹੋਰ ਕਿਸੇ ਗਰੀਬ ਲੋੜਵੰਦ ਦਾ ਚੁਲਾ ਬਲ ਸਕੇ ਇਹ 101 ਪਰਿਵਾਰ ਤੋ ਵਧਾ ਕੇ 110 ਕਰ ਦਿੱਤਾ ਹੈ।ਇਹ ਸਾਰਾ ਕੁੱਝ ਤਪ, ਚਾਰੀਆ ਮਹਾਂ ਸਾਧਵੀ ਸ਼੍ਰੀ ਸ਼ੁਭ ਜੀ ਮਹਾਰਾਜ ਦੀ ਪ੍ਰੇਰਨਾ ਨਾਲ 2006 ਵਿੱਚ ਸ਼ੁਰੂ ਕੀਤੀ ਗਈ ਇਸ ਯੋਜਨਾ ਵਿਚ ਹਰ ਸੰਕ੍ਰਾਂਤੀ ਤੇ ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਡਿਆ ਜਾਂਦਾ ਹੈ। ਇਸ ਮੌਕੇ ਆਈਆਂ ਸਾਰੀਆਂ ਸੰਗਤਾਂ ਵਲੋਂ ਸੁਨੀਤਾ ਜੀ ਮਹਾਰਾਜ ਦੀ ਤੰਦਰੁਸਤੀ ਲਈ ਕਾਮਨਾ ਕੀਤੀ ਜਨਮਦਿਨ ਦੀ ਵਧਾਈ ਦਿੱਤੀ ਗਈ।ਇਸ ਮੌਕੇ ਪ੍ਰਧਾਨ ਰਾਜੇਸ਼ ਜੈਨ ਚੇਅਰਮੈਨ ਰਾਕੇਸ਼ ਜੈਨ, ਉਪ ਪ੍ਰਧਾਨ ਪ੍ਰਦੀਪ ਜੈਨ, ਸਕੱਤਰ ਮਹਾਵੀਰ ਜੈਨ, ਕੈਸ਼ੀਅਰ ਰਜਨੀਸ਼ ਜੈਨ, ਮਾਤਰੀ ਸੇਵਾ ਸੰਘ ਦੀ ਪ੍ਰਧਾਨ ਕਾਂਤਾ ਸਿੰਗਲਾ, ਜਨਰਲ ਸਕੱਤਰ ਸਨਮਤੀ ਮਾਤਰੀ ਸੇਵਾ ਸਿੰਘ ਸੁਨੀਤਾ ਜੈਨ, ਤਰਸੇਮ ਜੈਨ, ਰਾਜਨ ਜੈਨ ਅਭਿਨੰਦਨ ਜੈਨ, ਮੋਹਿਤ ਜੈਨ, ਬਸੰਤ ਜੌਨ, ਨਵੀਨ ਗੋਇਲ ਸਮੇਤ ਹੋਰ ਸਖਸ਼ੀਅਤਾਂ ਮੌਜੂਦ ਸਨ।