Home crime ਜਗਰਾਓਂ ਪੁਲਿਸ ਨੇ 40 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕੀਤਾ ਕਾਬੂ

ਜਗਰਾਓਂ ਪੁਲਿਸ ਨੇ 40 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕੀਤਾ ਕਾਬੂ

235
0


ਜਗਰਾਓਂ (ਰਾਜੇਸ਼ ਜੈਨ-ਭਗਵਾਨ ਭੰਗੂ)ਜਗਰਾਓਂ ਦੇ ਐਸ ਐਸ ਪੀ ਦੀਪਕ ਹਿਲੋਰੀ ਸੀਨੀਅਰ ਪੁਲਿਸ ਕਪਤਾਨ ਲੁਧਿਆਣਾ (ਦਿਹਾਤੀ) ਵੱਲੋ ਨਸ਼ਿਆ ਵਿਰੁੱਧ ਚਲਾਈ ਮੁਹਿੰਮ ਤਹਿਤ ਸਦਲਜੀਤ ਸਿੰਘ ਵਿਰਕ DSP ਜਗਰਾਉ ਦੇ ਦਿਸ਼ਾ ਨਿਰਦੇਸ਼ ਅਨੁਸਾਰ INSP ਬਿਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਜਗਰਾਉ ਦੀ ਅਗਵਾਈ ਵਿੱਚ ਮਿਤੀ 14-05-2022 ਨੂੰ ਉਸ ਵੇਲੇ ਸਫਲਤਾ ਮਿਲੀ ਜਦੋ S। ਅਮਰਜੀਤ ਸਿੰਘ ਇੰਚਾਰਜ ਚੌਕੀ ਬੱਸ ਸਟੈਂਡ ਜਗਰਾਉ ਦੀ ਨਿਗਰਾਨੀ ਹੇਠ ASI ਮੇਜਰ ਸਿੰਘ ਚੌਕੀ ਬੱਸ ਸਟੈਂਡ ਜਗਰਾਉ ਪਾਸ ਮੁਖਬਰੀ ਮਿਲੀ ਕਿ ਸੁਖਦੀਪ ਸਿੰਘ ਉਰਫ ਪਿੱਚਾ ਪੁੱਤਰ ਮਹਿੰਦਰ ਸਿੰਘ ਵਾਸੀ ਅਗਵਾੜ ਖੁਆਜਾ ਬਾਜੂ ਜਗਰਾਉਂ ਜੋ ਬਾਹਰਲੇ ਰਾਜਾ ਤੋ ਲਿਆਦੀ ਸ਼ਰਾਬ ਵੇਚਨ ਦੇ ਆਦੀ ਹਨ।ਜਿਸਤੇ ASI ਮੇਜਰ ਸਿੰਘ ਨੇ ਮੁਕੱਦਮਾ ਨੰ 72 ਮਿਤੀ 14-05-2022 ਅ/ਧ 61-1-14 EX ACT ਥਾਣਾ ਸਿਟੀ ਜਗਰਾਉਂ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਉਦੇ ਹੋਏ ਸਮੇਤ ਪੁਲਿਸ ਪਾਰਟੀ ਦੇ ਸੁਖਦੀਪ ਸਿੰਘ ਉਰਫ ਘਿਚਾ ਉਕਤ ਨੂੰ ਸਮੇਤ 40 ਬੋਤਲਾ ਸ਼ਰਾਬ ਮਾਰਕਾ FIRST CHOICE ( FOR SALE IN HARYANA ONLY) ਦੇ ਕਾਬੂ ਕੀਤਾ।ਜਿਸ ਨੂੰ ਅੱਜ ਪੇਸ਼ ਮਾਨਯੋਗ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਬਾਹਰਲੇ ਰਾਜ ਹਰਿਆਣਾ ਦੀ ਸ਼ਰਾਬ ਕਿੱਥੋ ਲਿਆਉਦੇ ਹਨ ਅਤੇ ਇੰਨਾ ਦੇ ਹੋਰ ਕਿਹੜੇ ਕਿਹੜੇ ਸਾਥੀ ਸ਼ਰਾਬ ਦੀ ਸਮਗਲਿੰਗ ਵਿੱਚ ਧੰਦਾ ਕਰਦੇ ਹਨ।

LEAVE A REPLY

Please enter your comment!
Please enter your name here