ਚੰਡੀਗੜ੍ਹ:, 15 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਪਾਕਿਸਤਾਨ ਦੇ ਪੇਸ਼ਾਵਰ ਵਿੱਚ ਅਣਪਛਾਤਿਆਂ ਨੇ ਦੋ ਸਿੱਖਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਘਟਨਾ ਨਾਲ ਦੁਨੀਆ ਭਰ ਦੇ ਸਿੱਖਾਂ ਵਿੱਚ ਰੋਸ ਦੀ ਲਹਿਰ ਹੈ।ਕਤਲ ਕੀਤੇ ਗਏ ਦੋਵੇਂ ਸਿੱਖਾਂ ਦੀ ਪਛਾਣ ਕੰਵਲਜੀਤ ਸਿੰਘ ਅਤੇ ਰਣਜੀਤ ਸਿੰਘ ਵੱਜੋਂ ਹੋਈ ਹੈ, ਜੋ ਕਿ ਪੇਸ਼ਾਵਰ ਦੇ ਰਹਿਣ ਵਾਲੇ ਸਨ। ਉਹ ਇਥੇ ਕਈ ਸਾਲਾਂ ਤੋਂ ਦੁਕਾਨ ‘ਤੇ ਮਸਾਲਾ ਵੇਚ ਰਹੇ ਸਨ। ਵਿਅਕਤੀਆਂ ਵੱਲੋਂ ਤਾਬਾਤੋੜ ਫਾਇਰਿੰਗ ਕੀਤੀ ਗਈ।ਇਸ ਬਾਰੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੇਸ਼ਾਵਰ ਦੇ ਸਰਬੰਦ ਇਲਾਕੇ ਵਿੱਚ ਅਣਪਛਾਤੇ ਬੰਦੂਕਾਰੀਆਂ ਨੇ 2 ਸਿੱਖਾਂ ਦੇ ਕਤਲ ਕੀਤਾ ਹੈ।ਹਮਲਾਵਰ ਇੱਕ ਵਾਹਨ ‘ਤੇ ਆਏ ਸਨ ਅਤੇ ਦੁਕਾਨ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ।ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪਾਕਿਸਤਾਨ ਵਿਖੇ ਪੇਸ਼ਾਵਰ ‘ਚ ਅਣਪਛਾਤਿਆਂ ਵੱਲੋਂ 2 ਸਿੱਖ ਦੁਕਾਨਦਾਰਾਂ ਦਾ ਕਤਲ ਕੀਤੇ ਜਾਣ ਦੀ ਘਟਨਾ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

