ਜਗਰਾਉਂ 10 ਜੁਲਾਈ ( ਵਿਕਾਸ ਮਠਾੜੂ )-ਉੱਘੇ ਲੇਖਕ ਤੇ ਸ਼ਾਇਰ ਕੈਪਟਨ ਪੂਰਨ ਗਗੜਾ ਦੀ ਪੁਸਤਕ “ਮੇਰੇ ਆਪਣੇ ” ਨੂੰ ਅੱਜ ਉੱਘੇ ਲੇਖਕ ਸਿੱਖ ਚਿੰਤਕ ਜਸਪਾਲ ਸਿੰਘ ਹੇਰਾਂ ਨੇ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਲੋਕ ਅਰਪਣ ਕੀਤਾ।ਇਸ ਮੌਕੇ ਹੇਰਾਂ ਨੇ ਕੈਪਟਨ ਪੂਰਨ ਸਿੰਘ ਵਲੋਂ ਦੇਸ਼ ਦੀਆਂ ਸਰਹੱਦਾਂ ‘ਤੇ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੈਪਟਨ ਪੂਰਨ ਸਿੰਘ ਕੈਪਟਨ ਪੂਰਨ ਸਿੰਘ ਨੇ ਸੈਨਿਕ ਵਜੋਂ ਦੇਸ਼ ਦੀਆਂ ਸਰਹੱਦਾਂ ‘ਤੇ ਸੇਵਾਵਾਂ ਨਿਭਾ ਕੇ ਦੇਸ਼ ਸੇਵਾ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਸੇਵਾ ਮੁਕਤ ਹੋਣ ਮਗਰੋਂ ਵੀ ਕੈਪਟਨ ਪੂਰਨ ਸਿੰਘ ਕਲਮ ਦੀ ਤਾਕਤ ਨਾਲ ਸਮਾਜਿਕ ਬੁਰਾਈਆਂ ਖ਼ਿਲਾਫ਼ ਜੁਝਾਰੂ ਸੋਚ ਨਾਲ ਲਗਾਤਾਰ ਲੜ ਰਹੇ ਹਨ।ਇਸ ਮੌਕੇ ਸਰਬਜੀਤ ਸਿੰਘ ਭੱਟੀ ਤੇ ਕੁਲਦੀਪ ਸਿੰਘ ਲੋਹਟ ਨੇ ਕੈਪਟਨ ਪੂਰਨ ਸਿੰਘ ਦੀ ਕਲਮ ਨੂੰ ਦੱਬੇ ਕੁੱਚਲੇ ਲੋਕਾਂ ਦੀ ਅਵਾਜ਼ ਦੱਸਿਆ।ਇਸ ਮੌਕੇ ਕੈਪਟਨ ਪੂਰਨ ਸਿੰਘ ਨੇ “ਮੇਰੇ ਆਪਣੇ” ਸਵੈ ਜੀਵਨੀ ਨੂੰ ਰਿਸ਼ਤਿਆਂ ਦੀ ਭਾਵੁਕਤਾ ਦਾ ਸੰਵੇਦਨਸ਼ੀਲ ਸੰਵਾਦ ਦੱਸਦਿਆਂ ਕਿਹਾ ਕਿ ਇਹ ਪੁਸਤਕ ਕਿਰਤੀ ਪਰਿਵਾਰ ਦੇ ਸੰਘਰਸ਼ ਦੀ ਕਰੁਣਾਮਈ ਗਾਥਾ ਹੈ।ਇਸ ਮੌਕੇ ਅਮਨਦੀਪ ਸਿੰਘ ਬਰਨਾਲਾ ਤੇ ਰਿਸਵਦੀਪ ਸਿੰਘ ਹੇਰਾਂ ਵੀ ਹਾਜ਼ਰ ਸਨ।