Home National ਅਸਾਮ ਚ ਭਾਰੀ ਹੜ੍ਹ, ਤਿੰਨ ਲੋਕਾਂ ਦੀ ਮੌਤ, ਲਗਭਗ 25,000 ਲੋਕ ਹੋਏ...

ਅਸਾਮ ਚ ਭਾਰੀ ਹੜ੍ਹ, ਤਿੰਨ ਲੋਕਾਂ ਦੀ ਮੌਤ, ਲਗਭਗ 25,000 ਲੋਕ ਹੋਏ ਪ੍ਰਭਾਵਿਤ

233
0


ਗੁਹਾਟੀ (ਅਸਾਮ) ( ਬਿਊਰੋ)-ਅਸਾਮ ਦੇ ਛੇ ਜ਼ਿਲ੍ਹਿਆਂ ਦੇ ਕਰੀਬ 25,000 ਲੋਕ ਇਸ ਸਾਲ ਸੂਬੇ ਵਿਚ ਹੜ੍ਹ ਦੀ ਪਹਿਲੀ ਲਹਿਰ ਨਾਲ ਪ੍ਰਭਾਵਿਤ ਹੋਏ ਹਨ। ਸ਼ਨੀਵਾਰ ਨੂੰ ਦਿਮਾ ਹਸਾਓ ਜ਼ਿਲੇ ਦੇ ਹਾਫਲੋਂਗ ਇਲਾਕੇ ‘ਚ ਜ਼ਮੀਨ ਖਿਸਕਣ ਕਾਰਨ ਇਕ ਔਰਤ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਦੀਮਾ ਹਸਾਓ ਜ਼ਿਲੇ ਦੇ ਹਾਫਲਾਂਗ ਖੇਤਰ ‘ਚ ਸ਼ਨੀਵਾਰ ਨੂੰ ਜ਼ਮੀਨ ਖਿਸਕਣ ਦੀਆਂ ਘਟਨਾਵਾਂ ‘ਚ ਇਕ ਔਰਤ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ।ਆਸਾਮ ਅਤੇ ਗੁਆਂਢੀ ਸੂੂਬਿਆਂ (ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼) ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਤੋਂ ਬਾਅਦ, ਕਈ ਨਦੀਆਂ ਦਾ ਪਾਣੀ ਪੱਧਰ ਹੌਲੀ-ਹੌਲੀ ਵੱਧ ਰਿਹਾ ਹੈ ਅਤੇ ਕੋਪਿਲੀ ਨਦੀ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ।ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਏਐਸਡੀਐਮਏ) ਦੀ ਹੜ੍ਹ ਰਿਪੋਰਟ ਦੇ ਅਨੁਸਾਰ, 14 ਮਈ ਤੱਕ, ਛੇ ਜ਼ਿਲ੍ਹਿਆਂ – ਕਚਾਰ, ਧੇਮਾਜੀ, ਹੋਜਈ, ਕਾਰਬੀ ਐਂਗਲੌਂਗ ਵੈਸਟ, ਨਗਾਓਂ ਅਤੇ ਕਾਮਰੂਪ (ਮੈਟਰੋ) ਦੇ 94 ਪਿੰਡਾਂ ਵਿੱਚ ਕੁੱਲ 24,681 ਲੋਕ ਪ੍ਰਭਾਵਿਤ ਹੋਏ ਹਨ।ਇਕੱਲੇ ਕਛਰ ਜ਼ਿਲ੍ਹੇ ਵਿੱਚ 21,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਸੈਨਾ,ਅਰਧ ਸੈਨਿਕ ਬਲਾਂ, ਐਸਡੀਆਰਐਫ, ਫਾਇਰ ਅਤੇ ਐਮਰਜੈਂਸੀ ਸੇਵਾਵਾਂ ਨੇ ਸ਼ਨੀਵਾਰ ਨੂੰ ਕਛਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ 2,150 ਲੋਕਾਂ ਨੂੰ ਬਚਾਇਆ।ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ 1732.72 ਹੈਕਟੇਅਰ ਜ਼ਮੀਨ ਵਿੱਚ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ।ਇਕੱਲੇ ਕਛਰ ਜ਼ਿਲ੍ਹੇ ਵਿੱਚ 21,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਸੈਨਾ, ਅਰਧ ਸੈਨਿਕ ਬਲਾਂ, ਐਸਡੀਆਰਐਫ, ਫਾਇਰ ਅਤੇ ਐਮਰਜੈਂਸੀ ਸੇਵਾਵਾਂ ਨੇ ਸ਼ਨੀਵਾਰ ਨੂੰ ਕਛਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ 2,150 ਲੋਕਾਂ ਨੂੰ ਬਚਾਇਆ। ਹੋਜਈ, ਲਖੀਮਪੁਰ, ਨਗਾਓਂ ਜ਼ਿਲ੍ਹਿਆਂ ਵਿੱਚ ਕਈ ਸੜਕਾਂ, ਪੁਲਾਂ ਅਤੇ ਸਿੰਚਾਈ ਨਹਿਰਾਂ ਨੂੰ ਨੁਕਸਾਨ ਪਹੁੰਚਿਆ ਹੈ।

LEAVE A REPLY

Please enter your comment!
Please enter your name here