ਲੁਧਿਆਣਾ, 4 ਅਪ੍ਰੈਲ ( ਵਿਕਾਸ ਮਠਾੜੂ )-ਲੁਧਿਆਣਾ ਦੇ ਹਲਕਾ ਪੂਰਬੀ ਫੋਕਲ ਪੁਆਇੰਟ ਫੇਸ 5 ਸੀਟੀਆਰ ਦੇ ਸਾਹਮਣੇ ਕੂੜੇ ਦੇ ਵੱਡੇ ਢੇਰ ਆਮ ਪਬਲਿਕ ਅਤੇ ਉਥੇ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਲਈ ਭਾਰੀ ਮੁਸੀਬਤ ਦਾ ਕਾਰਨ ਬਣੇ ਹੋਏ ਹਨ। ਨਗਰ ਨਿਗਮ ਦੀ ਲਾਪਰਵਾਹੀ ਸਦਕਾ ਇਹ ਢੇਰ ਰੋਜਾਨਾ ਹੋਰ ਵੱਡੇ ਹੁੰਦੇ ਜਾ ਰਹੇ ਹਨ। ਇਸ ਕੂੜੇ ਦੇ ਵੱਡੇ ਢੇਰ ਨੂੰ ਅਕਸਰ ਹੀ ਉਥੋਂ ਦੇ ਨਜ਼ਦੀਕ ਝੁੱਗੀਆਂ ਵਾਲੇ ਅੱਗ ਲਗਾ ਦਿੰਦੇ ਹਨ। ਜਿਸ ਨਾਲ ਗੰਦਾ ਅਤੇ ਜਹਿਰੀਲਾ ਧੂਆਂ ਜਿਥੇ ਹਾਦਸਿਆਂ ਦਾ ਕਾਰਨ ਬਣਦਾ ਹੈ ਉਥੇ ਕਈ ਗੰਭੀਰ ਬਿਮਾਰੀਆਂ ਨੂੰ ਵੀ ਜਨਮ ਦਿੰਦਾ ਹੈ। ਕੂੜੇ ਦੇ ਢੇਰਾਂ ਨੂੰ ਅੱਗ ਲਗਾਉਣ ਨਾਲ ਰਾਹਗੀਰਾਂ ਨੂੰ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੋਂ ਦੇ ਇਾਕਾ ਨਿਵਾਸੀਆਂ ਵਲੋਂ ਨਗਰ ਨਿਗਮ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਇਸ ਕੂੜੇ ਦੇ ਢੇਰ ਤੋਂ ਨਿਜਾਤ ਦਵਾਈ ਜਾਵੇ।