ਜਗਰਾਓਂ, 1 ਸਤੰਬਰ ( ਵਿਕਾਸ ਮਠਾੜੂ)-ਬਲੌਜ਼ਮਜ ਕਾਨਵੈਂਟ ਸਕੂਲ ਦੇ ਅੰਡਰ 19 ਲੜਕਿਆਂ ਦੀ ਟੀਮ ਵੱਲੋਂ ਬੀਤੇ ਦਿਨੀਂ ਪਿੰਡ ਜੰਡੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਜ਼ੋਨ ਲੈਵਲ ਦੀਆਂ ਹੋਈਆਂ ਖੇਡਾਂ ਵਿੱਚ ਬਾਕੀ ਟੀਮਾ ਨੂੰ ਪਛਾੜਦੇ ਹੋਏ ਪਹਿਲਾਂ ਸਥਾਨ ਪ੍ਰਾਪਤ ਕੀਤਾ। ਏਨਾ ਮੈਚਾਂ ਦੌਰਾਨ ਕਾਫੀ ਕਰੜੇ ਮੁਕਾਬਲੇ ਦੇਖਣ ਨੂੰ ਮਿਲੇ ਜਿਸ ਵਿੱਚ ਬਲੌਜ਼ਮਜ ਦੇ ਮੁੰਡਿਆਂ ਵੱਲੋਂ ਸਾਫ ਸੁਥਰੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਇਸ ਸਥਾਨ ਨੂੰ ਪ੍ਰਾਪਤ ਕੀਤਾ। ਉਨ੍ਹਾਂ ਦੀ ਵਧੀਆ ਖੇਡ ਸਦਕਾ ਟੀਮ ਦੇ ਸੱਤ ਮੈਂਬਰ ਹਰਜਸ ਸਿੰਘ, ਤਜਿੰਦਰ ਸਿੰਘ, ਪ੍ਰਭਜੋਤ ਸਿੰਘ, ਗੁਰਕੀਰਤ ਸਿੰਘ, ਹਰਜੀਤ ਸਿੰਘ, ਸਹਿਜਪ੍ਰੀਤ ਸਿੰਘ ਅਤੇ ਗੁਰਕਰਨ ਸਿੰਘ ਚੰਗੀ ਖੇਡ ਦੇ ਪ੍ਰਦਰਸ਼ਨ ਵਜੋਂ ਜਿਲ੍ਹਾ ਪੱਧਰ ਤੇ ਸਲੈਕਟ ਕੀਤਾ ਗਿਆ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਇਹਨਾਂ ਦੇ ਕੋਚ ਮਿ. ਅਮਨਦੀਪ ਸਿੰਘ ਨੂੰ, ਜੇਤੂ ਟੀਮ ਅਤੇ ਸਲੈਕਟ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਆਧਾਰ ਹਨ ਜਿੱਥੇ ਇਹ ਸਾਨੂੰ ਨਸ਼ੇ ਤੋਂ ਬਚਾਉਂਦੀਆਂ ਹਨ ਉੱਥੇ ਆਪਣਾ ਭਵਿੱਖ ਬਣਾਉਣ ਵਿੱਚ ਵੀ ਸਹਾਈ ਸਿੱਧ ਹੁੰਦੀਆਂ ਹਨ ਖੇਡ ਪ੍ਰਤੀ ਜ਼ਜਬਾ ਤੇ ਸਾਹਸ ਬਹੁਤ ਜਰੂਰੀ ਹਨ। ਇਹੀ ਚੀਜਾਂ ਸਾਨੂੰ ਸਾਡੇ ਮਿਥੇ ਟੀਚੇ ਤੇ ਪਹੁੰਚਾਉਂਦੀਆਂ ਹਨ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ ਅਤੇ ਪ੍ਰੈਜੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ।