ਜਗਰਾਉਂ, 11 ਨਵੰਬਰ ( ਸਤੀਸ਼ ਕੋਹਲੀ, ਜੱਸੀ ਢਿੱਲੋਂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅਧਿਆਪਕਾਂ ਦੇ ਲਈ ਇੱਕ ਵਰਕਸ਼ਾਪ ਆਯੋਜਿਤ ਕਰਵਾਈ ਗਈ। ਜਿਸ ਵਿਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪ੍ਰੇਰਨਾਦਾਇਕ ਵਰਕਸ਼ਾਪ ਵਿਚ ਅੱਜ ਕੱਲ੍ਹ ਦੇ ਦਿਮਾਗੀ ਲੋਂੜ ਨੂੰ ਕਿਵੇਂ ਘੱਟ ਕਰਕੇ ਉਹਨਾਂ ਨੂੰ ਹਰ ਖੇਤਰ ਵਿਚ ਕਿਵੇਂ ਅੱਗੇ ਵਧਾਉਣਾ ਹੈ ਉਸਨੂੰ ਬਾਹਰੋਂ ਆਏ ਰਿਸੋਰਸ ਪਰਸਨ ਮਿ:ਸੌਰਵ ਬੈਨੀਪਾਲ ਨੇ ਨਿੱਕੀਆਂ-2 ਗਤੀਵਿਧੀਆਂ ਰਾਹੀਂ ਦੱਸ ਕੇ ਆਸਾਨ ਕੀਤਾ। ਇਹ ਵਰਕਸ਼ਾਪ ਬਹੁਤ ਹੀ ਪ੍ਰਭਾਵਸ਼ਾਲੀ ਰਹੀ ਜੋ ਕਿ ਸਾਰੇ ਅਧਿਆਪਕਾਂ ਦੇ ਦਿਲਾਂ ਵਿਚ ਇੱਕ ਯਾਦਗਾਰ ਛਾਪ ਛੱਡ ਕੇ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਵਿੱਦਿਅਕ ਸੰਸਥਾਵਾਂ ਆਪਣੇ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਚਾਹੁੰਦੇ ਹਨ। ਇਸ ਲਈ ਅਧਿਆਪਕਾਂ ਨੂੰ ਹਰ ਪੱਖੋਂ ਸੰਪੂਰਨ ਹੋਣਾ ਜ਼ਰੂਰੀ ਹੈ ਤਾਂ ਹੀ ਉਹ ਆਪਣੇ ਵਿਦਿਆਰਥੀਆਂ ਨੂੰ ਗਿਆਨਵਾਨ ਬਣਾ ਸਕਣਗੇ। ਇਸੇ ਲਈ ਵਰਕਸ਼ਾਪ ਲਗਵਾਉਣਾ ਅੱਜ ਦੇ ਤੂਫ਼ਾਨੀ ਸਮੇਂ ਵਿਚ ਜ਼ਰੂਰੀ ਹੈ ਤਾਂ ਹੀ ਵਿਗਿਆਨਿਕ ਯੁੱਗ ਵਿਚ ਅਸੀਂ ਸਮੇਂ ਦੀ ਗਤੀ ਅਨੁਸਾਰ ਚੱਲ ਸਕਾਂਗੇ। ਇਸ ਸਮੇਂ ਮੈਨੇਜ਼ਮੈਂਟ ਵਿਚ ਅਜਮੇਰ ਸਿੰਘ ਰੱਤੀਆਂ ਅਤੇ ਸਤਵੀਰ ਸਿੰਘ ਨੇ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਨੂੰ ਸਮੇਂ ਦੀ ਲੋੜ ਦੱਸਿਆ।