Home Education ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਪ੍ਰਤੀ ਕੀਤਾ  ਜਾਗਰੂਕ

ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਪ੍ਰਤੀ ਕੀਤਾ  ਜਾਗਰੂਕ

341
0

ਹੁਣ ਤੱਕ ਜਿਲ੍ਹੇ ਦੇ 400 ਤੋਂ ਵੱਧ ਪਿੰਡਾਂ ਵਿੱਚ ਲਗਾਏ ਜਾ ਚੁੱਕੇ ਹਨ ਕੈਂਪ- ਮੁੱਖ ਖੇਤੀਬਾੜ੍ਹੀ ਅਫਸਰ  

ਫਤਹਿਗੜ੍ਹ ਸਾਹਿਬ,  17 ਮਈ  ( ਮੋਹਿਤ ਜੈਨ, ਜੱਸੀ ਢਿੱਲੋਂ) –

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਿਲ੍ਹਾ  ਫਤਿਹਗੜ੍ਹ ਸਾਹਿਬ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪਿੰਡ-ਪਿੰਡ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਦਰਸ਼ਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜਿਲ੍ਹੇ ਦੇ 400 ਤੋਂ ਵੱਧ ਪਿੰਡਾਂ ਵਿੱਚ ਅਜਿਹੇ ਕੈਂਪ ਲਗਾਏ ਜਾ ਚੁੱਕੇ ਹਨ, ਇਸੇ ਲੜੀ ਤਹਿਤ ਪਿੰਡ ਭੈਣੀ ਕਲਾਂ, ਰੁੜਕੀ, ਅਤਾਪੁਰ, ਖੰਟ, ਮਨੈਲੀ , ਡਡਹੇੜੀ, ਸਿੱਧੁਪੁਰ, ਬਦੇਸ਼ ਖੁਰਦ ਵਿੱਚ ਕੈਂਪ ਲਗਾਏ ਗਏ ਹਨ  

ਮੁੱਖ ਖੇਤੀਬਾੜ੍ਹੀ ਅਫਸਰ ਨੇ ਦੱਸਿਆ ਕਿ ਖੇਤੀ ਮਾਹਿਰਾਂ ਵੱਲੋਂ ਜ਼ੋ ਵੀ ਤਕਨੀਕੀ ਜਾਣਕਾਰੀ ਉਪਲਬੱਧ ਹੈ ਉਸਦਾ ਲਿਟਰੇਚਰ ਕਿਸਾਨਾਂ ਨੂੰ ਵੰਡਿਆ ਜਾ ਰਿਹਾ ਹੈ ਅਤੇ ਕਿਸਾਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਪ੍ਰਤੀ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ  ਧਰਤੀ ਹੇਠਲਾ ਪਾਣੀ ਦਾ ਪੱਧਰ ਲਗਾਤਾਰ ਡੁੰਘਾ ਹੁੰਦਾ ਜਾ ਰਿਹਾ ਹੈ ਇਸ ਲਈ ਹਰ ਨਾਗਰਿਕ ਦਾ ਫਰਜ ਹੈ ਪਾਣੀ ਦੀ ਦੁਰਵਰਤੋ ਨੂੰ ਰੋਕਿਆ ਜਾਵੇ। ਲਗਾਤਾਰ ਕੱਦੂ ਕਰਨ ਨਾਲ ਖੇਤਾਂ ਵਿੱਚ ਮਿੱਟੀ ਦੀ ਸਖਤ ਤਹਿ ਬਣ ਗਈ ਹੈ ਜਿਸ ਕਰਕੇ ਬਾਰਿਸ਼ ਦਾ ਪਾਣੀ ਥੱਲੇ ਧਰਤੀ ਵਿੱਚ ਸਿੰਮਣਾ ਬੰਦ ਹੋ ਗਿਆ ਹੈ। ਲਗਾਤਾਰ 3 ਜਾਂ 4 ਸਾਲ ਝੋਨੇ ਦੀ ਸਿੱਧੀ ਬਿਜਾਈ ਕਰਕੇ ਇਹ ਤਹਿ ਕਮਜੋਰ ਹੋ ਜਾਵੇਗੀ ਅਤੇ ਧਰਤੀ ਹੇਠਲਾ ਪਾਣੀ ਰੀਚਾਰਜ ਹੋ ਸਕੇਗਾ। ਕਣਕ ਦੇ ਸੀਜਨ ਵਿੱਚ ਬਾਰਿਸ਼ ਦਾ ਪਾਣੀ ਖੜਾ ਹੋਣਾ ਹੀ ਇਸ ਸਖਤ ਤਹਿ ਦਾ ਨਤੀਜਾ ਹੇ। ਟੂਟੀਆਂ ਵਿੱਚ ਬੇਲੋੜਾ ਡੁੱਲਦਾ ਪਾਣੀ ਅਤੇ ਦਰਖਤਾਂ ਦੀ ਕਟਾਈ ਕਾਰਨ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ। ਇਸ ਸਬੰਧੀ ਵੀ ਪਿੰਡ ਪੱਧਰ ਤੇ ਗਰੁੱਪ ਬਣਾ ਕੇ ਉਪਰਾਲੇ ਕਰਨ ਦੀ ਲੋੜ ਹੈ।

ਇਸ ਮੌਕੇ ਕੈਂਪ ਵਿੱਚ ਹਾਜਰ ਕਿਸਾਨ ਸ੍ਰੀ ਹਰਦੀਪ ਸਿੰਘ ਅਤੇ ਸ੍ਰੀ ਗੁਰਮਿੰਦਰ ਸਿੰਘ ਨੇ ਸਰਕਾਰ ਨੂੰ ਮੰਗ  ਕੀਤੀ ਕਿ ਬਿਜਾਈ ਤੋਂ ਪਹਿਲਾਂ ਰਾਉਣੀ ਕਰਨ ਲਈ 8 ਘੰਟੇ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਇਸ ਮੌਕੇ  ਸ੍ਰੀ ਜ਼ਸਵਿੰਦਰ ਸਿੰਘ ਖੇਤੀਬਾੜੀ ਅਫਸਰ ਖੇੜਾ,  ਸ੍ਰੀ ਸਤਵਿੰਦਰ ਸਿੰਘ, ਸ੍ਰੀ ਨਰਾਇਣ ਰਾਮ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।

LEAVE A REPLY

Please enter your comment!
Please enter your name here