ਜਗਰਾਉਂ, 17 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਜਗਰਾਉਂ ਦੇ ਨਜ਼ਦੀਕ ਪਿੰਡ ਮਾਣੂਕੇ ਦੇ ਨੌਜਵਾਨ ਨੇ ਥਾਣਾ ਬਾਘਾਪੁਰਾਣਾ, ਮੋਗਾ ਚ ਹਵਾਲਾਤ ਵਿੱਚ ਖੁਦਕਸ਼ੀ ਕਰ ਲਈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਦਸੰਬਰ 2021 ‘ਚ ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਨੱਥੋਕੇ ਦੇ ਪੈਟਰੋਲ ਪੰਪ ‘ਤੇ 17000 ਰੁਪਏ ਦੀ ਲੁੱਟ ਖੋਹ ਸਬੰਧੀ ਜਾਂਚ ਵਿੱਚ ਮੱਖਣ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਮਾਣੂਕੇ ਸੰਧੂਆਂ, ਜਗਰਾਊਂ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਪੁਲਿਸ ਵਲੋਂ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ਦਾ ਦੋ ਦਿਨਾ ਪੁਲਿਸ ਰਿਮਾਂਡ ਲਿਆ ਗਿਆ ਸੀ ਅਤੇ ਅੱਜ ਸਵੇਰੇ ਕੋਈ ਸਾਢੇ ਕੁ ਪੰਜ ਵਜੇ ਬਣੇ ਬਾਘਾਪੁਰਾਣਾ ਥਾਣੇ ਦੇ ਬਾਥਰੂਮ ‘ਚ ਜਾ ਕੇ ਉਸ ਨੇ ਆਪਣੀ ਬਨੈਣ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।”