Home Political ਟਰਾਂਸਪੋਰਟ ਮੰਤਰੀ ਖ਼ਿਲਾਫ਼ ਮਰਨ ਵਰਤ ’ਤੇ ਬੈਠੇ ਮਿੰਨੀ ਬੱਸ ਆਪ੍ਰੇਟਰ,ਚੱਕਾ ਜਾਮ ਕਰਨ...

ਟਰਾਂਸਪੋਰਟ ਮੰਤਰੀ ਖ਼ਿਲਾਫ਼ ਮਰਨ ਵਰਤ ’ਤੇ ਬੈਠੇ ਮਿੰਨੀ ਬੱਸ ਆਪ੍ਰੇਟਰ,ਚੱਕਾ ਜਾਮ ਕਰਨ ਦਾ ਕੀਤਾ ਐਲਾਨ

216
0


ਅੰਮ੍ਰਿਤਸਰ, 19 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-)- ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾਉਣ ਵਾਲੇ ਮਿੰਨੀ ਬੱਸ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ਆਪਣੇ ਕੀਤੇ ਐਲਾਨ ਮੁਤਾਬਕ ਅੱਜ ਸਥਾਨਕ ਬਸ ਸਟੈਂਡ ਵਿਖੇ ਸਾਥੀ ਆਪ੍ਰੇਟਰ ਸਤਨਾਮ ਸਿੰਘ ਸੇਖੋਂ,ਹਰਪਿੰਦਰਪਾਲ ਸਿੰਘ ਗੱਗੋਮਾਹਲ ਤੇ ਗੁਰਦੇਵ ਸਿੰਘ ਕੋਹਾਲਾ ਦੇ ਨਾਲ ਮਰਨ ਵਰਤ ’ਤੇ ਬੈਠ ਗਏ।ਇਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚੋਂ ਪਹੁੰਚੇ ਆਪ੍ਰੇਟਰਾਂ ਨੇ ਟਰਾਂਸਪੋਰਟ ਮੰਤਰੀ ਵਲੋਂ ਐਸੋਸੀਏਸ਼ਨ ਦੇ ਉਕਤ ਆਪ੍ਰੇਟਰਾਂ ਨਾਲ ਕੀਤੇ ਗਏ ਮਾੜੇ ਵਤੀਰੇ ਨੂੰ ਕੋਸਦਿਆਂ ਟਰਾਂਸਪੋਰਟ ਮੰਤਰੀ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਮਿੰਨੀ ਬੱਸ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ਨੇ ਕਿਹਾ ਕਿ ਮਿੰਨੀ ਬੱਸਾਂ ਦੇ ਕਾਰੋਬਾਰ ਨਾਲ ਜੁੜ ਕੇ ਲੱਖਾਂ ਲੋਕਾਂ ਦੀ ਰੋਜੀ ਰੋਟੀ ਚੱਲਦੀ ਹੈ।ਇਸ ਕਾਰੋਬਾਰ ਨੂੰ ਬਚਾਉਣ ਲਈ ਅਸੀਂ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਪਰ ਬੀਤੇ ਦਿਨ ਟਰਾਂਸਪੋਰਟ ਮੰਤਰੀ ਭੁੱਲਰ ਨੇ ਸਾਨੂੰ ਚੰਡੀਗੜ੍ਹ ਸੱਦ ਕੇ ਜੋ ਸਾਡੇ ਨਾਲ ਸਲੂਕ ਕੀਤਾ ਹੈ, ਉਸ ਨੂੰ ਅਸੀਂ ਕਦੇ ਭੁੱਲਾਂਗੇ ਨਹੀ।ਪ੍ਰਧਾਨ ਬੱਬੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਤੱਕ ਲਾਲਜੀਤ ਭੁੱਲਰ ਨੂੰ ਕੈਬਨਿਟ ’ਚੋਂ ਬਾਹਰ ਕੱਢਣ ਸਮੇਤ ਸਾਡੀਆ ਚਿਰਾਂ ਤੋਂ ਲਟਕਦੀਆ ਆ ਰਹੀਆ ਮੰਗਾਂ ਨਹੀ ਮੰਨ ਲੈਂਦੇ ਉਨੀ ਦੇਰ ਤੱਕ ਅਸੀਂ ਮਰਨ ਵਰਤ ਤੋਂ ਉਠਾਂਗੇ ਨਹੀਂ। ਇਸ ਵਾਸਤੇ ਚਾਹੇ ਸਾਨੂੰ ਕੁਰਬਾਨ ਹੀ ਕਿਉ ਨਾ ਹੋਣਾ ਪਵੇ। ਪ੍ਰਧਾਨ ਬੱਬੂ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਦੀਆਂ ਵਧੀਕੀਆ ਖ਼ਿਲਾਫ਼ 20 ਮਈ ਨੂੰ ਅੰਮ੍ਰਿਤਸਰ ’ਚ ਮਿੰਨੀ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਤੇ 21 ਮਈ ਨੂੰ ਵੱਡੇ ਪੱਧਰ ’ਤੇ ਲਾਲਜੀਤ ਭੁੱਲਰ ਦੀ ਕੋਠੀ ਦਾ ਘਿਰਾਓ ਕਰਾਂਗੇ। ਇਸ ਸਮੇਂ ਰੋਸ ਪ੍ਰਦਰਸ਼ਨ ਕਰਨ ਵਾਲਿਆ ’ਚ ਏਟਕ ਦੇ ਸੂਬਾ ਸਕੱਤਰ ਅਮਰਜੀਤ ਸਿੰਘ ਆਂਸਲ, ਚੋਧਰੀ ਅਸ਼ੋਕ ਕੁਮਾਰ ਮੰਨਣ, ਸੁਰਜੀਤ ਸਿੰਘ ਜੀਰਾ, ਲਵਪ੍ਰੀਤ ਸਿੰਘ ਆਦਿ ਕਈ ਆਪ੍ਰੇਟਰ ਹਾਜ਼ਰ ਸਨ।

LEAVE A REPLY

Please enter your comment!
Please enter your name here