ਨਿਹਾਲ ਸਿੰਘ ਵਾਲਾ (ਵਿਕਾਸ ਮਠਾੜੂ-ਮੁਕੇਸ਼ ਕੁਮਾਰ) ਨਰੇਗਾ ਰੁਜਗਾਰ ਪ੍ਰਰਾਪਤ ਮਜਦੂਰ ਯੂਨੀਅਨ ਨਿਹਾਲ ਸਿੰਘ ਵਾਲਾ ਵੱਲੋਂ ਨਰੇਗਾ ਕੰਮ ਵਿਚ ਆਉਂਦੇ ਅੱਡਕਿਆ ਨੂੰ ਦੂਰ ਕਰਨ ਬੀਡੀਪੀਓ ਦਫ਼ਤਰ ਨਿਹਾਲ ਸਿੰਘ ਵਾਲਾ ਵਿੱਖੇ ਵਿਸ਼ਾਲ ਧਰਨਾ ਲਾਇਆ ਗਿਆ। ਇਸ ਮੌਕੇ ਨਰੇਗਾ ਕਾਮਿਆਂ ਨੂੰ ਜੀ ਆਇਆਂ ਦੇ ਰੂਪ ਵਿਚ ਗੱਲ ਕਰਦਿਆਂ ਜ਼ਿਲ੍ਹਾ ਆਗੂ ਮਹਿੰਦਰ ਸਿੰਘ ਧੂੜਕੋਟ ਨੇ ਬੋਲਦਿਆਂ ਕਿਹਾ ਕਿ 2008 ਤੋਂ ਬਾਅਦ ਪਿੰਡਾਂ ਦੇ ਚੌਧਰੀਆਂ ਤੋਂ ਲੈਕੇ ਪ੍ਰਸ਼ਾਸਨ ਅਤੇ ਸਰਕਾਰਾਂ ਨੇ ਲਗਾਤਾਰ ਕੰਮ ਦੇਣ ਵਿੱਚ ਆਡਿਕੇ ਲਾਏ ਹਨ। ਨਰੇਗਾ ਰੁਜਗਾਰ ਪ੍ਰਰਾਪਤ ਮਜਦੂਰ ਯੂਨੀਅਨ ਹਮੇਸ਼ਾਂ ਲੋਕਾਂ ਦੀ ਲੜਾਈ ਲੜਦੀ ਹੈ ਤੇ ਜੇਕਰ ਸਰਕਾਰਾਂ ਦਾ ਰੁਖ ਨਰੇਗਾ ਕਾਮਿਆਂ ਲਈ ਏਹੀ ਰਿਹਾ ਤਾ ਯੂਨੀਅਨ ਹੋਰ ਵੀ ਤਿੱਖੇ ਸੰਘਰਸ਼ ਕਰੇਗੀ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਲਿ੍ਹਾ ਮੋਗਾ ਦੇ ਨਰੇਗਾ ਸਲਾਹਕਾਰ ਕਾਮਰੇਡ ਕੁਲਦੀਪ ਭੋਲਾ ਨੇ ਗੱਲ ਕਰਦਿਆਂ ਕਿਹਾ ਕਿ ਇਹ ਕਾਨੂੰਨ ਓਦੋਂ ਬਣਿਆ ਜਦੋਂ ਲੋਕਾਂ ਨੇ ਦੇਸ਼ ਦੀ ਤਾਕਤ ਦਾ ਕੁੱਝ ਹਿੱਸਾ ਲਾਲ ਝੰਡੇ ਦੀਆਂ ਪਾਰਟੀਆਂ ਨੂੰ ਦਿੱਤਾ ਸੀ, ‘ਤੇ ਲਾਲ ਝੰਡੇ ਦੇ ਕਾਰਕੁਨਾਂ ਨੇ ਲੋਕਾਂ ਦੇ ਹੱਕ ਵਿਚ ਜਿਨਾਂ੍ਹ ਕਰ ਸਕਦੇ ਸੀ ਕੀਤਾ। ਪਰ ਅੱਜ ਪੰਜਾਬ ਅਤੇ ਦੇਸ਼ ਦੀਆਂ ਤਾਕਤਾਂ ਕੋਲੋਂ ਇਹ ਸਭ ਜਰਿਆ ਨਹੀਂ ਜਾਂਦਾ। ਕੇਦਰ ਵੱਲੋਂ ਲਗਾਤਾਰ ਲੋਕ ਵਿਰੋਧੀ ਕਾਨੂੰਨ ਲਿਆ ਕੇ ਆਮ ਲੋਕਾਂ ਨੂੰ ਨਪੀੜਿ੍ਹਆ ਜਾ ਰਿਹਾ ਹੈ। ਉਨਾਂ੍ਹ ਗੱਲ ਕਰਦਿਆਂ ਕਿਹਾ ਕਿ ਪੂਰੇ ਜਿਲਾ ਵਿਚ ਇਸ ਸਾਲ 25000 ਕਾਮਿਆਂ ਵਿਚੋਂ ਸਿਰਫ 149 ਕਾਮਿਆਂ ਨੂੰ ਹੀ 100 ਦਿਨ ਕੰਮ ਦਿੱਤਾ ਗਿਆ ਹੈ, ਤੇ ਪੂਰੇ ਜਿਲੇ ਨਹੀਂ ਪੂਰੇ ਪੰਜਾਬ ਵਿਚ ਭੱਤਾ ਕਿਸੇ ਵੀ ਕਾਰਡ ਧਾਰਕ ਨੂੰ ਨਹੀਂ ਦਿੱਤਾ ਜੋ ਕਿ ਕੰਮ ਨਾ ਦੇਣ ਦੀ ਸੂਰਤ ਵਿਚ ਲਾਜ਼ਮੀ ਹੁੰਦਾ ਹੈ। ਉਨਾਂ੍ਹ ਕਿਹਾ ਕਿ ਪ੍ਰਸ਼ਾਸਨ ਕਾਮਿਆਂ ਨੂੰ ਨਾ ਦੇਕੇ ਖੁਸ ਹੈ ਪਰ ਪਿੰਡਾਂ ਦੇ ਚੌਧਰੀ ਆਪਣੇ ਚਹੇਤਿਆਂ ਅਤੇ ਮੁਰਦਿਆਂ ਦੀਆਂ ਹਾਜਰੀਆਂ ਲਾਕੇ ਲੱਖਾਂ ਹੜੱਪ ਕਰ ਚੁੱਕੇ ਹਨ ਜਿਸ ਦੀਆਂ ਸ਼ਕਾਇਤਾ ਕਰਨ ਪਿੱਛੋਂ ਵੀ ਪ੍ਰਸ਼ਾਸਨ ਤੇ ਸਰਕਾਰ ਨੇ ਅੱਜ ਤੱਕ ਕੁੱਝ ਨਹੀਂ ਕੀਤਾ। ਉਨਾਂ੍ਹ ਕਿਹਾ ਕਿ ਭਾਵੇਂ ਅੱਜ ਪੂਰੇ ਦੇਸ਼ ਵਿਚ ਵੋਟਾਂ ਪੈ ਰਹੀਆਂ ਹਨ ਪਰ ਨਰੇਗਾ ਕਾਨੂੰਨ ਉੱਪਰ ਇਹ ਲਾਗੂ ਨਹੀਂ ਹੁੰਦਾ ਇਹ ਬਹਾਨੇਵਾਜੀ ਪ੍ਰਸ਼ਾਸਨ ਨੂੰ ਛੱਡ ਦੇਣੀ ਚਾਹੀਦੀ ਹੈ। ਉਨਾਂ੍ਹ ਕਿਹਾ ਕਿ ਖੇਤਾਂ ਵਿਚ ਮਸੀਨ ਨੇ ਮਨੁੱਖ ਤੋਂ ਕੰਮ ਖੋਹ ਲਿਆ ਹੈ ਜਿਸ ਕਰਕੇ ਹੁਣ ਕਣਕ ਦੀ ਵਾਢੀ ਵੀ ਲੰਮੇ ਦਿਨ ਨਹੀਂ ਚੱਲਦੀ ਅਸੀਂ ਆਉਣ ਵਾਲੇ ਦਿਨਾਂ ‘ਚ ਸਾਰੇ ਪਿੰਡਾਂ ਦੀਆਂ ਅਰਜ਼ੀਆ ਭਰਕੇ ਇਕੱਠੇ ਕੰਮ ਮੰਗ ਰਹੇ ਆ ਜੇਕਰ ਪ੍ਰਸ਼ਾਸਨ ਕੰਮ ਦੇਣ ਤੋਂ ਇਨਕਾਰੀ ਕਰੇਗਾ ਤਾਂ ਯੂਨੀਅਨ ਲੰਮਾ ਸੰਘਰਸ਼ ਵਿੱਢੇਗੀ। ਇਸ ਮੌਕੇ ਜ਼ਲਿ੍ਹਾ ਆਗੂ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਸਤਵੰਤ ਸਿੰਘ ਖੋਟੇ, ਗੁਰਦਿੱਤ ਸਿੰਘ ਦੀਨਾ, ਮੁਕੰਦ ਕੁੱਸਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਸਟੇਜ ਦੀ ਕਾਰਵਾਈ ਨੌਜਵਾਨ ਆਗੂ ਇੰਦਰਜੀਤ ਦੀਨਾ ਨੀ ਨਿਭਾਈ ਤੇ ਆਏ ਹੋਏ ਆਗੂ/ਨਰੇਗਾ ਵਰਕਰਾਂ ਦਾ ਧੰਨਵਾਦ ਵੀ ਕੀਤਾ।