
ਜਗਰਾਓਂ, 19 ਮਈ ( ਰਾਜੇਸ਼ ਜੈਨ, ਭਗਵਾਨ ਭੰਗੂ )-ਸਿਧਵਾਂਬੇਟ ਦਰਿਆ ’ਚ ਨਹਾਉਣ ਗਏ 12-13 ਸਾਲ ਦੀ ਉਮਰ ਦੇ ਤਿੰਨ ਦੋਸਤ ਨਹਾਉਣ ਗਏ ਤੇਜ਼ ਵਹਾਅ ਪਾਣੀ ’ਚ ਰੁੜ੍ਹ ਗਏ। ਜਿਸ ਕਾਰਨ ਤਿੰਨੋਂ ਬੱਚਿਆਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਥਾਣਾ ਸਿੱਧਵਾਂਬੇਟ ਦੇ ਇੰਚਾਰਜ ਨੇ ਦੱਸਿਆ ਕਿ ਅੱਜ ਦੁਪਿਹਰ ਕਰੀਬ 1 ਵਜੇ ਅਕਾਸ਼ਦੀਪ ਸਿੰਘ ਪੁੱਤਰ ਜਸਪਾਲ ਸਿੰਘ, ਸੁਖਚੈਨ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਚਰਨਜੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਨਹਿੰਗਾ ਦਾ ਡੇਰਾ ਪਿੰਡ ਖੁਰਸ਼ੈਦਪੁਰਾ ਇਕੱਠੇ ਹੋ ਕੇ ਦਰਿਆ ਵਿਚ ਨਹਾਉਣ ਲਈ ਗਏ ਸਨ। ਉਥੇ ਤੇਜ਼ ਵਹਾਅ ਪਾਣੀ ਵਿਚ ਤਿੰਨੇ ਹੀ ਬਹਿ ਗਏ। ਪਰਿਵਾਰ ਨੂੰ ਕਾਫੀ ਦੇਰ ਬਾਅਦ ਘਟਨਾ ਦਾ ਪਤਾ ਲੱਗਾ ਕਿਉਂਕਿ ਜਦੋਂ ਬੱਚੇ ਵਾਪਸ ਨਹੀਂ ਆਏ ਤਾਂ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ। ਦੇਰ ਸ਼ਾਮ ਨੂੰ ਪਤਾ ਲੱਗਾ ਕਿ ਬੱਚੇ ਪਾਣੀ ’ਚ ਰੁੜ੍ਹ ਗਏ ਹਨ, ਤਾਂ ਮੌਕੇ ’ਤੇ ਗੋਤਾਖੋਰਾਂ ਨੂੰ ਬੁਲਾਇਆ ਗਿਆ ਅਤੇ ਬੱਚਿਆਂ ਦੀਆਂ ਲਾਸ਼ਾਂ ਨੂੰ ਲੱਭਣ ਦਾ ਕੰਮ ਸ਼ੁਰੂ ਕੀਤਾ ਗਿਆ। ਜਿਸ ਵਿੱਚ ਸੁਖਚੈਨ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਚਰਨਜੀਤ ਸਿੰਘ ਪੁੱਤਰ ਰਣਜੀਤ ਸਿੰਘ ਦੀਆਂ ਲਾਸ਼ਾਂ ਤਾਂ ਬਰਾਮਦ ਹੋ ਗਈਆਂ ਹਨ ਪਰ ਅਕਾਸ਼ਦੀਪ ਪੁੱਤਰ ਜਸਪਾਲ ਸਿੰਘ ਦੀ ਲਾਸ਼ ਅਜੇ ਤੱਕ ਬਰਾਮਦ ਨਹੀਂ ਹੋਈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।