
ਪਟਿਆਲ਼ਾ, 23 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ) –
ਰੋਡ ਰੇਜ ਮਾਮਲੇ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਨਵਜੋਤ ਸਿੱਧੂ ਨੂੰ ਸਖ਼ਤ ਸੁਰੱਖਿਆ ਹੇਠ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ ਹੈ। ਹਸਪਤਾਲ ਵਿੱਚ ਉਸਦਾ ਮੈਡੀਕਲ ਚੈਕਅੱਪ ਕੀਤਾ ਜਾ ਰਿਹਾ ਹੈ। ਸਿੱਧੂ ਨੇ ਸਪੈਸ਼ਲ ਡਾਈਟ ਲਈ ਵੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਜਿਸ ਸਬੰਧੀ ਅਦਾਲਤ ਨੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਬੋਰਡ ਤੋਂ ਰਿਪੋਰਟ ਮੰਗੀ ਹੈ। ਇਸ ਸਬੰਧੀ ਸਿੱਧੂ ਵੱਲੋਂ ਵਿਸ਼ੇਸ਼ ਖੁਰਾਕ ਦੀ ਮੰਗ ਨੂੰ ਲੈ ਕੇ ਬੀਮਾਰੀ ਦੇ ਦਾਅਵਿਆਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਮੈਡੀਕਲ ਬੋਰਡ ਅਦਾਲਤ ਵਿੱਚ ਰਿਪੋਰਟ ਪੇਸ਼ ਕਰੇਗਾ।ਸਿੱਧੂ ਜੇਲ੍ਹ ‘ਚ ਦਾਲ-ਰੋਟੀ ਨਹੀਂ ਖਾ ਰਿਹਾ। ਉਹ ਦਲੀਲ ਦਿੰਦਾ ਹੈ ਕਿ ਉਸਨੂੰ ਕਣਕ ਤੋਂ ਐਲਰਜੀ ਹੈ। ਇਸ ਲਈ ਉਹ ਰੋਟੀ ਨਹੀਂ ਖਾ ਸਕਦਾ। ਇਸ ਦੇ ਨਾਲ ਹੀ ਲੀਵਰ ਦੀ ਸਮੱਸਿਆ ਅਤੇ ਖੂਨ ਦੇ ਜੰਮਣ ਦੀ ਸਮੱਸਿਆ ਵੀ ਹੈ। ਉਹ ਸਭ ਚੀਜ਼ਾਂ ਨਹੀਂ ਖਾ ਸਕਦਾ। ਉਨ੍ਹਾਂ ਨੂੰ ਕੁਝ ਖਾਸ ਫਲ ਅਤੇ ਖਾਸ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ।