Home crime ਗੰਨਾ ਪਿੰਡ ‘ਚ SSP ਨੇ ਕੀਤੀ ਛਾਪੇਮਾਰੀ, ਨਸ਼ੀਲੇ ਪਦਾਰਥ, ਹਵਾਲਾ ਰਾਸ਼ੀ ਸਮੇਤ...

ਗੰਨਾ ਪਿੰਡ ‘ਚ SSP ਨੇ ਕੀਤੀ ਛਾਪੇਮਾਰੀ, ਨਸ਼ੀਲੇ ਪਦਾਰਥ, ਹਵਾਲਾ ਰਾਸ਼ੀ ਸਮੇਤ 11 ਲੋਕ ਹਿਰਾਸਤ’ ਚ ਲਏ

86
0


ਫਿਲੌਰ , 29 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਗੰਨਾ ਪਿੰਡ ਵਿਖੇ ਪੁਲਿਸ ਪਾਰਟੀ ਨੇ ਵੱਡੇ ਪੱਧਰ ਤੇ ਰੇਡ ਕਰਕੇ ਕੁਝ ਮਹਿਲਾਵਾਂ ਅਤੇ ਵਿਅਕਤੀਆਂ ਨੂੰ ਸੋਨਾ, ਨਕਦੀ ਅਤੇ ਨਸ਼ੀਲੇ ਪਦਾਰਥਾਂ ਸਮੇਤ ਗਿਰਫ਼ਤਾਰ ਕੀਤਾ ਹੈ।ਇਕ ਘਰ ਵਿੱਚੋਂ ਡੋਡਿਆਂ ਦੀ ਬਰਾਮਦਗੀ ਵੀ ਹੋਈ ਹੈ।ਪੁਲਸ ਵੱਲੋਂ ਘਰ ਦੀ ਇਕੱਲੀ-ਇਕੱਲੀ ਚੀਜ਼ ਜਿਵੇਂ ਟਰੰਕ, ਡਰੰਮ, ਪੇਟੀਆਂ, ਕੱਪੜੇ ਤੱਕ ਫਰੋਲੇ ਗਏ ਕਿ ਕਿਤੇ ਹੋਰ ਤਾਂ ਨਸ਼ਾ ਲੁਕਾ ਕੇ ਨਹੀਂ ਰਖਿਆ। ਹੁਣ ਤੱਕ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ।ਗੰਨਾ ਪਿੰਡ ਵਿਚ ਐੱਸ. ਐੱਸ. ਪੀ. ਜਲੰਧਰ ਦਿਹਾਤੀ ਸਵਪਨ ਸ਼ਰਮਾ ਦੀ ਨਿਗਰਾਨੀ ਹੇਠ ਸਵੇਰੇ ਛੇ ਸੌ ਦੇ ਕਰੀਬ ਪੁਲਸ ਮੁਲਾਜ਼ਮਾਂ ਨਾਲ ਛਾਪੇਮਾਰੀ ਕੀਤੀ ਗਈ। ਸਵਪਨ ਸ਼ਰਮਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਗੁਪਤ ਛਾਪੇਮਾਰੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਜਲੰਧਰ ਪੁਲਸ ਨੇ ਐੱਸ. ਟੀ. ਐੱਫ਼. ਟੀਮ ਨਾਲ ਮਿਲ ਕੇ ਇਹ ਸਾਂਝੀ ਮੁਹਿੰਮ ਚਲਾਈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਸ ਪਿੰਡ ਵਿੱਚ ਨਸ਼ਾ ਧੜੱਲੇ ਨਾਲ ਵਿਕਦਾ ਹੈ। ਪੁਲਸ ਨੇ ਕਾਰਵਾਈ ਕਰਦਿਆਂ ਪਿੰਡ ਦੇ ਕਈ ਘਰਾਂ ਵਿੱਚ ਛਾਪੇ ਮਾਰੇ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਥੇ ਨਸ਼ਾ ਲੈਣ ਬਾਹਰੋਂ ਵੀ ਲੋਕ ਆਉਂਦੇ ਹਨ। ਡੋਡੇ, ਚਿੱਟੇ ਵਰਗਾ ਨਸ਼ਾ ਖੁੱਲ੍ਹੇਆਮ ਵੇਚਿਆ ਜਾਂਦਾ ਹੈ।ਇਸ ਦੌਰਾਨ ਪੁਲਸ ਨੇ ਇਕ ਸ਼ਖ਼ਸ ਨੂੰ ਪੁੱਛਗਿੱਛ ਲਈ ਫੜਿਆ, ਜਿਸ ਨੇ ਦੱਸਿਆ ਕਿ ਉਹ ਨਸ਼ਾ ਵੇਚਦਾ ਨਹੀਂ ਪਰ ਨਸ਼ਾ ਕਰਦਾ ਹੈ। ਪਿੰਡ ਦੇ ਇੱਕ ਘਰ ਵਿੱਚ ਕੰਮ ਕਰਨ ਦੇ ਬਦਲੇ ਉਸ ਨੂੰ ਚਿੱਟਾ ਦੇ ਦਿੱਤਾ ਜਾਂਦਾ ਹੈ। ਉਸ ਨੇ ਇਹ ਵੀ ਦੱਸਿਆ ਕਿ ਪਿੰਡ ਦੇ 7-8 ਘਰ ਨੇ ਜਿੱਥੇ ਨਸ਼ਾ ਵੇਚਿਆ ਜਾਂਦਾ ਹੈ।ਐੱਸ. ਐੱਸ. ਪੀ. ਨੇ ਦੱਸਿਆ ਕਿ ਹੁਣ ਤੱਕ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ।ਇਨ੍ਹਾਂ ਕੋਲੋਂ ਡਰੱਗ ਮਨੀ, ਡਰੱਗ, ਡੋਡੇ ਚੂਰਾ-ਪੋਸਤ ,ਸ਼ਰਾਬ ਬਰਾਮਦ ਕੀਤੀ ਹੈ। ਪੁਲਸ ਵੱਲੋਂ ਅਜੇ ਸਰਚ ਕੀਤੀ ਜਾਰੀ ਹੈ। ਐੱਸ. ਐੱਸ. ਪੀ. ਸ਼ਰਮਾ ਨੇ ਦੱਸਿਆ ਕਿ ਇਸ ਪਿੰਡ ਦੇ ਲੋਕਾਂ ‘ਤੇ ਕਰੀਬ 300 ਮੁਕੱਦਮੇ ਦਰਜ ਹਨ, ਜਿਨ੍ਹਾਂ ਵਿਚ ਐੱਨ. ਡੀ. ਪੀ. ਐੱਸ. ਐਕਟ, ਲੁੱਟਾਂ-ਖੋਹਾਂ ,ਨਾਜਾਇਜ਼ ਸ਼ਰਾਬ ਦੀ ਤਸਕਰੀ ਦੇ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਸਕਰਾਂ ਦੀ ਪ੍ਰਾਪਰਟੀ ਵੀ ਪੁਲਸ ਅਟੈਚ ਕਰਨ ਜਾ ਰਹੀ ਹੈ

LEAVE A REPLY

Please enter your comment!
Please enter your name here