ਬਰਨਾਲਾ (ਧਰਮਿੰਦਰ ) ਜਿੱਥੇ ਅੱਜਕਲ੍ਹ ਪੰਜਾਬ ‘ਚ ਵਾਤਾਵਰਨ ਪ੍ਰਦੂਸ਼ਤਿ ਹੋਣ ਕਾਰਨ ਪੰਛੀਆਂ ਦੀ ਜਾਤੀ ਖਤਮ ਹੋ ਰਹੀ ਹੈ, ਉਥੇ ਹੀ ਬਰਨਾਲਾ ਦੇ ਵਾਤਾਵਰਨ ਪੇ੍ਮੀ ਸਾਥੀਆਂ ਵਲੋ ਪੰਛੀਆ ਦੀ ਜਾਤੀ ਨੂੰ ਬਚਾਉਣ ਲਈ ਉਹਨਾਂ ਲਈ ਸਦਰ ਬਾਜ਼ਾਰ ਬਰਨਾਲਾ ਵਿਖੇ ਬਿਜਲੀ ਦੇ ਖੰਭਿਆਂ ‘ਤੇ ਆਲ੍ਹਣੇ ਲਗਾਏ ਗਏ। ਇਸ ਮੌਕੇ ਸਕੁੱਲ ਕੌਸ਼ਲ ਨੇ ਦਸਿਆ ਕਿ ਪਿਛਲੇ 10-12 ਸਾਲਾਂ ਤੋਂ ਪੰਛੀਆ ਲਈ ਆਲ੍ਹਣੇ ਲਗਾਉਣ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਸਾਲ ਪਿਛਲੇ 4 ਮਹੀਨੇ ਤੋਂ ਕੇਵਲ ਬਰਨਾਲਾ ਸ਼ਹਿਰ ਦੇ ਅੰਦਰ 6000 ਦੇ ਕਰੀਬ ਆਲ੍ਹਣੇ ਲਗਾਏ ਜਾ ਚੁੱਕੇ ਹਨ। ਉਹਨਾਂ ਨੇ ਅੱਗੇ ਦੱਸਿਆ ਕਿ ਪਹਿਲਾ ਘਰ ਕੱਚੇ ਤੇ ਦਰਖਤ ਜਿਆਦਾ ਹੋਣ ਕਰਕੇ ਪੰਛੀ ਅਪਣਾ ਆਲ੍ਹਣਾ ਬਣਾ ਲੈਂਦੇ ਸੀ, ਪਰ ਹੁਣ ਮਕਾਨ ਪੱਕੇ ਤੇ ਦਰਖਤਾਂ ਦੀ ਗਿਣਤੀ ਘਟਣ ਕਰਕੇ ਅੱਜ ਕੱਲ੍ਹ ਪੰਛੀ ਅਪਣਾ ਘਰ ਨਹੀਂ ਬਣਾ ਪਾ ਰਹੇ, ਜਿਸ ਕਾਰਨ ਇਹ ਸੇਵਾ ਸਾਡੇ ਯੂਥ ਵਲੋਂ ਕੀਤੀ ਜਾ ਰਹੀ ਹੈ। ਪਿਛਲੀ ਦਿਨਾਂ ‘ਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ 100 ਦੇ ਕਰੀਬ ਆਲ੍ਹਣੇ ਲਗਾਏ ਗਏ, ਨਾਲ ਹੀ ਪੰਛੀਆਂ ਦੇ ਪੀਣ ਲਈ ਪਾਣੀ ਵਾਲੇ ਕੋਲ੍ਹੇ ਲਗਾਏ ਗਏ ਹਨ। ਉਹਨਾਂ ਨੇ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਇਸ ਤਰ੍ਹਾਂ ਦੇ ਸੇਵਾ ਦੇ ਕੰਮ ਜਾਰੀ ਰਹਿਣਗੇ ਤੇ ਸਦਰ ਬਜਾਰ ‘ਚ ਦਰਖਤ ਵੀ ਲਗਾਏ ਜਾਣਗੇ। ਉਹਨਾਂ ਨੇ ਲੋਕਾ ਨੂੰ ਅਪੀਲ ਕੀਤੀ ਕਿ ਹੈ ਇਕ ਵਿਅਕਤੀ ਆਪਣੇ ਘਰ 2 ਆਲ੍ਹਣੇ ਲਗਾਏ ਤਾਂ ਜੋ ਪੰਛੀਆਂ ਦੀ ਅਲੋਪ ਰਹੀ ਜਾਤੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਮੋਹਿਤ ਬਾਂਸਲ, ਜਿੰਮੀ ਜੋਸ਼ੀ, ਸੰਜੀਵ ਕੁਮਾਰ, ਇਸ਼ਾਨ, ਅਦਿਸ਼ ਕੁਮਾਰ, ਪੋ੍. ਪੁਨੀਤ ਕੁਮਾਰ, ਸੰਗੀਤ ਸ਼ਰਮਾ, ਸੁਮੀਤ ਕੁਮਾਰ, ਲੋਕੇਸ਼, ਜੈ.ਈ ਪ੍ਰਕਸ਼ਤਿ, ਪੁਸ਼ਦੀਪ, ਮਾਸਟਰ ਮਲਕੀਤ ਸਿੰਘ, ਬਾਵਿਕ ਜੁਨੇਜਾ, ਸੌਰਵ ਤੇ ਟੀਮ, ਨੀਰਜ ਮੰਗਲਾ ਆਦਿ ਮੌਜੂਦ ਰਹੇ।