ਚੰਡੀਗੜ੍ਹ, 14 ਜੂਨ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਪੰਜਾਬ ਵਿੱਚ ਸਰਕਾਰ ਵੱਲੋਂ ਸ਼ਰਾਬ ਲਈ ਨਵੀਂ ਨੀਤੀ ਲਿਆਂਦੀ ਗਈ ਹੈ।ਸ਼ਰਾਬ ਦੀ ਇਸ ਨੀਤੀ ਦਾ ਵਿਰੋਧ ਸ਼ਰਾਬ ਕਾਰੋਬਾਰੀ ਯੂਨੀਅਨ ਵੱਲੋਂ ਆਬਕਾਰੀ ਵਿਭਾਗ ਦਾ ਘਿਰਾਓ ਕਰਕੇ ਕੀਤਾ ਜਾ ਰਿਹਾ ਹੈ।ਇਸ ਮੌਕੇ ਸ਼ਰਾਬ ਦੇ ਠੇਕੇਦਾਰਾਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।ਇਸ ਮੌਕੇ ਠੇਕੇਦਾਰਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਨੂੰ ਸ਼ਰਾਬ ਦੀ ਨਵੀਂ ਆਬਕਾਰੀ ਨੀਤੀ ਨੂੰ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ਼ਰਾਬ ਪੰਜਾਬ ਦੇ ਸ਼ਰਾਬ ਕਾਰੋਬਾਰੀ ਖਤਮ ਕਰਕੇ ਦੂਜੇ ਰਾਜਾਂ ਦੇ ਕਾਰੋਬਾਰੀਆਂ ਨੂੰ ਠੇਕੇ ਦੇਣੇ ਚਾਹੁੰਦੀ ਹੈ। ਠੇਕੇਦਾਰਾਂ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਦੀ ਨਵੀਂ ਨੀਤੀ ਕਾਰਨ 1500 ਕਰੋੜ ਦਾ ਘਾਟਾ ਪਿਆ ਹੈ ਅਤੇ ਇਸ ਦਾ ਮੁਆਵਜਾ ਸਰਕਾਰ ਨੂੰ ਦੇਣਾ ਚਾਹੀਦਾ ਹੈ।ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਵਿੱਚ ਸ਼ਰਾਬ ਦੀ ਨਵੀ ਆਬਕਾਰੀ ਨੀਤੀ ਲਿਆਂਦੀ ਗਈ ਹੈ। ਸਰਕਾਰ ਦੀ ਨਵੀਂ ਨੀਤੀ ਲਿਆਉਣ ਕਾਰਨ ਸ਼ਰਾਬ ਸਸਤੀ ਹੁੰਦੀ ਹੈ ਪਰ ਠੇਕੇਦਾਰਾ ਵੱਂਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸ਼ਰਾਬ ਮਹਿੰਗੇ ਭਾਅ ਖਰੀਦੀ ਹੈ ਅਤੇ ਸਰਕਾਰ ਨੂੰ ਟੈਕਸ ਪੇ ਕਰ ਰਹੇ ਹਨ ਫਿਰ ਸ਼ਰਾਬ ਦਾ ਰੇਟ ਘੱਟਣ ਕਾਰਨ ਸਾਨੂੰ ਬਹੁਤ ਘਾਟਾ ਪਵੇਗਾ।ਸ਼ਰਾਬ ਦੇ ਠੇਕੇਦਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਦੌਰਾਨ ਠੇਕੇ ਬੰਦ ਸਨ ਪਰ ਸਾਨੂੰ ਟੈਕਸ ਤੋਂ ਕੋਈ ਰਾਹਤ ਨਹੀਂ ਮਿਲੀ। ਠੇੇਕੇਦਾਰਾਂ ਦਾ ਦਾਅਵਾ ਹੈ ਕਿ ਅਸੀਂ ਹਮੇਸ਼ਾ ਘਾਟੇ ਵਿੱਚ ਜਾ ਰਹੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਵੀਂ ਆਬਕਾਰੀ ਨੀਤੀ ਨੂੰ ਰੱਦ ਕੀਤਾ ਜਾਵੇ।