-ਆਪਣੇ ਪਾਲਤੂ ਜਾਨਵਰਾਂ ਦੇ ਵੈਕਸੀਨੇਸਨ਼ ਜਰੂਰੀ ਤੌਰ ਤੇ ਕਰਵਾਓ-ਸਿਵਲ ਸਰਜਨ
ਮੋਗਾ 29 ਸਤੰਬਰ: ( ਕੁਲਵਿੰਦਰ ਸਿੰਘ) –
ਅੱਜ ਵਿਸ਼ਵ ਪੱਧਰ ਤੇ ਹਲਕਾਅ ਦੀ ਰੋਕਥਾਮ ਬਾਰੇ ਜਾਗਰੂਕਤਾ ਦਿਵਸ ਮਨਾਇਆ ਜਾ ਰਿਹਾ ਹੈ। ਇਸੇ ਦੌਰਾਨ ਹੀ ਜ਼ਿਲਾ ਮੋਗਾ ਅੰਦਰ ਵੀ ਪੰਜਾਬ ਸਰਕਾਰ ਦੀਆ ਹਦਾਇਤਾਂ ਮੁਤਾਬਿਕ ਅਤੇ ਸਿਵਲ ਸਰਜਨ ਮੋਗਾ ਡਾ. ਐਸ.ਪੀ. ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾਅ ਸਬੰਧੀ ਜਾਗਰੂਕਤਾ ਦਿਵਸ ਮਨਾਇਆ ਗਿਆ, ਜਿਸ ਦੌਰਾਨ ਜ਼ਿਲੇ ਦੇ ਵੱਖ-ਵੱਖ ਬਲਾਕਾਂ ਤੋ ਇਲਾਵਾ ਸਕੂਲਾਂ ਵਿੱਚ ਵੀ ਇਸ ਸਬੰਧੀ ਜਾਗਰੂਕਤਾ ਫੈਲਾਈ ਗਈ।
ਇਸੇ ਦੌਰਾਨ ਹੀ ਸਿਹਤ ਵਿਭਾਗ ਮੋਗਾ ਵੱਲੋਂ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬਾਬੇ ਕੇ ਨਰਸਿੰਗ ਕਾਲਜ, ਲਾਲਾ ਲਾਜਪਤ ਰਾਏ ਨਰਸਿੰਗ ਕਾਲਜ ਅਤੇ ਸਰਕਾਰੀ ਨਰਸਿੰਗ ਸਕੂਲ ਦੀਆ ਵਿਦਿਆਰਥਣਾਂ ਨੇ ਭਾਗ ਲਿਆ। ਇਸ ਰੈਲੀ ਨੂੰ ਸਿਵਲ ਸਰਜਨ ਮੋਗਾ ਡਾ. ਐਸ.ਪੀ. ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਸਿਵਲ ਹਸਪਤਾਲ ਮੋਗਾ ਤੋ ਸੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਬਜਾਰਾਂ ਅਤੇ ਗਲੀਆ ਵਿੱਚ ਲੋਕਾਂ ਨੂੰ ਜਾਗਰੂਕਤਾ ਕਰਦੀ ਹੋਈ ਵਾਪਸ ਸਿਵਲ ਹਸਪਤਾਲ ਪੁੱਜੀ। ਇਸ ਮੌਕੇ ਵਿਦਿਆਰਥਣਾਂ ਨੇ ਆਪਣੇ ਹੱਥਾਂ ਵਿੱਚ ਸਲੋਗਨ ਫੜ ਕੇ ਅਤੇ ਬੋਲ ਕੇ ਲੋਕਾਂ ਨੂੰ ਜਾਗਰੂਕ ਕੀਤਾ।
ਇਸ ਮੌਕੇ ਸਿਵਲ ਸਰਜਨ ਮੋਗਾ ਨੇ ਲੋਕਾਂ ਵਿੱਚ ਇਹ ਸੁਨੇਹਾ ਦੇਣ ਲਈ ਪਾਲਤੂ ਜਾਨਵਰਾ ਦੇ ਹਲਕਣ ਤੋ ਬਚਣ ਲਈ ਨੁਕਤੇ ਸਾਂਝੇ ਕਰਦੇ ਹੋਏ ਕਿਹਾ ਕਿ ਘਰਾਂ ਵਿੱਚ ਰੱਖੇ ਗਏ ਪਾਲਤੂ ਜਾਨਵਰਾਂ ਦੀ ਵੈਕਸਨੇਸ਼ਨ ਜਰੂਰੀ ਤੌਰ ਤੇ ਕਰਵਾਈ ਜਾਵੇ ਤਾਂ ਜੋ ਰੇਬਿਜ਼ ਦੇ ਖਤਰੇ ਤੋ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਦੋਂ ਪਾਲਤੂ ਜਾਨਵਾਰ ਕੱਟ ਜਾਵੇ ਤਾਂ ਤੁੰਰਤ ਜਖਮ ਨੂੰ ਸਾਬਣ ਅਤੇ ਚਲ ਰਹੇ ਪਾਣੀ ਨਾਲ 15 ਮਿੰਟ ਲਈ ਧੋਵੋ, ਜ਼ਖਮ ਨੂੰ ਅਲਕੋਹਲ ਜਾਂ ਆਇਓਡੀਨ ਘੋਲ ਨਾਲ ਰੋਗਾਣੂ ਮੁਕਤ ਕਰੋ, ਬਿਨਾਂ ਕਿਸੇ ਦੇਰੀ ਦੇ ਡਾਕਟਰੀ ਸਲਾਹ ਲਓ ਅਤੇ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਓ।
ਇਸ ਮੌਕੇ ਤੇ ਹਾਜਰ ਡਾ ਰਾਜੇਸ਼ ਅੱਤਰੀ ਡੀਐਮ.ਸੀ. ਮੋਗਾ, ਡਾ. ਸੁਖਪ੍ਰੀਤ ਬਰਾੜ ਐਸ.ਐਮ.ਓ., ਡਾ. ਰੁਪਿੰਦਰ ਕੌਰ ਗਿੱਲ ਡੀ.ਐਚ.ਓ., ਡਾ. ਨਰੇਸ਼ ਆਮਲਾ, ਕੁਲਵੀਰ ਕੌਰ ਜ਼ਿਲ੍ਹਾ ਸਿੱਖਿਆ ਅਤੇ ਸੂਚਨਾ ਅਫ਼ਸਰ, ਅੰਮ੍ਰਿਤਪਾਲ ਸ਼ਰਮਾ ਅਤੇ ਕਿਰਨ ਗਿੱਲ ਪ੍ਰਿਸੀਪਲ ਨਰਸਿੰਗ ਸਕੂਲ, ਕਿਰਨ, ਸਰਕਾਰੀ ਨਰਸਿੰਗ ਸਕੂਲ ਦੀਆ ਵਿਦਿਆਰਥਣਾ ਅਤੇ ਬਾਬੇ ਕੇ ਕਾਲਜ ਆਫ ਨਰਸਿੰਗ ਸਕੂਲ ਦੀਆ ਵਿਦਿਆਰਥਣਾ ਵੀ ਹਾਜਰ ਸਨ।
