Home ਨੌਕਰੀ ਪੰਜਾਬ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਸਬੰਧੀ ਅਰਜੀਆਂ ਲੈਣ ਲਈ...

ਪੰਜਾਬ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਸਬੰਧੀ ਅਰਜੀਆਂ ਲੈਣ ਲਈ ਪੋਰਟਲ ਖੋਲਿਆ: ਹਰਜੋਤ ਸਿੰਘ ਬੈਂਸ

38
0

6 ਜਨਵਰੀ 2023 ਤੱਕ ਖੁੱਲਾ ਰਹੇਗਾ ਪੋਰਟਲ

ਚੰਡੀਗੜ, 21 ਅਕਤੂਬਰ: ( ਰਿਤੇਸ਼ ਭੱਟ, ਲਿਕੇਸ਼ ਸ਼ਰਮਾਂ) –

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਕੱਚੇ ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਅਰਜੀਆਂ ਲੈਣ ਲਈ ਪੋਰਟਲ ਖੋਲ ਦਿੱਤਾ ਗਿਆ ਹੈ।

ਇਹ ਜਾਣਕਾਰੀ ਅੱਜ ਇੱਥੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ।

ਉਨਾਂ ਦੱਸਿਆ ਕਿ  ਸਿੱਖਿਆ ਵਿਭਾਗ ਵਿੱਚ ਕੱਚੇ ਟੀਚਿੰਗ ਅਤੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਪੱਕਾ ਕਰਨ ਲਈ 7 ਅਕਤੂਬਰ 2022 ਨੂੰ ਜਾਰੀ ਨੀਤੀ ਅਨੁਸਾਰ ਆਨਲਾਈਨ ਪੋਰਟਲ ਖੋਲ ਦਿੱਤਾ ਗਿਆ ਹੈ ਜੋ ਕਿ 6 ਜਨਵਰੀ 2023 ਤੱਕ ਖੁੱਲਾ ਰਹੇਗਾ।

ਸ.ਬੈਂਸ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪਰਸੋਨਲ ਵਿਭਾਗ ਵੱਲੋਂ 7 ਅਕਤੂਬਰ 2022 ਨੂੰ  ਪਾਲਿਸੀ ਫਾਰ ਦਾ ਵੈਲਫੇਅਰ ਆਫ ਐਡਹਾਕ ਕੰਟਰੈਕਚੂਅਲ ਟੈਪਰੈਰੀ ਟੀਚਰ (ਨੇਸਨ ਬਿਲਡਰ )ਐਂਡ ਅਦਰ ਇੰਪਲਾਈਜ ਇਨ ਸਕੂਲ ਐਜੂਕੇਸਨ ਡਿਪਾਰਟਮੈਟ ਲਾਗੂ ਕੀਤੀ ਗਈ ਸੀ।

ਇਸ ਸਕੀਮ ਦੇ ਲਾਭਪਾਤਰੀਆਂ ਵਲੋਂ ਇਸ ਪੋਰਟਲ ‘ਤੇ ਅਪਲਾਈ ਕਰਨ ਲਈ ਵਿਭਾਗ ਦੇ ਈ-ਪੰਜਾਬ ਸਕੂਲ ਐਪ ‘ਤੇ ਕੱਚੇ ਕਰਮਚਾਰੀ ਦੀ ਲਾਗਇਨ ਆਈ ਡੀ ਵਿੱਚ ਅਪਲਾਈ ਲਿੰਕ ਉਤੇ ਜਾ ਕੇ ਲੋੜੀਂਦੇ  ਡਾਟੇ ਨੂੰ ਪ੍ਰੋਫਾਰਮੇ ਵਿੱਚ ਭਰਿਆ ਜਾਣਾ ਹੈ।

ਸ. ਬੈਂਸ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਦੇ   ਕਾਇਆਕਲਪ ਕਰਨ ਦੇ ਨਾਲ ਨਾਲ ਸਕੂਲ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ ਦੀਆਂ ਸਾਰੀਆਂ ਜਾਇਜ ਮੰਗਾਂ ਨੂੰ ਵੀ ਪੂਰਾ ਕਰਨ ਲਈ ਵਚਨਬੱਧ ਹੈ।

LEAVE A REPLY

Please enter your comment!
Please enter your name here