ਫਤਿਹਗੜ੍ਹ ਸਾਹਿਬ, 7 ਦਸੰਬਰ ( ਰਾਜਨ ਜੈਨ, ਅਸ਼ਵਨੀ ) :- ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲੈਕੇ ਅਪਣਾਏ ਜਾ ਰਹੇ ਅੜੀਅਲ ਰਵੱਈਏ ਵਿਰੁੱਧ ਸੀ.ਐਚ.ਸੀ. ਚਨਾਰਥਲ ਕਲਾਂ ਦੇ ਸਮੂਹ ਮੁਲਾਜ਼ਮਾਂ ਵੱਲੋਂ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਖਿਲਾਫ ਦੋ ਘੰਟੇ ਕੰਮਕਾਜ ਠੱਪ ਕਰਕੇ ਹਸਪਤਾਲ ਦੇ ਗੇਟ ਅੱਗੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਪੰਜਾਬ ਸਟੇਟ ਮਨਿਸੀਟਰੀਅਲ ਕਰਮਚਾਰੀ ਯੂਨੀਅਨ ਵੱਲੋਂ ਬੀਤੇ ਦਿਨਾਂ ਤੋਂ ਸਰਕਾਰ ਦੀਆਂ ਮੁਲਾਜ਼ਮਾਂ ਵਿਰੁੱਧੀ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਪਰ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ।ਇਸ ਕਰਕੇ ਹੀ ਸਿਹਤ ਵਿਭਾਗ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਫੈਸਲਾ ਕੀਤਾ ਹੈ ਕਿ ਸਰਕਾਰ ਵਿਰੁੱਧ ਹਰ ਰੋਜ਼ ਦੋ ਘੰਟੇ ਕੰਮਕਾਜ ਠੱਪ ਕਰਕੇ ਵਿਰੋਧ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਜ਼ਾਇਜ਼ ਮੰਗਾਂ ਜਿਵੇਂ ਕਿ ਪੇਅ—ਕਮਿਸ਼ਨ ਨੂੰ ਸਹੀ ਢੰਗ ਨਾਲ ਲਾਗੂ ਕਰਨਾ, ਡੀ.ਏ. ਦੀਆਂ ਬਕਾਇਆਂ ਕਿਸ਼ਤਾਂ, ਬਾਰਡਰ ਏਰੀਏ ਦਾ ਭੱਤਾ ਬਹਾਲ ਕਰਨਾ,4,9,14 ਏ.ਸੀ.ਪੀ. ਭੱਤਾ ਲਾਗੂ ਕਰਨਾ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਅਤੇ ਮੁਲਾਜ਼ਮਾਂ ਦੀ ਸਭ ਤੋਂ ਵੱਡੀ ਮੰਗ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ ਆਦਿ ਮੰਗਾਂ ਨੂੰ ਪੂਰਾ ਨਾ ਕਰਕੇ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਹਰਪ੍ਰੀਤ ਕੌਰ ਸਟੈਨੋ, ਮਨਦੀਪ ਸਿੰਘ ਜੂਨੀਅਰ ਸਹਾਇਕ, ਹਰਮਿੰਦਰਪਾਲ, ਦਾਰਪਾਲ, ਸੁਰਜੀਤ ਸਿੰਘ ਐਸ. ਆਈ., ਨਿਰਭਾਲ ਸਿੰਘ ਫਾਰਮੇਸੀ ਅਫਸਰ, ਗੋਰਵ ਸ਼ਰਮਾਂ, ਮੰਗਤਰਾਮ ਰੇਡੀਓਗ੍ਰਾਫਰ, ਮਹਾਵੀਰ ਸਿੰਘ ਬੀ.ਈ.ਈ., ਤੇਤਰ ਲਾਲ, ਡਾ. ਨਵਾਬ ਮੁਹੰਮਦ, ਡਾ. ਨਵਨੀਤ ਕੌਰ, ਡਾ. ਜਗਦੀਪ ਕੌਰ, ਅਮਨਦੀਪ ਸਿੰਘ, ਗੁਰਦੀਪ ਕੌਰ, ਅਵਤਾਰ ਸਿੰਘ ਤੇ ਹੋਰ ਮੌਜੂਦ ਸਨ।