Home ਧਾਰਮਿਕ ਰੂਰਲ ਐਨ ਜੀ ਓ ਮੋਗਾ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਅਤੇ...

ਰੂਰਲ ਐਨ ਜੀ ਓ ਮੋਗਾ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਅਤੇ ਲੋਕ ਭਲਾਈ ਦੇ ਕੰਮ ਸ਼ਲਾਘਾਯੋਗ : ਵਿਧਾਇਕ ਲਾਡੀ ਢੋਸ

76
0

 ਧਰਮਕੋਟ, 30 ਅਕਤੂਬਰ ( ਕੁਲਵਿੰਦਰ ਸਿੰਘ ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮੀਤ ਸਿੰਘ ਰਿਟਾਇਰਡ ਤਹਿਸੀਲਦਾਰ ਵੱਲੋਂ ਰੂਰਲ ਐੱਨ. ਜੀ. ਓ. ਮੋਗਾ ਅਤੇ ਬਲਾਕ ਧਰਮਕੋਟ ਦੇ ਸਹਿਯੋਗ ਨਾਲ ਪਿੰਡ ਫਤਿਹਗੜ੍ਹ ਕੋਰੋਟਾਨਾ ਦੇ ਗੁਰਦੁਆਰਾ ਅਕਾਲਸਰ ਸਾਹਿਬ ਵਿਖੇ 100ਵਾਂ ਅੱਖਾਂ ਦਾ ਚੈੱਕਅਪ ਅਪ੍ਰੇਸ਼ਨ ਕੈਂਪ ਅਤੇ ਜਰਨਲ ਬੀਮਾਰੀਆਂ ਦਾ ਚੈੱਕਅਪ ਕੈਂਪ ਲਗਾਇਆ ਗਿਆ । ਇਸ ਕੈਂਪ ਦਾ ਉਦਘਾਟਨ ਦਵਿੰਦਰਜੀਤ ਸਿੰਘ ਲਾਡੀ ਵਿਧਾਇਕ ਹਲਕਾ ਧਰਮਕੋਟ ਨੇ ਕੀਤਾ।ਇਸ ਮੌਕੇ ਉਨ੍ਹਾਂ ਗੁਰਮੀਤ ਸਿੰਘ ਰਿਟਾਇਰਡ ਤਹਿਸੀਲਦਾਰ ਅਤੇ ਐੱਨ ਜੀ, ਓ. ਦੀ ਸਮੁੱਚੀ ਟੀਮ ਵੱਲੋਂ ਕੀਤੇ ਗਏ ਇਸ ਕੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦਾ ਸਮਾਜ ਸੇਵਾ ਦੇ ਖੇਤਰ ਵਿਚ ਵੱਡਾ ਯੋਗਦਾਨ ਹੈ ਅਤੇ ਇਨ੍ਹਾਂ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮ ਬਹੁਤ ਹੀ ਸ਼ਲਾਘਾਯੋਗ ਹਨ । ਉਹਨਾਂ ਕਿਹਾ ਕਿ ਮੈਂ ਵੀ ਰਾਜਨੀਤੀ ਨੂੰ ਸੇਵਾ ਸਮਝ ਕੇ ਕਰ ਰਿਹਾ ਹਾਂ ਤੇ ਮੇਰੇ ਦਫਤਰ ਵਿੱਚ ਹਰ ਕਿਸੇ ਦੇ ਬਿਨਾਂ ਭੇਦਭਾਵ ਕੰਮ ਕੀਤੇ ਜਾਂਦੇ ਹਨ ਤੇ ਲੋੜਵੰਦ ਨਾਲ ਪਾਰਟੀ ਪੱਧਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਉਹਨਾਂ ਰੂਰਲ ਐਨ ਜੀ ਓ ਮੋਗਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਸਮਾਜ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ। ਉਨ੍ਹਾਂ ਸੰਸਥਾ ਨੂੰ ਤੀਸਰੀ ਵਾਰ ਸਟੇਟ ਐਵਾਰਡ ਮਿਲਣ ਤੇ ਸਮੂਹ ਮੈਂਬਰਾਂ ਨੂੰ ਵਧਾਈ ਵੀ ਦਿੱਤੀ ਇਸ ਕੈਂਪ ਦੌਰਾਨ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਬਾਬਾ ਲੱਖਾ ਸਿੰਘ ਜੀ ਨਾਨਕਸਰ ਵਾਲੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਉਨ੍ਹਾਂ ਨੇ ਵੀ ਇਸ ਕਾਰਜ ਦੀ ਸ਼ਲਾਘਾ ਕੀਤੀ।ਇਸ ਦੌਰਾਨ ਐੱਨ. ਜੀ. ਓ. ਦੇ ਜ਼ਿਲਾ ਆਗੂ ਮਹਿੰਦਰਪਾਲ ਲੂੰਬਾ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਇਹ 100ਵਾਂ ਕੈਂਪ ਲਗਾਇਆ ਗਿਆ ਹੈ ਤੇ ਅਗਲੇ ਦਿਨਾਂ ਵਿੱਚ ਪਿੰਡ ਧੂੜਕੋਟ ਚੜਤ ਸਿੰਘ, ਮੋਗਾ ਸ਼ਹਿਰ, ਚੜਿੱਕ ਅਤੇ ਜੀਤਾ ਸਿੰਘ ਵਾਲਾ ਵਿਖੇ ਵੀ ਅੱਖਾਂ ਦੇ ਮੁਫਤ ਕੈਂਪ ਲਗਾਏ ਜਾਣਗੇ। ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਵੱਲੋਂ ਪਹੁੰਚੀਆਂ ਸਮੂਹ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਪ੍ਰਬੰਧਕਾਂ ਵੱਲੋਂ ਵਿਧਾਇਕ ਲਾਡੀ ਢੋਸ, ਬਾਬਾ ਲੱਖਾ ਸਿੰਘ ਨਾਨਕਸਰ ਵਾਲੇ, ਮਹਿੰਦਰ ਪਾਲ ਲੂੰਬਾ, ਜਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਆਦਿ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਕੈਂਪ ਦੌਰਾਨ 540 ਮਰੀਜ਼ਾਂ ਦਾ ਜਗਦੰਬਾ ਆਈ ਹਸਪਤਾਲ ਬਾਘਾ ਪੁਰਾਣਾ ਵੱਲੋਂ ਡਾ. ਪ੍ਰਸ਼ੋਤਮ ਸੈਣੀ ਦੀ ਅਗਵਾਈ ਵਿਚ ਚੈਕਅੱਪ ਕੀਤਾ ਗਿਆ ਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ। 48 ਮਰੀਜ ਮੋਤੀਆਬਿੰਦ ਅਪ੍ਰੇਸ਼ਨ ਲਈ ਚੁਣੇ ਗਏ, ਜਿਨ੍ਹਾਂ ਦੇ ਸੋਮਵਾਰ ਨੂੰ ਜਗਦੰਬਾ ਆਈ ਹਸਪਤਾਲ ਬਾਘਾ ਪੁਰਾਣਾ ਵਿਖੇ ਅਪ੍ਰੇਸ਼ਨ ਕੀਤੇ ਜਾਣਗੇ। ਸਿਵਲ ਹਸਪਤਾਲ ਮੋਗਾ ਵੱਲੋਂ ਡਾ ਨਵਦੀਪ ਬਰਾੜ ਵੱਲੋਂ ਮਰੀਜਾਂ ਦਾ ਆਯੁਰਵੇਦ ਦਵਾਈਆਂ ਰਾਹੀਂ ਜਦਕਿ ਡਾ. ਗਗਨਦੀਪ ਸਿੰਘ ਹੱਡੀਆਂ ਦੇ ਮਾਹਰ, ਚਰਨਜੀਤ ਸਿੰਘ ਦਿਮਾਗੀ ਰੋਗਾਂ ਦੇ ਮਾਹਰ ਡਾਕਟਰ ਵੱਲੋਂ ਮਰੀਜ਼ਾਂ ਦਾ ਚੈਂਕਅਪ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ।ਇਸ ਕੈਂਪ ਦੇ ਆਯੋਜਕ ਰਿਟਾਇਰਡ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਨੇ ਇਸ ਕੈਂਪ ਦੌਰਾਨ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਸਮੂਹ ਡਾਕਟਰੀ ਟੀਮਾਂ, ਇਲਾਕੇ ਦੇ ਪਤਵੰਤਿਆਂ ਅਤੇ ਪਹੁੰਚੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮਨਮੀਤ ਸਿੰਘ ਢਿੱਲੋਂ ਐੱਸ. ਪੀ. ਹੈੱਡਕੁਆਰਟਰ ਮੋਗਾ, ਬਲਵੀਰ ਸਿੰਘ ਐੱਸ. ਪੀ. ਧਰਮਕੋਟ , ਮੁਖਤਿਆਰ ਸਿੰਘ ਰਿਟਾਇਰਡ ਐੱਸ. ਪੀ. ਗੁਰਸੇਵਕ ਸਿੰਘ ਸੰਨਿਆਸੀ ਜ਼ਿਲਾ ਪ੍ਰਧਾਨ ਸਮਾਜ ਸੇਵਾ ਸੁਸਾਇਟੀ ਮੋਗਾ, ਹਰਜਿੰਦਰ ਸਿੰਘ ਚੁਗਾਵਾਂ, ਹਰਭਿੰਦਰ ਸਿੰਘ ਜਾਨੀਆਂ ਜ਼ਿਲਾ ਪ੍ਰਧਾਨ ਐੱਨ. ਜੀ. ਓ. ਮੋਗਾ, ਜਸਵਿੰਦਰ ਸਿੰਘ ਰੱਖੜਾ ਬਲਾਕ ਪ੍ਰਧਾਨ ਰੂਰਲ ਐੱਨ. ਜੀ. ਓ. ਧਰਮਕੋਟ, ਦਿਲਬਾਗ ਸਿੰਘ ਮੇਲਕ ਕੰਗਾਂ, ਡਾ. ਹਰਮੀਤ ਸਿੰਘ ਲਾਡੀ, ਰਵੀ ਗਿੱਲ ਜ਼ਿਲਾ ਪ੍ਰਧਾਨ ਆਮ ਆਦਮੀ ਯੂਥ ਵਿੰਗ ਮੋਗਾ, ਗੁਰਮੇਲ ਸਿੰਘ ਸਿੱਧੂ ਸ਼ਹਿਰੀ ਪ੍ਰਧਾਨ, ਗੁਰਮੀਤ ਮੁਖੀਜਾ ਮੀਤ ਪ੍ਰਧਾਨ ਨਗਰ ਕੌਂਸਲ, ਜਗਤਾਰ ਸਿੰਘ ਸਰਾਂ ਸਾਬਕਾ ਚੇਅਰਮੈਨ, ਅਵਤਾਰ ਸਿੰਘ ਮੈਨੇਜਰ, ਦਲਜੀਤ ਸਿੰਘ ਗਿੱਲ, ਗੁਰਮੇਲ ਸਿੰਘ ਫਤਿਹਗੜ੍ਹ,ਲਖਜਿੰਦਰ ਸਿੰਘ ਪੱਪੂ, ਸਾਬਕਾ ਕੌਂਸਲਰ, ਬੋਹੜ ਸਿੰਘ ਸਾਬਕਾ ਸਰਪੰਚ ਕਾਵਾਂ, ਜਗਤਾਰ ਸਿੰਘ ਜਾਨੀਆਂ, ਸੁਖਦੇਵ ਸਿੰਘ ਬਰਾੜ, ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਰਾਮ ਸਿੰਘ ਜਾਨੀਆਂ, ਗੁਰਮੇਲ ਸਿੰਘ ਭਿੰਡਰ ਅਤੇ ਹਰਦੇਵ ਸਿੰਘ ਸੰਗਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਅਤੇ ਇਲਾਕਾ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here