Home ਸਭਿਆਚਾਰ ਸੁਲੇਖ ਸਭਾ ਦਾ ਮੋਟੀਵੇਸ਼ਨਲ ਸੈਮੀਨਾਰ ਸ਼ਾਨੋ-ਸ਼ੌਕਤ ਨਾਲ ਸੰਪੰਨ ਪਰਮਜੋਤ/ ਕਲਸੀ

ਸੁਲੇਖ ਸਭਾ ਦਾ ਮੋਟੀਵੇਸ਼ਨਲ ਸੈਮੀਨਾਰ ਸ਼ਾਨੋ-ਸ਼ੌਕਤ ਨਾਲ ਸੰਪੰਨ ਪਰਮਜੋਤ/ ਕਲਸੀ

66
0

ਮੋਗਾ, 31 ਅਕਤੂਬਰ ( ਕੁਲਵਿੰਦਰ ਸਿੰਘ) -ਸੁਲੇਖ ਸਭਾ ਵਲੋਂ ਪਹਿਲਾਂ ਸੈਮੀਨਾਰ  ਆਪਣੀ ਕਿਸਮਤ ਸੰਵਾਰੋ ਸਿਰਲੇਖ ਹੇਠ ਸ਼ਹੀਦ ਕਾਮਰੇਡ ਨਛੱਤਰ ਸਿੰਘ ਹਾਲ ਬਸ ਸਟੈਂਡ ਮੋਗਾ ਵਿਖੇ ਕਰਵਾਇਆ ਗਿਆ, ਜਿਸ ਦਾ ਉਦਘਾਟਨ ਡਾ ਜਗਤਾਰ ਸਿੰਘ ਸੇਖੋਂ , ਡਾ ਕਮਲਪ੍ਰੀਤ ਕੌਰ ਸੇਖੋਂ ਵਲੋਂ ਆਪਣੀ ਟੀਮ  ਡਾ ਜਗਜੀਤ ਸਿੰਘ ਗਿੱਲ , ਡਾ ਸ਼ਮਸ਼ੇਰ ਸਿੰਘ ਸਿੱਧੂ, ਡਾ ਹਰਪ੍ਰੀਤ ਸਿੱਧੂ ਦੇ ਨਾਲ ਰਿਬਨ ਕੱਟ ਕੇ ਕੀਤਾ ਗਿਆ , ਇਸ ਤੋਂ ਬਾਅਦ ਕਲਾਕਾਰ ਸੁਖਬਿੰਦਰ ਸਿੰਘ ਕੈਂਥ ਵਲੋਂ ਪੁਰਾਤਨ ਸਾਜ ਰਬਾਬ ਵਜਾ ਕੇ ਇਸ ਸੈਮੀਨਾਰ ਦੀ ਸ਼ੁਰੁਆਤ ਕੀਤੀ ਨਾਲ ਹੀ ਮੋਟੀਵੇਸ਼ਨਲ ਸਪੀਕਰ ਗੁਰਪ੍ਰੀਤ ਸਿੰਘ ,  ਗੁਰਮੀਤ ਸਿੰਘ ਵਿੱਕੀ ਨੇ ਸਮਾਗਮ ਦੇ ਵਿਸ਼ੇ ਅਵਚੇਤਨ ਮਨ ਬਾਰੇ ਜਾਣਕਾਰੀ ਅਤੇ ਇਸ ਉਪਰ ਕਾਬੂ ਪਾਉਣ ਦੇ ਤਰੀਕੇ ਸਲਾਈਡ ਸ਼ੋ ਅਤੇ ਅਨੇਕਾਂ ਉਦਹਾਰਣਾਂ ਨਾਲ ਸਮਝਾਏ ਅਤੇ ਰਣਜੀਤ ਸਿੰਘ ਸੋਹਲ ਨੇ ਆਪਣੀਆਂ ਕਲਾਕ੍ਰਿਤਾ ਰਹੀ  ਕੈਲੀਗ੍ਰਾਫੀ ਆਰਟ ਦੀ ਕਲਾ ਦੇ ਨਮੂਨੇ ਪੇਸ਼ ਕੀਤੇ ।  ਸਟੇਜ ਸੰਚਾਲਨ ਮੈਡਮ ਜੱਸ ਢਿੱਲੋਂ ਨੇ ਬਾਖੂਬੀ ਨਿਭਾਇਆ।  ਪ੍ਰਬੰਧਕ ਪਰਮਜੋਤ ਸਿੰਘ , ਕੁਲਦੀਪ ਸਿੰਘ ਕਲਸੀ ਨੇ ਆਏ ਹੋਏ  ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਡਾ ਜਗਤਾਰ ਸਿੰਘ ਸੇਖੋਂ ਨੂੰ ਸਨਮਾਨਿਤ ਕੀਤਾ , ਉਹਨਾਂ ਦੱਸਿਆ ਕਿ ਸਾਡੀਆਂ ਸਮੱਸਿਆਵਾਂ ਦੀ ਜੜ ਨੂੰ ਲੱਭ ਕੇ ਇਸਦਾ ਹੱਲ ਬੜੀ ਆਸਾਨੀ ਨਾਲ ਕੀਤਾ ਜਾ ਸਕਦਾ। ਇਸ ਉਪਰੰਤ ਭਵਦੀਪ ਕੋਹਲੀ , ਰਾਜਸ਼੍ਰੀ , ਡਾ ਵਰਿੰਦਰ ਕੌਰ , ਬਲਜੀਤ ਸਿੰਘ ਚਾਨੀ,  ਲੇਖਿਕਾ ਬੇਅੰਤ ਕੌਰ ਗਿੱਲ , ਗੁਰਸੇਵਕ ਸਿੰਘ ਸੰਨਿਆਸੀ , ਭਜਨ ਸਿੰਘ ਜਾਣੀਆਂ , ਹਰਸ਼ ਗੋਇਲ , ਭਵਨਦੀਪ ਪੁਰਬਾ,  ਜਗਜੀਤ ਸਿੰਘ ਗਿਲ ,ਲਵਲੀ ਸਿੰਗਲਾ ,ਅਨੂ ਗੁਲਾਟੀ , ਕ੍ਰਿਸ਼ਨ ਸੂਦ , ਗੁਰਜੋਤ ਸਿੰਘ ,  ਦਰਸ਼ਨ ਸਿੰਘ ਵਿਰਦੀ , ਗਿਆਨ ਸਿੰਘ , ਭਾਵਨਾ ਬਾਂਸਲ ਆਦਿ ਨੇ ਈਵੈਂਟ ਦੇ ਅਖੀਰ ਵਿੱਚ ਵਿਸ਼ੇ ਸੰਬੰਧੀ ਵਿਚਾਰ ਦਿੱਤੇ , ਇਸ ਤੋਂ ਇਲਾਵਾ ਅਦਾਰਾ ਮਹਿਕ ਵਤਨ ਦੀ ,  ਸ਼ਿਵ ਕਿਰਪਾ ਬਿਰਧ ਆਸ਼ਰਮ , ਰੂਰਲ਼ ਐਨ ਜੀ ਓ ਕਮੇਟੀ , ਸਰਬਤ ਦਾ ਭਲਾ ਮੋਗਾ , ਖਾਲਸਾ ਸੇਵਾ ਸੁਸਾਇਟੀ , ਗੁਰੂ ਦੀ ਗੋਲਕ ਚੈਰੀਟੇਬਲ ਟੀਮ , ਸਮਾਜ ਸੇਵਾ ਸੁਸਾਇਟੀ , ਬਲੱਡ ਸੇਵਾ ਸੁਸਾਇਟੀ, ਵਿਸ਼ੇਸ਼ ਤੋਰ ਤੇ ਪਹੁੰਚੇ। ਸੁਲੇਖ ਸਭਾ ਮੋਗਾ ਵਲੋਂ ਇਸ ਸੈਮੀਨਾਰ ਦੇ ਸਪੋਂਸਰਾਂ ਦਾ ਅਤੇ ਮੇਜਰ  ਸਿੰਘ , ਗੁਰਜੰਟ ਸਿੰਘ , ਬੂਟਾ ਸਿੰਘ , ਪਵਨ ਜੀਤ ਸਿੰਘ , ਅਮਨਦੀਪ ਸਿੰਘ ਟੋਨੀ , ਦਲਜੀਤ ਸਿੰਘ ਔਲਖ , ਸਤਿੰਦਰਪਾਲ ਸਿੰਘ , ਕੁਲਜੀਤ ਸਿੰਘ ਗਿਲ , ਸਤਿੰਦਰ ਪਾਲ ਸਿੰਘ , ਪਰਮਜੀਤ ਸਿੰਘ ਬਿੱਟੂ , ਸਤਨਾਮ ਸਿੰਘ , ਹਰਮੇਲ ਸਿੰਘ , ਪ੍ਰਦੀਪ ਸ਼ਰਮਾ , ਆਦਿ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here