ਮਾਲੇਰਕੋਟਲਾ 2 ਨਵੰਬਰ :(ਬੌਬੀ ਸਹਿਜਲ, ਧਰਮਿੰਦਰ)-ਜ਼ਿਲ੍ਹਾ ਪ੍ਰਸਾਸ਼ਨ ਆਮ ਲੋਕਾਂ ਨੂੰ ਮੁਢਲੀਆਂ ਅਤੇ ਆਧੁਨਿਕ ਸਿਹਤ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਵਚਨਬੱਧ ਹੈ। ਲੋਕਾਂ ਨੂੰ ਮੁੱਢਲੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਪਿਛਲੇ ਦਿਨੀਂ ਸਥਾਨਿਕ ਸਿਵਲ ਹਸਪਤਾਲ ਵਿਖੇ ਆਈ.ਸੀ.ਐਮ.ਆਰ ਦਿੱਲੀ ਅਤੇ ਹੀਰੋ ਡੀ.ਐਮ.ਸੀ. ਲੁਧਿਆਣਾ ਵਲੋਂ ਸਟੈਮੀ ਪ੍ਰੋਜੈਕਟ ਦਾ ਰਸਮੀ ਉਦਘਾਟਨ ਕੀਤਾ ਗਿਆ ਜੋ ਕਿ ਆਮ ਲੋਕਾਂ ਦੀ ਜਿੰਦਗੀ ਲਈ ਬਰਦਾਨ ਸਾਬਤ ਹੋ ਰਿਹਾ ਹੈ । ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਖੁਸੀ ਜਾਹਰ ਕਰਦਿਆ ਕਿਹਾ ਕਿ ਸਥਾਨਿਕ ਸਿਵਲ ਹਸਪਤਾਲ ਵਿਖੇ ਸਟੈਮੀ ਪ੍ਰੋਜੈਕਟ ਅਧੀਨ ਟੈਨੈਕਟਿਪਲੈਸ ਦਾ ਟੀਕਾਂ ਮੁਫਤ ਲਾਗਾਕੇ ਹਾਰਟ ਅਟੈਕ ਕਾਰਨ ਅਜਾਈ ਜਾਣ ਵਾਲੀ ਜਿੰਦਗੀ ਨੂੰ ਬਚਾਇਆ ਗਿਆ । ਉਨ੍ਹਾਂ ਹੋਰ ਕਿਹਾ ਕਿ ਕਈ ਵਾਰ ਸਮੇਂ ਸਿਰ ਮੁਢਲਾ ਇਲਾਜ ਨਾ ਮਿਲਣ ਕਾਰਨ ਜਾਂ ਇਲਾਜ ਦੀ ਲਾਗਤ ਬਹੁਤ ਜ਼ਿਆਦਾ ਹੋਣ ਕਾਰਨ ਜਾਨਾਂ ਅਜਾਇਆ ਚੱਲੀਆਂ ਜਾਂਦੀਆਂ ਹਨ । ਆਈ.ਸੀ.ਐਮ.ਆਰ ਦਿੱਲੀ ਅਤੇ ਹੀਰੋ ਡੀ.ਐਮ.ਸੀ. ਲੁਧਿਆਣਾ ਸਟੈਮੀ ਪ੍ਰੋਜੈਕਟ ਅਧੀਨ ਕਰੀਬ 35 ਹਜਾਰ ਰੁਪਏ ਦੀ ਲਾਗਤ ਵਾਲਾ ਟੀਕਾ ਪਿਛਲੇ ਦਿਨੀਂ ਐਮਰਜੈਂਸੀ ਸਮੇਂ ਮੁਫਤ ਲਗਾ ਕੇ ਹਾਰਟ ਅਟੈਕ ਦੇ ਪਹਿਲੇ ਮਰੀਜ ਦੀ ਜਾਨ ਬਚਾਈ ਗਈ।ਡਿਪਟੀ ਕਮਿਸ਼ਨਰ ਨੇ ਸਟੈਮੀ ਪ੍ਰੋਜੈਕਟ ਦੇ ਨੋਡਲ ਅਫ਼ਸਰ ਕਮ ਮੈਡੀਸਨ ਸਪੈਸਿਲਿਸਟ ਡਾ ਜੀਨਤ ਮਹਿੰਦਰੂ ,ਸਟਾਫ ਨਰਸ ਹਰਵੀਰ ਕੌਰ,ਵਾਰਡ ਬੁਆਏ ਬੇਅੰਤ ਸਿੰਘ ਨੂੰ ਸਮੇਂ ਸਿਰ ਹਾਰਟ ਅਟੈਕ ਦੇ ਮਰੀਜ ਨੂੰ ਮੁਢਲੀ ਇਲਾਜ ਪ੍ਰੀਕ੍ਰਿਆ ਥ੍ਰੋਮਬੋਲਾਈਜ਼ਡ (Thrombolised ) ਕਰਨ ਦੇ ਫੈਸਲੇ ਦੀ ਸਲਾਘਾ ਕੀਤੀ । ਉਨ੍ਹਾਂ ਹੋਰ ਦੱਸਿਆ ਕਿ ਸਟੈਮੀ ਪ੍ਰੋਜੈਕਟ ਅਧੀਨ ਸਿਹਤ ਵਿਭਾਗ ਪੰਜਾਬ ਵੱਲੋਂ ਹਾਰਟ ਅਟੈਕ ਕਾਰਨ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਵੱਡਾ ਕਦਮ ਸਾਬਤ ਹੋ ਰਿਹਾ ਹੈ। ਇਸ ਪ੍ਰੋਜੈਕਟ ਤਹਿਤ ਖ਼ੂਨ ਦੀ ਨਾੜ ਵਿਚ ਖ਼ੂਨ ਜੰਮਣ ਨਾਲ ਹਾਰਟ ਅਟੈਕ ਨੂੰ ਰੋਕਣ ਵਾਲਾ ਮਹਿੰਗਾ ਟੀਕਾ ਸਥਾਨਿਕ ਸਿਵਲ ਹਸਪਤਾਲ ਵਿਖੇ ਮੁਫ਼ਤ ਉਪਲਬਧ ਕਰਵਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਇਹ ਟੀਕਾ ਐਮਰਜੈਂਸੀ ਵਿਚ ਹਸਪਤਾਲਾਂ ‘ਚ ਪਹੁੰਚਣ ਵਾਲੇ ਮਰੀਜ਼ਾਂ ਨੂੰ ਮੁਫ਼ਤ ਲਗਾਇਆ ਜਾਂਦਾ ਹੈ। ਨੋਡਲ ਅਫ਼ਸਰ ਕਮ ਮੈਡੀਸਨ ਸਪੈਸਿਲਿਸਟ ਡਾ ਜੀਨਤ ਮਹਿੰਦਰੂ ਨੇ ਦੱਸਿਆ ਕਿ ਪਿਛਲੇ ਦਿਨੀਂ ਐਮਰਜੈਂਸੀ ਦੌਰਾਨ ਹਾਰਟ ਅਟੈਕ ਦਾ ਮਰੀਜ ਸਿਵਲ ਹਸਪਤਾਲ ਵਿਖੇ ਆਇਆ ,ਉਸ ਦੀ ਗੈਰ ਸੰਚਾਰੀ ਰੋਗਾਂ ਦੇ ਸ਼ੱਕੀ ਸਕ੍ਰੀਨਿੰਗ ਕੀਤੀ ਗਈ । ਸੱਕੀ ਮਰੀਜਾਂ ਦੀ ਬਿਮਾਰੀ ਦੀ ਜਾਂਚ ਪੜ੍ਹਤਾਲ ਦੌਰਾ ਹਾਰਟ ਅਟੈਕ ਤੋਂ ਗ੍ਰਸਤ ਪਾਇਆ । ਮਰੀਜ ਨੂੰ ਤਰੁੰਤ ਸਟੇਮੀ ਪ੍ਰੋਜੈਕਟ ਅਧੀਨ ਥ੍ਰੋਮਬੋਲਾਈਜ਼ਡ (Thrombolised) ਕੀਤਾ ਗਿਆ ਹੈ ( ਮੁਫਤ ਟੀਕਾ ਲਗਾਇਆ ਗਿਆ) ,ਮੌਜੂਦਾ ਸਮੇਂ ਤੇ ਮਰੀਜ਼ ਬਿਲਕੁਲ ਸਿਹਤਮੰਦ ਹੈ। ਉਨ੍ਹਾਂ ਦਸਿਆ ਕਿ ਇਸ ਪ੍ਰੀਕ੍ਰਿਆ ਸਬੰਧੀ ਆਈ.ਸੀ.ਐਮ.ਆਰ ਦਿੱਲੀ ਅਤੇ ਹੀਰੋ ਡੀ.ਐਮ.ਸੀ.ਲੁਧਿਆਣਾ ਵਲੋਂ ਮੁਕੰਮਲ ਟਰੇਨਿੰਗ ਮੁਹੱਈਆਂ ਕਰਵਾਈ ਗਈ ਹੈ । ਇਹ ਮੁਫਤ ਟੀਕਾ ਡਾਕਟਰਾਂ ਦੀ ਨਿਘਰਾਨੀ ਅਧੀਨ ਟਰੇਨਡ ਸਟਾਫ ਵਲੋਂ ਲਗਾਇਆ ਜਾਂਦਾ ਹੈ । ਇਹ ਟਰੇਨਿੰਗ ਹਸਪਤਾਲ ਦੇ ਸੀਨੀਅਰ ਸਟਾਫ ਹਰਬੀਰ ਕੌਰ,ਕਿਰਨ ਅਤੇ ਸੁਖਪ੍ਰੀਤ ਕੌਰ ਵਲੋਂ ਕੀਤੀ ਗਈ ਹੈ।ਸਹਾਇਕ ਸਿਵਲ ਸਰਜਨ ਡਾਕਟਰ ਸਜਿਲਾ ਖਾਨ ਨੇ ਦੱਸਿਆ ਕਿ ਐਮ.ਡੀ ਮੈਡੀਸਨ ਡਾਕਟਰ ਜੀਨਤ ਮਹਿੰਦਰੂ ਪੰਜਾਬ ਸਰਕਾਰ ਵਲੋਂ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਦੀ ਦੇਖ ਰੇਖ ਵਿੱਚ ਆਈ.ਸੀ.ਐਮ.ਆਰ ਦਿੱਲੀ ਅਤੇ ਹੀਰੋ ਡੀ.ਐਮ.ਸੀ.ਲੁਧਿਆਣਾ ਦਾ ਸਟੈਮੀ ਪ੍ਰੋਜੈਕਟ ਚੱਲ ਰਿਹਾ ਹੈ । ਸ਼ੂਗਰ,ਬਲੱਡ ਪ੍ਰੈਸ਼ਰ,ਅਧਰੰਗ,ਦਿਲ ਦੀਆਂ ਬਿਮਾਰੀਆਂ,ਕੈਂਸਰ,ਕਾਲਾ ਪੀਲੀਆ ਅਤੇ ਹੋਰ ਜਨਰਲ ਬਿਮਾਰੀਆਂ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਉਨ੍ਹਾਂ ਹੋਰ ਦੱਸਿਆ ਕਿ ਸਿਵਲ ਹਸਤਪਤਾਲ ਦੇ ਕਮਰਾ ਨੰਬਰ 01 ਵਿਖੇ ਗਾਈਡੈਂਸ ਅਤੇ ਕੌਂਸਲਿੰਗ ਸੈਲ ਸਥਾਪਿਤ ਕੀਤੀ ਗਿਆ ਹੈ ਜਿਥੇ ਕਿ ਸਿਹਤ ਕੌਂਸਲਰ ਗੁਰਪ੍ਰੀਤ ਵਾਲੀਆ ਵਲੋਂ ਸਰਕਾਰ ਦੀਆਂ ਸਿਹਤ ਵਿਭਾਗ ਨਾਲ ਸੰਬੰਧੀ ਸਕੀਮਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਕੌਂਸਲਿੰਗ ਸੈਸ਼ਨ ਵੀ ਲਏ ਜਾ ਸਕਦੇ ਹਨ ।ਪਹਿਲੇ ਸਫ਼ਲ ਹਾਰਟ ਅਟੈਕ ਦੇ ਇਲਾਜ ਲਈ ਐਮ.ਡੀ ਮੈਡੀਸਨ ਡਾਕਟਰ ਜੀਨਤ ਮਹਿੰਦਰੂ ਤੇ ਉਨ੍ਹਾਂ ਦੀ ਟੀਮ ਨੂੰ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਮਲੇਰਕੋਟਲਾ ਡਾਕਟਰ ਜਗਜੀਤ ਸਿੰਘ , ਡਾਕਟਰ ਜੋਤੀ ਕਪੂਰ ,ਸ੍ਰੀਮਤੀ ਸੀਨੀਅਰ ਨਰਸਿੰਗ ਅਫਸਰ ਕਿਰਨ, ਵਾਰਡ ਅਟੈਂਡੈਂਟ ਬੇਅੰਤ ਸਿੰਘ ਅਤੇ ਮੁਹੰਮਦ ਦਿਲਬਰ ਹੋਰ ਸਟਾਫ਼ ਨੇ ਵਧਾਈ ਦਿੱਤੀ ।
