Home Sports ਗੱਤਕਾ ਐਸੋਸੀਏਸ਼ਨ ਮਾਲੇਰਕੋਟਲਾ ਵੱਲੋਂ ਜਿਲਾ ਪੱਧਰੀ ਗੱਤਕਾ ਟੂਰਨਾਮੈਂਟ 9 ਨਵੰਬਰ ਨੂੰ

ਗੱਤਕਾ ਐਸੋਸੀਏਸ਼ਨ ਮਾਲੇਰਕੋਟਲਾ ਵੱਲੋਂ ਜਿਲਾ ਪੱਧਰੀ ਗੱਤਕਾ ਟੂਰਨਾਮੈਂਟ 9 ਨਵੰਬਰ ਨੂੰ

43
0

ਮਾਲੇਰਕੋਟਲਾ 6 ਨਵੰਬਰ : ( ਸਤੀਸ਼ ਕੋਹਲੀ, ਜੱਸੀ ਢਿੱਲੋਂ) ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਮਲੇਰਕੋਟਲਾ ਵੱਲੋਂ 9 ਨਵੰਬਰ ਬੁੱਧਵਾਰ ਨੂੰ ਭੁਪਿੰਦਰਾ ਗਲੋਬਲ ਸਕੂਲ ਪਿੰਡ ਬਿੰਜੋਕੀ ਕਲਾਂ ਵਿਖੇ ਲੜਕੇ ਤੇ ਲੜਕੀਆਂ ਦੇ ਉਮਰ ਵਰਗ 14, 17, 19, 22, 25 ਵਿੱਚ ਗੱਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਨਾਂ ਮੁਕਾਬਲਿਆਂ ਵਿੱਚ ਫਰੀ ਸੋਟੀ ਅਤੇ ਸਿੰਗਲ ਸੋਟੀ ਵਰਗ ਵਿੱਚ ਟੀਮ ਅਤੇ ਵਿਅਕਤੀਗਤ ਈਵੈਂਟਾਂ ਦੇ ਮੁਕਾਬਲੇ ਹੋਣਗੇ।ਇਸ ਸਬੰਧੀ ਹੋਈ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਪਰਦੀਪ ਸਿੰਘ ਪ੍ਰਧਾਨ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਮਲੇਰਕੋਟਲਾ ਨੇ ਦੱਸਿਆ ਕਿ ਇਸ ਸੰਬੰਧੀ ਗੱਤਕਾ ਟੀਮਾਂ ਲਈ ਐਂਟਰੀਆਂ ਭੇਜਣ ਦੀ ਆਖ਼ਰੀ ਮਿਤੀ 07 ਨਵੰਬਰ ਰੱਖੀ ਗਈ ਹੈ। ਜਿਲੇ ਦੇ ਸਮੂਹ ਗੱਤਕਾ ਖਿਡਾਰੀ ਤੇ ਖਿਡਾਰਨਾਂ 9 ਨਵੰਬਰ ਨੂੰ ਸਵੇਰੇ 9:00 ਵਜੇ ਭੁਪਿੰਦਰਾ ਗਲੋਬਲ ਸਕੂਲ, ਨਾਭਾ ਰੋਡ ਪਿੰਡ ਬਿੰਜੋਕੀ ਕਲਾਂ ਦੇ ਗਰਾਊਂਡ ਵਿੱਚ ਪਹੁੰਚਣ ਜਿੱਥੇ ਸਹੀ 9 ਵਜੇ ਮੁਕਾਬਲਿਆਂ ਲਈ ਟਾਈਆਂ ਪਾ ਦਿੱਤੀਆਂ ਜਾਣਗੀਆਂ।
ਉਨਾਂ ਦੱਸਿਆ ਕਿ ਜ਼ਿਲ੍ਹਾ ਟੂਰਨਾਮੈਂਟ ਵਿੱਚੋਂ ਜੇਤੂ ਖਿਡਾਰੀਆਂ ਤੇ ਖਿਡਾਰਨਾਂ ਨੂੰ ਪੰਜਾਬ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਮੌਕਾ ਮਿਲੇਗਾ।ਉਨ੍ਹਾਂ ਦੱਸਿਆ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਗੱਤਕਾ ਐਸੋਸੀਏਸ਼ਨ ਪੰਜਾਬ ਵੱਲੋਂ 11 ਤੋਂ 15 ਨਵੰਬਰ ਤੱਕ ਮਸਤੂਆਣਾ ਸਾਹਿਬ ਵਿਖੇ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਜਿਸ ਲਈ ਜਿਲੇ ਦੇ ਖਿਡਾਰੀ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਜੋ ਇਹ ਜੰਗਜੂ ਖੇਡ ਹੋਰ ਪ੍ਰਫੁੱਲਤ ਹੋ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਤੱਤਲਾ, ਮੀਤ ਪ੍ਰਧਾਨ ਸੰਤੋਖ ਸਿੰਘ, ਜਥੇਬੰਦਕ ਸਕੱਤਰ ਭੁਪਿੰਦਰ ਸਿੰਘ, ਜਨਰਲ ਸਕੱਤਰ ਦਲਜੀਤ ਸਿੰਘ ਵੜੈਚ, ਜੁਆਇੰਟ ਸੈਕਟਰੀ ਆਤਮਾ ਸਿੰਘ, ਵਿੱਤ ਸਕੱਤਰ ਜਗਤਾਰ ਸਿੰਘ, ਪ੍ਰੈੱਸ ਸੈਕਟਰੀ ਹੁਸ਼ਿਆਰ ਸਿੰਘ, ਮੈਂਬਰ ਪਲਵਿੰਦਰ ਸਿੰਘ, ਬਲਜਿੰਦਰ ਸਿੰਘ, ਜਸਵੰਤ ਸਿੰਘ, ਰਾਜਦੀਪ ਸਿੰਘ ਗਰੇਵਾਲ ਤੇ ਪਰਮਿੰਦਰ ਸਿੰਘ ਵੀ ਹਾਜ਼ਰ ਸਨ ।

LEAVE A REPLY

Please enter your comment!
Please enter your name here