Home ਧਾਰਮਿਕ ਨਗਰ ਕੀਰਤਨ ਸਮੇਂ ਫੁੱਲਾਂ ਦੀ ਸੇਵਾ ਕਰਨ ਵਾਲੇ ਨੌਜਵਾਨ ਸਨਮਾਨਤ

ਨਗਰ ਕੀਰਤਨ ਸਮੇਂ ਫੁੱਲਾਂ ਦੀ ਸੇਵਾ ਕਰਨ ਵਾਲੇ ਨੌਜਵਾਨ ਸਨਮਾਨਤ

81
0


ਜਗਰਾਉਂ, 7 ਨਵੰਬਰ (ਪ੍ਰਤਾਪ ਸਿੰਘ): ਗੁਰੂ ਨਾਨਕ ਪਾਤਸ਼ਾਹ ਜੀ ਦੇ 553 ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਗੁਰਦੁਆਰਾ ਸਿੰਘ ਸਭਾ ਤਹਿਸੀਲ ਰੋਡ ਤੋਂ ਸਜਾਏ ਗਏ ਨਗਰ ਕੀਰਤਨ ਸਮੇਂ ਚਰਨਜੀਤ ਸਿੰਘ ਪੱਪੂ ਪ੍ਰੀਤ ਸ਼ੂ ਪੈਲੇਸ ਦੀ ਅਗਵਾਈ ਵਿਚ ਫੁੱਲਾਂ ਦੀ ਸੇਵਾ ਕਰਨ ਵਾਲੇ ਨੌਜਵਾਨਾਂ ਨੂੰ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਵਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਗੁਰੂ ਸਾਹਿਬ ਦਾ ਜਿੰਨਾ ਵੀ ਸਤਿਕਾਰ ਕੀਤਾ ਜਾਵੇ, ਘੱਟ ਹੈ ਨਗਰ ਕੀਰਤਨ ਮੌਕੇ ਇਨ੍ਹਾਂ ਨੌਜਵਾਨਾਂ ਨੇ ਗੁਰੂ ਸਾਹਿਬ ਜੀ ਪਾਲਕੀ ਅੱਗੇ ਅਤੇ ਪੰਜ ਪਿਆਰਿਆਂ ਦੇ ਚਰਨਾਂ ਵਿਚ ਫੁੱਲ ਬਿਖੇਰ ਕੇ ਤੇ ਰਸਤੇ ਜਿਸ ਸਫਾਈ ਕਰ ਕੇ ਜੋ ਸੇਵਾ ਨਿਭਾਈ ਹੈ ਕਾਬਲੇ ਤਾਰੀਫ਼ ਹੈ। ਅਜਿਹੀਆਂ ਸੇਵਾਵਾਂ ਭਾਗਾਂ ਵਾਲਿਆਂ ਨੂੰ ਹੀ ਨਸੀਬ ਹੁੰਦੀਆਂ ਹਨ। ਗੁਰੂ ਸਾਹਿਬ ਦੀ ਸੇਵਾ ਕਰਨ ਨਾਲ ਜਿੱਥੇ ਮਨ ਨੂੰ ਸਕੂਨ ਮਿਲਦਾ ਹੈ ਉੱਥੇ ਡਾਹਢੀ ਖ਼ੁਸ਼ੀ ਵੀ ਹੁੰਦੀ ਹੈ। ਨੌਜਵਾਨ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਸਾਰਾ ਦਿਨ ਨਗਰ ਕੀਰਤਨ ਸਮੇਂ ਸਾਫ ਸਫਾਈ ਤੇ ਗੁਰੂ ਸਾਹਿਬ ਉੱਪਰ ਸਾਰੇ ਰਸਤੇ ਫੁੱਲਾਂ ਦੀ ਵਰਖਾ ਕਰ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ। ਨਗਰ ਕੀਰਤਨ ਦੀ ਅਰੰਭਤਾ ਅਤੇ ਸਮਾਪਤੀ ਸਮੇਂ ਗੁਰੂ ਸਾਹਿਬ ਉਪਰ ਹੋਏ ਫੁੱਲਾਂ ਦੀ ਵਰਖਾ ਦਾ ਅਲੌਕਿਕ ਦ੍ਰਿਸ਼ ਲੰਬਾ ਸਮਾਂ ਸੰਗਤਾਂ ਨੂੰ ਯਾਦ ਰਹੇਗਾ। ਇਸ ਮੌਕੇ ਭਾਈ ਗਰੇਵਾਲ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਵਿੰਦਰ ਸਿੰਘ ਚਾਵਲਾ ਠੇਕੇਦਾਰ, ਗੁਰਪ੍ਰੀਤ ਸਿੰਘ ਭਜਨਗਡ਼੍ਹ, ਇਸ਼ਟਪ੍ਰੀਤ ਸਿੰਘ, ਅਵਤਾਰ ਸਿੰਘ ਮਿਗਲਾਨੀ, ਜਨਪ੍ਰੀਤ ਸਿੰਘ, ਸੋਨੂੰ ਮਿਗਲਾਨੀ ਨੇ ਚਰਨਜੀਤ ਸਿੰਘ ਪੱਪੂ, ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀਆਂ।

LEAVE A REPLY

Please enter your comment!
Please enter your name here