Home ਧਾਰਮਿਕ ਦਾ ਗਰੀਨ ਲੇਡੀ ਆਫ ਜਗਰਾਓਂ ਬਣਨ ਪਿੱਛੇ ਭੁੱਖੇ ਪੇਟ ਕੀਤੀ ਤਪਸਿਆ ਦਾ...

ਦਾ ਗਰੀਨ ਲੇਡੀ ਆਫ ਜਗਰਾਓਂ ਬਣਨ ਪਿੱਛੇ ਭੁੱਖੇ ਪੇਟ ਕੀਤੀ ਤਪਸਿਆ ਦਾ ਫ਼ਲ

62
0

ਦਾ ਗਰੀਨ ਪੰਜਾਬ ਮਿਸ਼ਨ ਟੀਮ ਨਾਲ ਜੁੜ ਕੇ ਸੁਪਨਿਆਂ ਨੇ ਭਰੀ ਉਡਾਨ “”ਕੰਚਨ ਗੁਪਤਾ “” 

ਜਗਰਾਉਂ, 23 ਨਵੰਬਰ ( ਲਿਕੇਸ਼ ਸ਼ਰਮਾਂ, ਮੋਹਿਤ ਜੈਨ )-ਆਪਣੇ ਅਧਿਆਪਨ ਦੇ ਕਿੱਤੇ ਤੋਂ ਵਿਦਾਇਗੀ ਲੈਣ ਤੋਂ ਬਾਅਦ ਲਗਭਗ ਅੱਧੀ ਦਰਜਣ ਸਮਾਜਸੇਵੀ ਸੰਸਥਾਵਾਂ ਨਾਲ ਜੁੜ ਕੇ ਸਮਾਜ ਦੀ ਸੇਵਾ ਕਰਨ ਤੋਂ ਇਲਾਵਾ ਆਪਣੇ ਘਰ ਵਿਚ 700 ਤੋਂ ਜ਼ਿਆਦਾ ਗਮਲਿਆ ਵਿਚ ਹਰ ਤਰਾਂ ਦੇ ਬੂਟੇ ਲਗਾਕੇ ਕੁਦਰਤਿ ਦੀ ਸੇਵਾ ਕਰਨ ਦੇ ਸ਼ੋਕ ਨੂੰ ਜਨੂਨੀ ਰੂਪ ਦੇਣਾ ਕੋਈ ਸੌਖੀ ਗੱਲ ਨਹੀਂ, ਇਕੱਲੇ ਇਕੱਲੇ ਬੂਟੇ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਨ ਦਾ ਸੁਭਾਗ ਪ੍ਰਾਪਤ ਹੈ ਮੈਡਮ ਕੰਚਨ ਗੁਪਤਾ ਜੀ ਨੂੰ, ਓਹਨਾ ਪੱਤਰਕਾਰਾਂ ਨਾਲ ਗੱਲ ਕਰਦਿਆ ਦੱਸਿਆ ਕੇ ਕੁਦਰਤਿ ਦੀ ਸੇਵਾ ਕਰਨ ਦੇ ਓਹਨਾ ਦੇ ਸ਼ੋਕ ਨੂੰ ਦਾ ਗਰੀਨ ਪੰਜਾਬ ਮਿਸ਼ਨ ਟੀਮ ਨਾਲ ਜੁੜ ਕੇ ਓਸ ਵੇਲੇ ਉਡਾਨ ਮਿਲੀ ਜਦੋਂ ਓਸ ਨੂੰ ਘਰ ਵਿਚ ਲੱਗੇ ਬੂਟਿਆਂ ਦੇ ਨਾਲ ਨਾਲ ਸ਼ਹਿਰ ਵਿਚ ਲਗਾਏ ਜਾ ਰਹੇ ਜੰਗਲਾਂ ਵਿਚ ਮੋਹਰੀ ਹੋਕੇ ਸੇਵਾਵਾਂ ਕਰਨ ਦਾ ਮੌਕਾ ਮਿਲਿਆ, ਮੈਡਮ ਕੰਚਨ ਜੀ ਦਾ ਕਹਿਣਾ ਹੈ ਕੇ ਕਈ ਵਾਰ ਓਹ ਬੂਟਿਆਂ ਦੀ ਸਾਂਭ ਸੰਭਾਲ ਕਰਨ ਵਿਚ ਇਹਨਾਂ ਮੱਛਰੂਫ ਹੋ ਜਾਂਦੇ ਹਨ ਕੇ ਓਹਨਾ ਨੂੰ ਖਾਣ ਪੀਣ ਅਤੇ ਸਮੇਂ ਦਾ ਅੰਦਾਜਾ ਹੀ ਨਹੀਂ ਰਹਿੰਦਾ, ਪੱਤਰਕਾਰਾਂ ਵੱਲੋ ਪੁੱਛੇ ਜਾਣ ਤੇ ਕੇ ਤੁਹਾਨੂੰ ਹਰ ਸੰਸਥਾ ਸਨਮਾਨਿਤ ਕਰ ਰਹੀ ਹੈ ਅਵਾਰਡ ਮਿਲ ਰਹੇ ਹਨ ਕੀ ਕਾਰਣ ਮੰਨਦੇ ਹੋ ਤਾਂ ਓਹਨਾ ਕਿਹਾ ਕੇ ਜਨਮ ਦੇਣ ਵਾਲੇ ਮਾਂ, ਬਾਪ ਅਤੇ ਪਰਿਵਾਰ ਤੋਂ ਇਲਾਵਾ ਧਰਤੀ ਮਾਂ ਦੀ ਸੇਵਾ, ਨਿਰਸਵਾਰਥ ਸਮਾਜ ਦੀ ਸੇਵਾ ਕਰਨਾ ਓਹਨਾ ਦੇ ਜੀਵਨ ਦਾ ਉਦੇਸ਼ ਹੈ, ਓਹਨਾ ਦੱਸਿਆ ਕੇ ਓਹਨਾ ਦੇ ਭਰਾਵਾਂ ਵੱਲੋ ਬੰਬੇ ਰਹਿਣ ਲਈ ਵੀ ਜੋਰ ਪਾਇਆ ਗਿਆ ਕੁਝ ਦੇਰ ਮਹਾਨਗਰੀ ਵਿਚ ਰਹੇ ਵੀ ਪਰ ਓਹਨਾ ਦਾ ਦਿਲ ਆਪਣੇ ਜਗਰਾਵਾਂ ਬਿਨਾਂ ਨਹੀਂ ਲੱਗਾ ਤੇ ਓਹ ਮੁੜ ਜਗਰਾਵਾਂ ਦੀ ਸੇਵਾ ਲਈ ਹਾਜਰ ਹੋ ਗਏ ਓਹਨਾ ਦਾ ਮਿਸ਼ਨ ਆਪਣੇ ਆਖਰੀ ਸਾਹਾਂ ਤੱਕ ਆਪਣੀ ਮਾਂ ਮਿੱਟੀ ਦੀ ਸੇਵਾ ਕਰਨਾ ਹੈ ਸ਼ਾਇਦ ਇਹੀ ਕਾਰਣ ਹੈ ਕੇ ਅੱਜ ਓਹਨਾ ਦੀ ਲਗਨ, ਮਹਿਨਤ ਦਾ ਫ਼ਲ ਹੈ ਕੇ ਅੱਜ ਓਹਨਾ ਨੂੰ ਵੱਖ ਵੱਖ ਸੰਸਥਾਵਾਂ ਤੋਂ ਇਲਾਵਾ ਦਾ ਗਰੀਨ ਪੰਜਾਬ ਮਿਸ਼ਨ ਟੀਮ ਵੱਲੋ ਗਰੀਨ ਲੇਡੀ ਆਫ ਜਗਰਾਓਂ ਦੇ ਅਵਾਰਡ ਨਾਲ ਸਨਮਾਨਿਤ ਕਰਕੇ ਮਾਣ ਦਿੱਤਾ, ਓਹ ਸ਼ਹਿਰ ਵਾਸੀਆਂ ਦੇ ਹਮੇਸ਼ਾ ਰਿਣੀ ਰਹਿਣਗੇ ਅਤੇ ਸਮਾਜ ਦੀ ਸੇਵਾ ਵਿਚ ਪਹਿਲਾ ਨਾਲੋਂ ਵੀ ਵੱਧ ਕੇ ਆਪਣਾ ਯੋਗਦਾਨ ਪਾਉਣਗੇ

LEAVE A REPLY

Please enter your comment!
Please enter your name here