ਜਗਰਾਉ ( ਵਿਕਾਸ ਮਠਾੜੂ): ‘ਮੀਰਾ ਚਲੀ ਸਤਿਗੁਰ ਕੇ ਧਾਮ’ ਸਾਂਝੀਵਾਲਤਾ ਯਾਤਰਾ ਮੌਕੇ ਰਾਜਸਥਾਨ ਤੋਂ ਸ਼ੁਰੂ ਹੋ ਕੇ ਵੱਖ-ਵੱਖ ਰਾਜਾਂ ਚੋਂ ਗੁਜਰਦੀ ਹੋਈ ਜਦੋਂ ਪੰਜਾਬ ਦੇ ਜਗਰਾਉਂ ਸ਼ਹਿਰ ਵਿੱਚ ਪੁੱਜੀ ਤਾਂ ਜਗਰਾਉਂ ਕਮੇਟੀ ਦੇ ਪ੍ਰਬੰਧਕਾਂ ਤੇ ਸੰਗਤਾਂ ਵੱਲੋਂ ਯਾਤਰਾ ਦਾ ਜੋਰਦਾਰ ਸਵਾਗਤ ਕੀਤਾ ਗਿਆ ਉਪਰੰਤ ਸਨਮਤੀ ਮਾਤਰੀ ਸੇਵਾ ਸੰਘ ਦੇ ਵੱਡੇ ਹਾਲ ਵਿਚ ਹੋਏ ਸਮਾਗਮ ਸਫਲਤਾ ਪੁਰਵਕ ਸੰਪੰਨ ਹੋਣ ਤੇ ਸਾਂਝੀਵਾਲਤਾ ਯਾਤਰਾ ਦੇ ਵਲੰਟੀਅਰਾਂ ਵੱਲੋਂ ਡਾਕਟਰ ਨਰਿੰਦਰ ਸਿੰਘ ਦਾ ਇਕ ਸਾਦੇ ਸਮਾਗਮ ਵਿੱਚ ਸਨਮਾਨ ਕੀਤਾ ਗਿਆ। ਇਸ ਮੌਕੇ ਸੰਯੋਜਕ ਕਮੇਟੀ ਦੇ ਪ੍ਰਮੁੱਖ ਮੈਂਬਰਾਂ ਪਰਵੀਨ ਕੁਮਾਰ, ਮੋਹਿਤ ਅਗਰਵਾਲ, ਐਡਵੋਕੇਟ ਅੰਕੁਸ਼ ਧੀਰ ਨੇ ਆਖਿਆ ਕਿ ਡਾਕਟਰ ਨਰਿੰਦਰ ਸਿੰਘ ਨੇ ਬੜੇ ਹੀ ਸੁਚੱਜੇ ਢੰਗ ਨਾਲ ਇਲਾਕੇ ਦੀਆਂ ਸਾਰੇ ਧਰਮਾਂ ਦੀਆਂ ਧਾਰਮਕ ਜਥੇਬੰਦੀਆਂ ਨੂੰ ਨਾਲ ਲੈ ਕੇ ਇਹਨਾਂ ਸਮਾਗਮਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹ ਕੇ ਇਕ ਅਲੋਕਿਕ ਦਿ੍ਸ਼ ਪੇਸ਼ ਕੀਤਾ ਹੈ। ਉਨ੍ਹਾਂ ਨੇ ਸਾਨੂੰ ਬੇਹੱਦ ਮਾਣ ਦਿੱਤਾ ਪਰ ਸਮੁੱਚੇ ਸਮਾਗਮ ਉਨ੍ਹਾਂ ਦੀ ਯੋਗ ਅਗਵਾਈ ਹੇਠ ਸੰਪੰਨ ਹੋਏ ਹਨ। ਜ਼ਿਕਰਯੋਗ ਹੈ ਕਿ ਇਸ ਸਾਂਝੀਵਾਲਤਾ ਯਾਤਰਾ ਨਾਲ ਵੱਖ-ਵੱਖ ਰਾਜਾਂ ਤੋਂ ਤੇ ਵੱਖ ਵੱਖ ਧਰਮਾਂ ਦੇ ਸੰਤਾਂ ਮਹਾਪੁਰਸ਼ਾਂ ਨੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਇਸ ਮੌਕੇ ਡਾ ਨਰਿੰਦਰ ਸਿੰਘ (ਬੀ ਕੇ ਗੈਸ) ਨੇ ਆਪਣੇ ਸਹਿਯੋਗੀ ਸਾਥੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਸਨਮਾਨ ਦੇ ਹੱਕਦਾਰ ਮੇਰੇ ਸਹਿਯੋਗੀ ਹਨ ਜਿਹਨਾਂ ਨੇ ਹਰੇਕ ਕਾਰਜ ਨੂੰ ਬੜੀ ਸ਼ਿੱਦਤ, ਮਿਹਨਤ ਤੇ ਉਤਸ਼ਾਹ ਨਾਲ ਨਿਭਾਇਆ ਹੈ ਜਿਨ੍ਹਾਂ ਦੀ ਸੰਤਾਂ ਮਹਾਪੁਰਸ਼ਾਂ ਨੇ ਵੀ ਸ਼ਲਾਘਾ ਕੀਤੀ ਹੈ। ਇਸ ਮੌਕੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਪੱਪੂ ਯਾਦਵ ਅਤੇ ਜਗਦੀਪ ਸਿੰਘ ਹਾਜ਼ਰ ਸਨ।
