Home ਧਾਰਮਿਕ ਜਲੰਧਰ ਵਿਖੇ ਸ਼੍ਰੀ ਅੱਯਾਪਾ ਮੰਦਿਰ ਵਿਚ “ਮੰਡਲਾ ਮੱਕਰ ਵਿਲਾਕੁ” ਉੱਤਸਵ ਦਾ ਆਯੋਜਨ

ਜਲੰਧਰ ਵਿਖੇ ਸ਼੍ਰੀ ਅੱਯਾਪਾ ਮੰਦਿਰ ਵਿਚ “ਮੰਡਲਾ ਮੱਕਰ ਵਿਲਾਕੁ” ਉੱਤਸਵ ਦਾ ਆਯੋਜਨ

59
0


ਜਗਰਾਉਂ, 27 ਨਵੰਬਰ ( ਰੋਹਿਤ ਗੋਇਲ)-ਦੱਖਣੀ ਭਾਰਤੀ ਕੇਰਲ ਦੇ ਲੋਕਾਂ ਦਾ ਪੂਜਾ ਉਤਸਵ ( ਮੰਡਲਾ ਮੱਕਰ ਵਿਲਾਕੁ ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 17.11.2022 ਤੋਂ 15.01.2023 ਮਕਰ ਸੰਕ੍ਰਾਂਤੀ ਤੱਕ ਜਾਰੀ ਰਹੇਗਾ। ਇਸ ਸਬੰਧ ਵਿੱਚ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਐਵੇਨਿਊ ਸਥਿਤ ਸ਼੍ਰੀ ਅਯੱਪਾ ਮੰਦਿਰ ਵਿਖੇ ਵੀ ਇਸ ਪੂਜਾ ਉਤਸਵ ਦਾ ਆਯੋਜਨ ਕੀਤਾ ਗਿਆ ਹੈ। ਮੰਦਿਰ ਵਿੱਚ ਸ਼ਰਧਾਲੂਆਂ ਵੱਲੋਂ ਰੋਜ਼ਾਨਾ ਇਹ ਵਿਸ਼ੇਸ਼ ਪੂਜਾ ਅਰਚਨਾ ਕੀਤੀ ਜਾ ਰਹੀ ਹੈ। ਇਸ ਦੌਰਾਨ ਸਾਰੇ ਮੰਦਿਰ ਨੂੰ ਫੁੱਲਾਂ ਨਾਲ ਅਤੇ ਦੀਵਿਆਂ ਨਾਲ ਸਜਾਇਆ ਗਿਆ ਹੈ। ਮੰਦਿਰ ਆਉਣ ਵਾਲੇ ਲੋਕਾਂ ਲਈ ਬਣਾਈ ਗਈ ਰੰਗੋਲੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਮੰਦਿਰ ਵਿਚ ਭਗਵਾਨ ਅਯੱਪਾ ਤੋਂ ਇਲਾਵਾ, ਭਗਵਾਨ ਗਣੇਸ਼ ਅਤੇ ਕਾਰਤੀਕੇਯ ਦੀਆਂ ਮੂਰਤੀਆਂ ਵੀ ਸਥਾਪਿਤ ਹਨ, ਜਿਨ੍ਹਾਂ ਦੀ ਕੇਰਲ ਦੇ ਪੰਡਿਤਾਂ ਦੁਆਰਾ ਪੂਜਾ ਕੀਤੀ ਜਾਂਦੀ ਹੈ। ਪੂਜਾ ਦੇ ਦਿਨਾਂ ਦੌਰਾਨ ਮੰਦਿਰ ਚ ਹਰ ਰੋਜ਼ ਸਵੇਰੇ 7 ਵਜੇ ਤੋਂ ਸ਼ਾਮ 7ਵਜੇ ਤੱਕ ਮਹਾ ਭਾਗਵਤ ਦਾ ਪਾਠ ਵੀ ਕੀਤਾ ਜਾ ਰਿਹਾ ਹੈ। ਮੰਦਿਰ ਆਉਣ ਵਾਲੇ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਸ੍ਰੀ ਅੱਯੱਪਾ ਮੰਦਿਰ ਕਮੇਟੀ ਜਲੰਧਰ ਦੇ ਮੁੱਖ ਰੱਖਿਆ ਅਧਿਕਾਰੀ ਐਮ.ਐਨ. ਐਸ ਨਾਇਰ ਨੇ ਦਸਿਆ ਕਿ ਮਕਰ ਵਿਲੱਕੂ ਇੱਕ ਤਿਉਹਾਰ ਹੈ, ਜੋ ਆਮ ਤੌਰ ‘ਤੇ ਕੇਰਲਾ ਵਿੱਚ ਮਕਰ ਸੰਕ੍ਰਾਂਤੀ ਦੇ ਦਿਨ ਭਗਵਾਨ ਅਯੱਪਾ ਦੇ ਸਬਰੀਮਾਲਾ ਵਿੱਖੇ ਸਥਿੱਤ ਮੰਦਿਰ ਵਿੱਚ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੇ ਦਿਨ, ਭਗਵਾਨ ਅਯੱਪਾ ਦੇ ਪਵਿੱਤਰ ਗਹਿਣਿਆਂ ਨੂੰ ਪੰਡਲਾਮ ਦੇ ਰਾਜ ਮਹੱਲ ਤੋਂ ਸਬਰੀਮਾਲਾ ਦੇ ਮੰਦਿਰ ਤੱਕ ਇੱਕ ਸ਼ੋਭਾ ਯਾਤਰਾ ਦੇ ਰੂਪ ਵਿੱਚ ਲਿਆਇਆ ਜਾਂਦਾ ਹੈ। ਇਸ ਸ਼ੁਭ ਦਿਨ ਦੌਰਾਨ ਲੱਖਾਂ ਸ਼ਰਧਾਲੂ  ਹਿੱਸਾ ਲੈਣ ਲਈ ਪੰਪਾਂ ਨਦੀ ਦੇ ਕੰਢੇ ਬਣੇ ਸਬਰੀਮਾਲਾ ਮੰਦਿਰ ਆਉਂਦੇ ਹਨ ।  ਇਹ ਤਿਉਹਾਰ ਮਕਰ ਵਿਲੱਕੂ, ਮਕਰ ਸੰਕ੍ਰਾਂਤੀ ਵਾਲੇ ਦਿਨ ਦੁਨੀਆਂ ਭਰ ਵਿੱਚ ਮੌਜੂਦ ਸ਼੍ਰੀ ਅੱਯਾਪਾ ਮੰਦਿਰਾਂ ਵਿਚ ਮਨਾਇਆ ਜਾਂਦਾ ਹੈ। ਓਹਨਾਂ ਦਸਿਆ ਕਿ ਜੋਂ ਲੋਕ ਸਬਰੀਮਲਾ ਮੰਦਿਰ ਕੇਰਲ ਵਿਚ ਇਸ ਪੂਜਾ ਉਤਸਵ ਚ ਸ਼ਾਮਿਲ ਨਹੀਂ ਹੋ ਸਕਦੇ ਉਹਨਾਂ ਲਈ  ਜਲੰਧਰ ਵਿਖੇ ਸਥਿੱਤ ਸ਼੍ਰੀ ਅੱਯਾਪਾ ਮੰਦਿਰ ਕਮੇਟੀ ਵਲੋਂ ਵੀ ਸਮੂਹ ਸੰਗਤਾਂ ਨੂੰ ਇਸ ਪੂਜਾ ਉਤਸਵ ਵਿਚ ਭਾਗ ਲੈਣ ਅਤੇ ਸਹਿਯੋਗ ਦੇਣ ਲਈ ਸੱਦਾ ਦਿੱਤਾ ਜਾਂਦਾ ਹੈ।

LEAVE A REPLY

Please enter your comment!
Please enter your name here