Home Punjab ਮਲਟੀਪਰਪਜ਼ ਹੈਲਥ ਇੰਮਪਲਾਈਜ ਯੂਨੀਅਨ ਪੰਜਾਬ ਦੀ ਚੋਣ ਹੋਈ

ਮਲਟੀਪਰਪਜ਼ ਹੈਲਥ ਇੰਮਪਲਾਈਜ ਯੂਨੀਅਨ ਪੰਜਾਬ ਦੀ ਚੋਣ ਹੋਈ

48
0

ਕੁਲਵੀਰ ਸਿੰਘ ਮੋਗਾ ਲਗਾਤਾਰ  ਤੀਸਰੀ ਵਾਰ ਸਰਬਸੰਮਤੀ ਦੇ ਨਾਲ ਸੂਬਾ ਪ੍ਰਧਾਨ ਤੇ ਜਸਵਿੰਦਰ ਸਿੰਘ ਤਰਨਤਾਰਨ ਜਰਨਲ ਸਕੱਤਰ ਚੁਣੇ ਗਏ 

ਬਠਿੰਡਾ, 29 ਨਵੰਬਰ ( ਕੁਲਵਿੰਦਰ ਸਿੰਘ  ) -ਮਲਟੀਪਰਪਜ਼ ਹੈਲਥ ਇੰਮਪਲਾਈਜ ਯੂਨੀਅਨ ਪੰਜਾਬ ਦਾ ਅੱਠਵਾਂ ਸੂਬਾਈ ਇਜਲਾਸ   ਸਿਵਲ ਹਸਪਤਾਲ ਬਠਿੰਡਾ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਹਾਲ ਵਿੱਚ ਹੋਇਆ ਜਿਸ ਵਿੱਚ ਸੂਬੇ ਭਰ ਦੇ ਸਾਰੇ ਜਿਲ੍ਹਿਆਂ ਤੋਂ ਡੇਲੀਗੇਟਾਂ ਨੇ ਭਾਗ ਲਿਆ ਇਸ ਮੌਕੇ ਜਥੇਬੰਦੀ ਦੀ ਸੂਬਾ ਕਮੇਟੀ ਦੀ ਚੋਣ ਸਰਬਸੰਤੀ ਦੇ ਨਾਲ ਕੀਤੀ ਗਈ ਜਿਸ ਵਿੱਚ ਜਿਸ ਵਿੱਚ ਕੁਲਵੀਰ ਸਿੰਘ ਮੋਗਾ ਨੂੰ ਲਗਾਤਾਰ ਤੀਸਰੀ ਵਾਰ ਸੂਬਾ ਪ੍ਰਧਾਨ ਪ੍ਰਧਾਨ ਚੁਣਿਆ ਗਿਆ ਅਤੇ  ਜਸਵਿੰਦਰ ਸਿੰਘ ਅੰਮ੍ਰਿਤਸਰ ਨੂੰ ਜਰਨਲ ਸਕੱਤਰ,  ਗੁਲਜ਼ਾਰ ਖਾਨ ਪੰਜਗਰਾਈਆਂ ਨੂੰ ਮੁੱਖ ਸਲਾਹਕਾਰ, ਗਗਨਦੀਪ ਸਿੰਘ ਬਠਿੰਡਾ,  ਤੇਜਪਾਲ ਸਿੰਘ ਲੁਧਿਆਣਾ , ਮਨਦੀਪ ਸਿੰਘ ਰੋਪੜ  ਨੂੰ ਮਾਲਵਾ ਜੋਨ ਇੰਚਾਰਜ,ਭੁਪਿੰਦਰ ਕੌਰ ਬਠਿੰਡਾ ਖਜਾਨਚੀ, ਸੁਖਵਿੰਦਰ ਸਿੰਘ ਦੋਦਾ , ਟਹਿਲ ਸਿੰਘ ਫਾਜਿਲਕਾ , ਗੁਰਜੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਰਾਜੇਸ਼ ਰਿਖੀ ਪੰਜਗਰਾਈਆਂ , ਅਮਨਦੀਪ ਸਿੰਘ ਜਲੰਧਰ ਅਤੇ ਗੁਰਬੀਰ ਸਿੰਘ ਨੂੰ ਪ੍ਰੈਸ ਸਕੱਤਰ, ਮਨਵਿੰਦਰ ਕਟਾਰੀਆ ਨੂੰ ਸਹਾਇਕ ਵਿੱਤ ਸਕੱਤਰ, ਕਮਲਜੀਤ ਸਿੰਘ ਅੰਮ੍ਰਿਤਸਰ  ਮਾਝਾ ਇੰਚਾਰਜ  ਅਤੇ ਗੁਲਸ਼ਨ ਰੌਸ਼ਨ ਨਵਾਂ ਸ਼ਹਿਰ  ਦੁਆਬਾ ਇੰਚਾਰਜ, ਗੁਰਪ੍ਰੀਤ ਸਿੰਘ ਮਾਨਸਾ, ਬਲਜਿੰਦਰ ਸਿੰਘ ਫਤੇਗੜ੍ਹ ਸਾਹਿਬ , ਅਮਨਦੀਪ ਸਿੰਘ ਹੁਸ਼ਿਆਰਪੁਰ , ਸੁਖਵੀਰ ਸਿੰਘ ਰੋਪੜ , ਰੀਟਾ ਰਾਣੀ ਫਾਜਿਲਕਾ , ਗਗਨਦੀਪ ਸਿੰਘ ਗੁਰਦਾਸਪੁਰ  ਸਾਰੇ ਮੀਤ ਪ੍ਰਧਾਨ, ਹਰਭਜਨ ਸਿੰਘ ਸੰਗਰੂਰ, ਅਮਨਦੀਪ ਸਿੰਘ ਫਰੀਦਕੋਟ , ਕਰਮ ਸਿੰਘ ਬਰਨਾਲਾ , ਬਲਜਿੰਦਰ ਸਿੰਘ ਨੂੰ ਸਹਾਇਕ ਸਕੱਤਰ, ਨੀਰਜ ਕੁਮਾਰ ਸੰਗਰੂਰ , ਹਰਜੀਤ ਕੌਰਮੁਕਤਸਰ , ਪੁਨੀਤ ਮਹਿਤਾ ਫਿਰੋਜ਼ਪੁਰ , ਜਗਤਾਰ ਸਿੰਘ ਮਾਲੇਰਕੋਟਲਾ  ਦਫ਼ਤਰ ਸਕੱਤਰ, ਗੁਰਪ੍ਰੀਤ ਸਿੰਘ ਕਪੂਰਥਲਾ , ਪੁਸ਼ਪਿੰਦਰ ਕੌਰ ਮਾਲੇਰਕੋਟਲਾ , ਮਾਲਾ ਰਾਣੀ ਫਿਰੋਜਪੁਰ , ਪ੍ਰਵੀਨ ਰਾਣੀ ਫਾਜਿਲਕਾ , ਸਵਰਨ ਸਿੰਘ ਲੁਧਿਆਣਾ, ਕਰਮਜੀਤ ਸਿੰਘ ਹੁਸ਼ਿਆਰਪੁਰ,  ਮਲਕੀਤ ਰਾਮ ਨਵਾਂ ਸ਼ਹਿਰ, ਦਲਵੀਰ ਸਿੰਘ ਫਤਹਿਗੜ੍ਹ ਸਾਹਿਬ, ਸਤਪਾਲ ਤਰਨਤਾਰਨ  ਨੂੰ ਸਕੱਤਰ, ਅਤੇ ਕਰਮਦੀਨ ਮਾਲੇਰਕੋਟਲਾ, ਮਹਿੰਦਰਪਾਲ ਲੂੰਬਾ ਤੇ ਕੁਲਵਿੰਦਰ ਸਿੰਘ ਘੁੰਮਣ ਨੂੰ ਆਈ. ਟੀ. ਸੈੱਲ ਦੇ ਇੰਚਾਰਜ ਚੁਣਿਆ ਗਿਆ ਇਸ ਮੌਕੇ ਚੁਣੀ ਗਈ ਕਮੇਟੀ ਵਿਚ ਜਸਵੀਰ ਸਿੰਘ ਬਲਜਿੰਦਰ ਸਿੰਘ, ਜਸਵਿੰਦਰ ਕੌਰ ਮੋਗਾ, ਜਸਵਿੰਦਰ ਸ਼ਰਮਾ ਬਠਿੰਡਾ, ਰਣਜੀਤ ਸਿੰਘ ਰੋਪੜ, ਰਾਜਿੰਦਰ ਸਿੰਘ ਅੰਮ੍ਰਿਤਸਰ, ਕੁਲਵੀਰ ਸਿੰਘ ਲੁਧਿਆਣਾ, ਜਸਵੀਰ ਸਿੰਘ ਰੋਪੜ ਅਤੇ ਵਿੱਕੀ ਫਾਜਿਲਕਾ ਨੂੰ ਮੈਂਬਰ ਚੁਣਿਆ ਗਿਆ |ਇਸ ਮੌਕੇ ਆਲ ਇੰਡੀਆ ਇੰਮਪਲਾਈਜ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੁਬਾਸ਼ ਲਾਂਬਾ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਜਰਨਲ ਸਕੱਤਰ ਐਨ. ਡੀ ਤੀਵਾੜੀ, ਤਾਲਮੇਲ ਕਮੇਟੀ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਕੰਨਵੀਨਰ ਰਵਿੰਦਰ ਲੂਥਰਾ, ਮੁਲਾਜ਼ਮ ਆਗੂ  ਨਾਇਬ ਸਿੰਘ ਮੋਗਾ, ਟਰੇਡ ਯੂਨੀਅਨ ਆਗੂ ਮਹਾਂ ਸਿੰਘ ਰੋੜੀ, ਸਾਬਕਾ ਕੰਨਵੀਨਰ ਭਜਨ ਸਿੰਘ ਰੋਪੜ, ਮੁਲਾਜਮ ਆਗੂ ਸੁਬਾਸ਼ ਸ਼ਰਮਾ ਸਮੇਤ ਕਈ ਆਗੂਆਂ ਨੇ ਆਪਣੇ ਵਿਚਾਰ ਰੱਖੇ |

LEAVE A REPLY

Please enter your comment!
Please enter your name here