ਲੁਧਿਆਣਾ, 29 ਨਵੰਬਰ ( ਵਿਕਾਸ ਮਠਾੜੂ, ਮਿਅੰਕ ਜੈਨ ) – ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਰੋਜਗਾਰ ਤਹਿਤ ਨੌਕਰੀਆਂ ਤੋਂ ਇਲਾਵਾ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣਾ ਹੈ। ਇਸ ਸੰਬੰਧ ਵਿੱਚ ਜਿਲ੍ਹਾ ਪ੍ਰਸਾਸ਼ਨ, ਲੁਧਿਆਣਾ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾ ਹੇਠ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵੱਲੋਂ ਭਲਕੇ 30 ਨਵੰਬਰ ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 03:00 ਵਜੇ ਤੱਕ ਸਥਾਨਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਸੰਗੀਤ ਸਿਨੇਮਾ ਰੋਡ, ਪ੍ਰਤਾਪ ਚੌਂਕ ਲੁਧਿਆਣਾ ਵਿਖੇ ਸਵੈ ਰੋਜਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ।ਇਸ ਸਬੰਧੀ ਸ੍ਰੀਮਤੀ ਮਿਨਾਕਸ਼ੀ ਸ਼ਰਮਾ, ਡਿਪਟੀ ਡਾਇਰੈਕਟਰ, ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਦਫਤਰ, ਲੁਧਿਆਣਾ ਵੱਲੋਂ ਜਿੱਕੇ ਸਾਰੇ ਨੌਜਵਾਨ ਉਮੀਦਵਾਰਾਂ ਨੂੰ ਆਤਮ ਨਿਰਭਰ ਹੋਣ ਖਾਤਰ ਇਸ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ ਉੱਥੇ ਹੀ ਕੈਂਪ ਵਿੱਚ ਹਿੱਸਾ ਲੈਣ ਤੋਂ ਪਹਿਲਾ ਵਿਭਾਗ ਦੇ ਪੋਰਟਲ www.pgrkam.com ਉੱਪਰ ਆਪਣਾ ਨਾਮ ਦਰਜ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।ਸ੍ਰੀਮਤੀ ਸ਼ਰਮਾ ਨੇ ਅੱਗੇ ਦੱਸਿਆ ਕਿ ਇਸ ਸਵੈ-ਰੋਜ਼ਗਾਰ ਕੈਂਪ ਵਿੱਚ ਜਿਲ੍ਹਾ ਉਦਯੋਗ ਕੇਂਦਰ, ਐਸ.ਸੀ. ਕਾਰਪੋਰੇਸ਼ਨ, ਬੀ.ਸੀ. ਕਾਰਪੋਰੇਸ਼ਨ (ਬੈਕਫਿੰਕੋ), ਜਿਲ੍ਹਾ ਲੀਡ ਬੈਂਕ ਮੈਨੇਜਰ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਆਦਿ ਸਵੈ ਰੋਜ਼ਗਾਰ ਵਿਭਾਗਾ ਦੇ ਨੁਮਾਇੰਦੇ ਭਾਗ ਲੈ ਰਹੇ ਹਨ।
ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਮਿਸ ਸੁਖਮਾਨ ਮਾਨ ਵੱਲੋਂ ਦੱਸਿਆ ਗਿਆ ਕਿ ਇਸ ਮੇਲੇ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆਂ ਨੂੰ ਵਿਭਾਗਾਂ ਵੱਲੋਂ ਦਿੱਤੀਆ ਜਾ ਰਹੀਆ ਲੋਨ ਸਕੀਮਾ ਸਬੰਧੀ ਉਨ੍ਹਾਂ ਦੀ ਯੋਗਤਾ, ਲੋਨ ਦੀ ਰਾਸ਼ੀ ਅਤੇ ਲੋਨ ‘ਤੇ ਮਿਲਣ ਵਾਲੀ ਸਰਕਾਰੀ ਸਬਸਿਡੀ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਜਾਵੇਗੀ।ਸ੍ਰੀਮਤੀ ਮਿਨਾਕਸ਼ੀ ਸ਼ਰਮਾ, ਡਿਪਟੀ ਡਾਇਰੈਕਟਰ, ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਦਫਤਰ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਜੋ ਨੌਜਵਾਨ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਪ੍ਰਾਪਤ ਕਰਨ ਦੀ ਉਮਰ ਹੱਦ (35 ਸਾਲ ਤੋਂ ਉੱਪਰ) ਟੱਪ ਚੁੱਕੇ ਹਨ ਅਤੇ ਆਰਥਿਕ ਸਥਿਤੀ ਅੱਜ ਕੱਲ੍ਹ ਦੇ ਹਾਲਾਤਾਂ ਮੁਤਾਬਕ ਕਮਜੋਰ ਹੈ ਤਾਂ ਆਪਣਾ ਸਵੈ ਰੋਜਗਾਰ ਅਪਣਾ ਕੇ ਵੱਧ ਤੋਂ ਵੱਧ ਮਿਹਨਤ ਕਰਕੇ ਆਪਣੀ ਆਰਥਿਕ ਸਥਿਤੀ ਨੂੰ ਸੁਧਾਰਨ/ ਉੱਚਾ ਚੁੱਕਣ ਲਈ ਇਸ ਸਵੈ ਰੋਜਗਾਰ ਮੇਲੇ ਦਾ ਲਾਹਾ ਲੈ ਸਕਦੇ ਹਨ।ਉਨ੍ਹਾਂ ਨੌਜਵਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸਵੈ ਰੋਜਗਾਰ ਅਪਣਾ ਕੇ ਆਪਣਾ ਰੋਜ਼ਗਾਰ ਸੁਰੂ ਕਰ ਅਤੇ ਹੋਰਾਂ ਨੂੰ ਵੀ ਰੋਜਗਾਰ ਪ੍ਰਦਾਨ ਕਰਨ।