Home National ਡਾ: ਨਿੱਝਰ ਵਲੋਂ ਪਾਣੀ ਸੰਬੰਧੀ ਦਿਤੇ ਬਿਆਨ ’ਤੇ ਪ੍ਰਤੀਕਰਮ ਦੇ ਨਾਲ-ਨਾਲ ਇਹ...

ਡਾ: ਨਿੱਝਰ ਵਲੋਂ ਪਾਣੀ ਸੰਬੰਧੀ ਦਿਤੇ ਬਿਆਨ ’ਤੇ ਪ੍ਰਤੀਕਰਮ ਦੇ ਨਾਲ-ਨਾਲ ਇਹ ਵੀ ਵਿਚਾਰਨ ਦੀ ਵੀ ਲੋੜ

46
0

ਪੰਜਾਬ ਜੋ ਕਦੇ ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਸੀ। ਅੱਜ ਸਿਰਫ ਪੰਜ ਦਰਿਆਵਾਂ ਦਾ ਨਾਮ ਹੀ ਰਹਿ ਗਿਆ ਹੈ ਅਸਲੀਅਤ ਵਿਚ ਦਰਿਆ ਪਾਣੀ ਵਜੋਂ ਖਾਲੀ ਹੋ ਚੁੱਕੇ ਹਨ। ਜੇਕਰ ਇਸੇ ਤਰ੍ਹਾਂ ਦੀ ਸਥਿਤੀ ਚੱਲਦੀ ਰਹੀ ਤਾਂ ਆਉਣ ਵਾਲੇ 10 ਸਾਲਾਂ ਵਿੱਚ ਇਹ ਪੰਜ ਦਰਿਆਵਾਂ ਦੀ ਧਰਤੀ ਦੇ ਸੂਰਮੇ ਪੀਣ ਵਾਲੇ ਪਾਣੀ ਲਈ ਵੀ ਸੰਘਰਸ਼ ਕਰਦੇ ਨਜ਼ਰ ਆਉਣਗੇ। ਪੰਜਾਬ ਵਿੱਚ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਵੱਲੋਂ ਝੋਨਾ ਬੀਜਿਆ ਜਾ ਰਿਹਾ ਹੈ। ਜਿਸ ਕਾਰਨ ਹੁਣ ਧਰਤੀ ਹੇਠਲਾ ਪਾਣੀ ਖ਼ਤਮ ਹੋਣ ਕਿਨਾਰੇ ਆ ਗਿਆ ਹੈ। ਭੂ ਮਾਹਿਰਾਂ ਵਲੋਂ ਦਿਤੀਆਂ ਜਾ ਰਹੀਆਂ ਲਗਾਤਾਰ ਚੇਤਾਵਨੀਆਂ ਦੇ ਦੇ ਬਾਵਜੂਦ ਕੋਈ ਵੀ ਗੱਲ ਸੁਨਣ ਨੂੰ ਤਿਆਰ ਨਹੀਂ ਹੈ। ਪੰਜਾਬ ਵਿੱਚ ਝੋਨੇ ਦੀ ਫ਼ਸਲ ਵੱਡੀ ਪੱਧਰ ’ਤੇ ਬੀਜੀ ਜਾਂਦੀ ਹੈ ਜਦੋਂ ਕਿ ਪੰਜਾਬ ਵਿੱਚ ਸਿਰਫ਼ ਪੰਜ ਪ੍ਰਤੀਸ਼ਤ ਲੋਕ ਹੀ ਇਸ ਨੂੰ ਅਨਾਜ ਵਜੋਂ ਖਾਂਦੇ ਹਨ ਅਤੇ ਬਾਕੀ ਫ਼ਸਲ ਦੇਸ਼ ਦੇ ਦੂਜੇ ਰਾਜਾਂ ਵਿੱਚ ਪਹੁੰਚਾਈ ਜਾਂਦੀ ਹੈ। ਪਰ ਨੁਕਸਾਨ ਪੰਜਾਬ ਦਾ ਹੋ ਰਿਹਾ ਹੈ। ਕਿਸਾਨਾਂ ਦੀ ਮਜਬੂਰੀ ਹੈ ਕਿ ਝੋਨੇ ਦੀ ਫਸਲ ’ਤੇ ਖਰੀਦ ਗਾਰੰਟੀ ਮਿਲਦੀ ਹੈ ਅਤੇ ਹੋਰ ਫਸਲਾਂ ਦੀ ਖਰੀਦ ਗ੍ਰੰਟੀ ਨਾ ਹੋਣ ਕਾਰਨ ਉਹ ਝੋਨੇ ਦੀ ਫਸਲ ਨੂੰ ਮਹੱਤਵ ਦਿੰਦੇ ਹਨ। ਧਰਤੀ ਹੇਠਲੇ ਪਾਣੀ ਦੇ ਲਗਾਤਾਰ ਪੱਧਰ ਦੇ ਹੇਠਾਂ ਜਾਣ ਦੀ ਚਿੰਤਾ ਨੂੰ ਲੈ ਕੇ ਚੀਫ ਖਾਲਸਾ ਦੀਵਾਨ ਦੇ ਇਕ ਪ੍ਰੋਗਰਾਮ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਡਾ. ਨਿੱਝਰ ਵਲੋਂ ਪੰਜਾਬੀਆਂ ਅਤੇ ਕਿਸਾਨਾਂ ਬਾਰੇ ਵਿਵਾਦਤ ਬਿਆਨ ਦੇ ਦਿੱਤਾ, ਜਿਸ ਲਈ ਭਾਵੇਂ ਉਨ੍ਹੰ ਮੁਆਫੀ ਮੰਗ ਲਈ, ਨਾਲ ਹੀ ਇਕ ਹੋਰ ਗੱਲ ਵੀ ਉਨ੍ਹਾਂ ਆਖੀ, ਜਿਸ ਵਿਚ ਕਿਹਾ ਗਿਆ ਹੈ ਕਿ ਪੰਜਾਬ ਵਿਚ ਪਹਿਲਾਂ ਕਿਸਾਨ  ਫਸਲ ਨੂੰ ਪਾਲਣ ਲਈ ਨਹਿਰੀ ਪਾਣੀ ਦੀ ਵਰਤੋਂ ਕਰਦੇ ਸਨ ਅਤੇ ਨਹਿਰੀ ਪਾਣੀ ਦੀ ਮੰਗ ਕਰਦੇ ਸਨ। ਇਥੋਂ ਤੱਕ ਕਿ ਨਹਿਰੀ ਪਾਣੀ ਦੀ ਵਾਰੀ ਨੂੰ ਲੈ ਕੇ ਕਈ ਵਾਰ ਲੜਾਈਆਂ ਵੀ ਹੁੰਦੀਆਂ ਸਨ। ਪਰ ਹੁਣ ਕਿਸਾਨ ਨਹਿਰੀ ਦੇ ਪਾਣੀ ਨੂੰ ਮਹੱਤਵ ਨਹੀਂ ਦਿੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਕਿਸਾਨਾਂ ਨੂੰ ਫਸਲਾਂ ਲਈ ਮੁਫਤ ਬਿਜਲੀ , ਪਾਣੀ ਦਿੱਤਾ ਜਾਂਦਾ ਹੈ। ਜਿਸ ਕਾਰਨ ਪੰਜਾਬ ਵਿਚ ਝੋਨੇ ਦੀ ਫ਼ਸਲ ਨੂੰ ਖੁੱਲ੍ਹਾ ਪਾਣੀ ਦਿੱਤਾ ਜਾਂਦਾ ਹੈ। ਉਸ ਲਈ ਸਿਰਫ਼ ਇੱਕ ਬਟਨ ਦਬਾਉਣਾ ਪੈਂਦਾ ਹੈ। ਧਰਤੀ ਹੇਠ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਨੂੰ ਹੋਰ ਵੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜੇ ਪਾਣੀ ਨੂੰ ਬਚਾਉਣਾ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਵਿੱਚ ਝੋਨੇ ਦੀ ਫਸਲ ਨੂੰ ਅਲਵਿਦਾ ਕਹਿਣਾ ਹੋਵੇਗਾ। ਉਸ ਲਈ ਲਗਾਤਾਰ ਕੋਸ਼ਿਸ਼ ਕਰਕੇ ਹੌਲੀ-ਹੌਲੀ ਇਸ ਨੂੰ ਰੋਕਿਆ ਜਾਵੇ। ਝੋਨੇ ਦੀ ਫਸਲ ਬਿਜੀਈ ਦਾ ਰਕਬਾ ਨਿਰਧਾਰਿਤ ਕੀਤਾ ਜਾਵੇ। ਜਦੋਂ ਕੋਈ ਕਿਸਾਨ ਝੋਨੇ ਦੀ ਫਸਲ ਨੂੰ ਛੱਡ ਕੇ ਉਸਦੇ ਬਦਲ ਵਿਚ ਕੋਈ ਹੋਰ ਫਸਲ ਬੀਜੇਗਾ ਤਾਂ ਉਸਨੂੰ ਵਾਧੂ ਮੁਆਵਜ਼ਾ ਸਰਕਾਰ ਵਲੋਂ ਦਿਤਾ ਜਾਵੇ ਅਤੇ ਉਸ ਬੀਜੀ ਗਈ ਫਸਲ ਦਾ ਯੋਗ ਮੱੁਲ ਦੇ ਕੇ ਉਸਦੀ ਖਰੀਦ ਨੂੰ ਯਕੀਨੀ ਬਣਾਇਆ ਜਾਵੇ। ਉਸਤੋਂ ਬਾਅਦ ਵੀ ਜੇਕਰ ਕੋਈ ਕਿਸਾਨ ਨਿਰਧਾਰਿਤ ਰਕਬੇ ਤੋਂ ਵੱਧ ਝੋਨਾ ਬੀਜਦਾ ਹੈ ਤਾਂ ਉਸ ਨੂੰ ਮੁਫ਼ਤ ਬਿਜਲੀ ਅਤੇ ਪਾਣੀ ਦੀ ਸਹੂਲਤ ਨੂੰ ਤੁਰੰਤ ਬੰਦ ਕੀਤਾ ਜਾਵੇ। ਉਸ ਤੋਂ ਬਾਅਦ ਉਹ ਆਪਣੇ ਆਪ ਸੰਭਾਲ ਕਰੇ, ਉਸਨੂੰ ਅਪਣੇ ਖਰਚ ਤੇ ਪਾਲੇ ਅਤੇ ਵੇਚੇ। ਜੇਕਰ ਸਰਕਾਰ ਵਲੋਂ ਹੁਣ ਵੀ ਸਖ਼ਤ ਕਦਮ ਨਾ ਚੁੱਕੇ ਤਾਂ ਪੰਜਾਬ ਆਉਣ ਵਾਲੇ ਸਮੇਂ ਵਿਚ ਪਾਣੀ ਪੱਖੋਂ ਨਿਘਾਰ ਵੱਲ ਚਲਾ ਜਾਵੇਗਾ। ਜਿਸਦੀ ਕਦੇ ਵੀ ਭਰਪਾਈ ਨਹੀਂ ਹੋ ਸਕੇਗੀ ਅਤੇ ਆਉਣ ਵਾਲੇ ਸਮੇਂ ’ਚ ਰਾਜਸਥਾਨ ਬਣਨ ਦੇ ਕੰਢੇ ’ਤੇ ਪਹੁੰਚ ਜਾਵੇਗਾ। ਸਾਡੇ ਕੋਲ ਧਰਤੀ ਹੇਠਾਂ ਹੁਣ ਬਹੁਤਾ ਪਾਣੀ ਨਹੀਂ ਹੈ। ਇਸੇ ਪਾਣੀ ਨੂੰ ਲੈ ਕੇ ਅਸੀਂ ਐਸ ਵਾਈ ਐਲ ਨਹਿਰ ਦੇ ਮੁੱਦੇ ਤੇ ਤਾਂ ਇਕਜੁੱਟ ਹੋ ਕੇ ਲੜ ਰਹੇ ਹਾਂ ਅਤੇ ਹਰ ਕੁਰਬਾਨੀ ਲਈ ਤਿਆਰ ਹੋ ਜਾਂਦੇ ਹਾਂ ਪਰ ਜਡਦੋਂ ਸਾਡੀ ਆਪਣੀ ਵਾਰੀ ਆਉਂਦੀ ਹੈ ਤਾਂ ਅਸੀਂ ਉਸ ਲਈ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਦਿੰਦੇ ਨਹੀਂ ਥੱਕਦੇ। ਜੇਕਰ ਸਾਡੀਆਂ ਆਉਣ ਵਾਲੀਅਆੰ ਨਸਸਲਾਂ ਸੁਰੱਖਿਅਤ ਰਹਿਣਗੀਆਂ ਤਾਂ ਇਹ ਜੋ ਕਮਾਈ ਅੱਜ ਅਸੀਂ ਸਭ ਕੁਝ ਦਾਅ ਤੇ ਲਗਾ ਕੇ ਕਰ ਰਹੇ ਹਾਂ ਉਹ ਸਾਡੀਆਂ ਪੀੜ੍ਹੀਆਂ ਵਰਤ ਨਹੀਂ ਸਣਗੀਆਂ। ਇਸ ਲਈ ਸਾਡੇ ਕੋਲ ਪਾਣੀ ਦਾ ਕੁਦਰਤੀ ਸੋਮਾ ਜੋ ਬਚਿਆ ਹੈ, ਉਸ ਦਾ ਧਿਆਨ ਰੱਖਣ ਦੀ ਬਹੁਤ ਲੋੜ ਹੈ ਅਤੇ ਉਸਨੂੰ ਸੰਭਾਲਣ ਦੀ ਲੋੜ ਹੈ। ਇਸ ਲਈ ਡਾ ਨਿੱਝਰ ਵਲੋਂ ਪਾਣੀ ਦੀ ਸੰਭਾਲ ਲਈ ਜੋ ਚਿੰਤਾ ਜਾਹਿਰ ਕੀਤੀ ਗਈ ਹੈ ਉਸਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ। ਕਿਸਾਨ ਵੀ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ ਇਸ ਲਈ ਕਿਸਾਨੀ ਨੂੰ ਬਚਾਇਆ ਜਾਵੇ ਅਤੇ ਨਾਲ ਹੀ ਪੰਜਾਬ ਦਾ ਪਾਣੀ ਵੀ ਬਚਾਇਆ ਜਾਵੇ।

 ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here