Home crime ਗੈਸ ਏਜੰਸੀ ਦੇ ਕਰਿੰਦੇ ਨੂੰ ਹਥਿਆਰ ਦਿਖਾ ਕੇ ਲੁੱਟਿਆ

ਗੈਸ ਏਜੰਸੀ ਦੇ ਕਰਿੰਦੇ ਨੂੰ ਹਥਿਆਰ ਦਿਖਾ ਕੇ ਲੁੱਟਿਆ

48
0


ਜਗਰਾਉਂ, 14 ਦਸੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਸਥਾਨਕ ਸਿੱਧੂ ਗੈਸ ਏਜੰਸੀ ਦੇ ਘਰੇਲੂ ਗੈਸ ਸਿਲੰਡਰ ਸਪਲਾਈ ਕਰਨ ਵਾਲੇ ਮੁਲਾਜ਼ਮ ਨੂੰ ਅਣਪਛਾਤੇ ਲੁਟੇਰਿਆਂ ਨੇ ਘੇਰ ਕੇ ਰਸਤੇ ਵਿੱਚ ਤੇਜ਼ਧਾਰ ਹਥਿਆਰ ਦਿਖਾ ਕੇ ਗੈਸ ਵਸੂਲੀ ਦੇ ਪੈਸੇ ਅਤੇ ਉਸ ਦਾ ਮੋਬਾਈਲ ਫੋਨ ਖੋਹ ਲਿਆ। ਇਸ ਸਬੰਧੀ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਏਐਸਆਈ ਕੁਲਵੰਤ ਸਿੰਘ ਨੇ ਦੱਸਿਆ ਸਿੱਧੂ ਗੈਸ ਏਜੰਸੀ ਦੇ ਗੈਸ ਡਿਲੀਵਰੀ ਮੁਲਾਜ਼ਮ ਅੱਛੇ ਲਾਲ ਨਿਵਾਸੀ ਪਿਪਰਾ ਬੁਜ਼ੁਰਗ, ਅੱਚਲ, ਕੁਸ਼ੀਨਗਰ, ਉੱਤਰ ਪ੍ਰਦੇਸ਼, ਮੌਜੂਦਾ ਵਾਸੀ ਸਿੱਧੂ ਗੈਸ ਏਜੰਸੀ ਗੋਦਾਮ ਪਿੰਡ ਮਲਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਕਿ ਉਹ ਗੈਸ ਏਜੰਸੀ ਦਾ ਘਰੇਲੂ ਸਿਲੰਡਰ ਸਪਲਾਈ ਕਰਨ ਵਾਲੀ ਗੱਡੀ ਦਾ ਡਰਾਈਵਰ ਹੈ ਅਤੇ ਲੋਕਾਂ ਦੇ ਘਰਾਂ ਤੱਕ ਪਹੁੰਚਾਈ ਜਾਣ ਵਾਲੀ ਗੈਸ ਦੀ ਰਕਮ ਉਸਦੇ ਪਾਸ ਹੁੰਦੀ ਹੈ। ਛੋਟੇ ਲਾਲ ਨੇ ਕਿਹਾ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਮਹਿੰਦਰਾ ਗੱਡੀ ਵਿੱਚ ਗੈਸ ਸਿਲੰਡਰ ਲੈ ਕੇ ਇਲਾਕੇ ਵਿੱਚ ਸਪਲਾਈ ਕਰਨ ਗਿਆ ਸੀ। ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਜਦੋਂ ਉਹ ਏਜੰਸੀ ਦੇ ਨਜ਼ਦੀਕ ਪਿੰਡ ਮਲਕ ਕੋਲ ਪਹੁੰਚਿਆ ਤਾਂ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਉਸ ਕੋਲ ਆਏ ਅਤੇ ਗੈਸ ਸਿਲੰਡਰ ਲੈਣ ਦੇ ਬਹਾਨੇ ਉਸ ਨੂੰ ਰੋਕ ਲਿਆ। ਮੋਟਰਸਾਈਕਲ ’ਤੇ ਪਿੱਛੇ ਬੈਠੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਡਿਲੀਵਰ ਕੀਤੇ ਗੈਸ ਸਿਲੰਡਰ ਦੀ 9110 ਰੁਪਏ ਦੀ ਰਕਮ ਅਤੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਮੋਟਰਸਾਈਕਲ ’ਤੇ ਜਗਰਾਓਂ ਵਾਲੀ ਸਾਈਡ ਨੂੰ ਫ਼ਰਾਰ ਹੋ ਗਏ। ਅੱਛੇ ਲਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਆਪਣੇ ਪੱਧਰ ’ਤੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਨੂੰ ਲੁੱਟਣ ਵਾਲੇ ਵਿਅਕਤੀ ਦਾ ਨਾਂ ਰਵੀ ਕੁਮਾਰ ਵਾਸੀ ਕੁੱਕੜ ਬਾਜ਼ਾਰ ਜਗਰਾਉਂ ਹੈ।  ਜਿਸ ਨੇ ਇੱਕ ਹੋਰ ਅਣਪਛਾਤੇ ਸਾਥੀ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਅੱਛੇੇ ਲਾਲ ਦੀ ਸ਼ਿਕਾਇਤ ’ਤੇ ਰਵੀ ਕੁਮਾਰ ਅਤੇ ਉਸ ਦੇ ਅਣਪਛਾਤੇ ਸਾਥੀ ਖ਼ਿਲਾਫ਼ ਥਾਣਾ ਸਦਰ ਜਗਰਾਉਂ ਵਿੱਚ ਕੇਸ ਦਰਜ ਕਰਕੇ ਰਵੀ ਕੁਮਾਰ ਨੂੰ ਅੱਡਾ ਰਾਏਕੋਟ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

LEAVE A REPLY

Please enter your comment!
Please enter your name here