ਜਗਰਾਓਂ, 14 ਦਸੰਬਰ (ਬੌਬੀ ਸਹਿਜਲ, ਧਰਮਿੰਦਰ )-ਕਾਰ ’ਚ ਨਜਾਇਜ਼ ਸ਼ਰਾਬ ਭਰ ਕੇ ਸਪਲਾਈ ਕਰਨ ਜਾ ਰਹੇ ਇਕ ਵਿਅਕਤੀ ਨੂੰ ਚੌਕੀਮਾਨ ਪੁਲਸ ਚੌਕੀ ਦੇ ਅਧਿਕਾਰੀਆਂ ਨੇ ਕਾਬੂ ਕਰ ਕੇ ਉਸ ਕੋਲੋਂ 54 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਚੌਂਕੀ ਚੌਂਕੀਮਾਨ ਦੇ ਇੰਚਾਰਜ ਏ.ਐਸ.ਆਈ ਰਣਧੀਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਜੀ.ਟੀ ਰੋਡ ਅੱਡਾ ਚੌਂਕੀਮਾਨ ਵਿਖੇ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਜੋਗਿੰਦਰ ਸਿੰਘ ਉਰਫ ਜੱਸਾ ਵਾਸੀ ਅਗਵਾੜ ਕੋਠੇ ਰਾਹਲਾਂ ਜਗਰਾਉਂ, ਚੰਡੀਗੜ੍ਹ ਮਾਰਕਾ ਸ਼ਰਾਬ ਸਸਤੀ ਲਿਆ ਕੇ ਜਗਰਾਉਂ ਇਲਾਕੇ ਵਿੱਚ ਵੇਚਣ ਦਾ ਧੰਦਾ ਕਰਦਾ ਹੈ। ਉਹ ਚੰਡੀਗੜ੍ਹ ਦੀ ਸ਼ਰਾਬ ਲੈ ਕੇ ਪਿੰਡ ਸ਼ੇਖੂਪੁਰਾ ਸਾਈਡ ਤੋਂ ਟੋਲ ਪਲਾਜ਼ਾ ਤੋਂ ਬਚਣ ਦੀ ਨੀਅਤ ਨਾਲ ਆਪਣੀ ਕਾਰ ਟੋਇਟਾ ਵਿੱਚ ਚੌਕੀਮਾਨ ਆ ਰਿਹਾ ਹੈ। ਇਸ ਸੂਚਨਾ ’ਤੇ ਪਾਰਕ ਸ਼ਮਸ਼ਾਨਘਾਟ ਪਿੰਡ ਚੌਂਕੀਮਾਨ ਵਿਖੇ ਨਾਕਾਬੰਦੀ ਕਰਕੇ ਜੋਗਿੰਦਰ ਸਿੰਘ ਨੂੰ 34 ਪੇਟੀਆਂ ਸ਼ਰਾਬ ਮਾਰਕਾ 999 ਵਿਸਕੀ ਚੰਡੀਗੜ੍ਹ ਅਤੇ 20 ਪੇਟੀਆਂ ਸ਼ਰਾਬ 111 ਏਸੀਈ ਰਮ ਚੰਡੀਗੜ੍ਹ ਸਮੇਤ ਕਾਬੂ ਕੀਤਾ ਗਿਆ।