ਜਗਰਾਓਂ, 14 ਦਸੰਬਰ ( ਅਸ਼ਵਨੀ, ਮੋਹਿਤ ਜੈਨ )-ਸੀ.ਆਈ.ਏ ਸਟਾਫ਼ ਦੀ ਪੁਲਿਸ ਪਾਰਟੀ ਨੇ ਇੱਕ ਔਰਤ ਨੂੰ ਕਾਬੂ ਕਰਕੇ ਉਸ ਕੋਲੋਂ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕੀਤੀ ਹੈ। ਏਐਸਆਈ ਅੰਗਰੇਜ ਸਿੰਘ ਸੀਆਈਏ ਸਟਾਫ਼ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਸਵੱਦੀ ਖੁਰਦ ਵਿਖੇ ਨਾਕਾਬੰਦੀ ’ਤੇ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਸੰਦੀਪ ਕੌਰ ਵਾਸੀ ਪਿੰਡ ਬਾਘੀਆਂ ਥਾਣਾ ਸਿੱਧਵਾਂਬੇਟ ਹੈਰੋਇਨ ਵੇਚਣ ਦਾ ਧੰਦਾ ਕਰਦੀ ਹੈ। ਜੋ ਕਿ ਆਪਣੇ ਪਿੰਡ ਬਾਘੀਆਂ ਤੋਂ ਬੱਸ ਵਿੱਚ ਸਵਾਰ ਹੋ ਕੇ ਪਿੰਡ ਰਾਮਗੜ੍ਹ ਭੁੱਲਰ ਨੂੰ ਹੈਰੋਇਨ ਸਪਲਾਈ ਕਰਨ ਜਾ ਰਿਹਾ ਸੀ। ਇਸ ਸੂਚਨਾ ’ਤੇ ਪੁਲ ਸੂਆ ਜੀ.ਟੀ ਰੋਡ ਬੱਸ ਸਟੈਂਡ ਪਿੰਡ ਰਾਮਗੜ੍ਹ ਵਿਖੇ ਨਾਕਾਬੰਦੀ ਕਰਕੇ ਸੰਦੀਪ ਕੌਰ ਨੂੰ 6 ਗ੍ਰਾਮ ਹੈਰੋਇਨ ਅਤੇ 3.50 ਲੱਖ ਰੁਪਏ ਦੀ ਡਰੱਗਮਣੀ ਸਮੇਤ ਕਾਬੂ ਕੀਤਾ ਗਿਆ।
