ਜਗਰਾਓਂ, 14 ਦਸੰਬਰ ( ਰੋਹਿਤ ਗੋਇਲ, ਬੌਬੀ ਸਹਿਜਲ )-ਨਹਿਰੀ ਵਿਭਾਗ ਦੇ ਜਿਲੇਦਾਰ ਨੂੰ ਧਮਕੀਆਂ ਦਣ ਅਤੇ ਉਸਦੀ ਸਰਕਾਰੀ ਡਿਊਟੀ ਵਿਚ ਵਿਘਣ ਪਾਉਣ ਦੇ ਦੋਸ਼ ਹੇਠ ਕੁਲਦੀਪ ਸਿੰਘ ਵਾਸੀ ਧੂਲਕੋਟ ਥਾਣਾ ਜੋਧਾ ਦੇ ਖਿਲਾਫ ਥਾਣਾ ਕੇਸ ਦਰਜ ਕੀਤਾ ਗਿਆ। ਏਐਸਆਈ ਦਲਵਿੰਦਰ ਸਿੰਘ ਨੇ ਦੱਸਿਆ ਕਿ ਮਨਦੀਪ ਕੁਮਾਰ ਵਾਸੀ ਪ੍ਰੇਮਪੁਰਾ ਮੁਹੱਲਾ, ਫਗਵਾੜਾ, ਜ਼ਿਲ੍ਹਾ ਕਪੂਰਥਲਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਜ਼ਿਲ੍ਹਾ ਪੁਲੀਸ ਮੁਖੀ ਨਹਿਰੀ ਵਿਭਾਗ ਵਿਚ ਜਿਲੇਦਾਰੀ ਸੈਕਸ਼ਨ ਅਹਿਮਦਗੜ੍ਹ ਵਿੱਚ ਤਾਇਨਾਤ ਹੈ। ਉਸਦੇ ਅਧੀਨ 82 ਪਿੰਡ ਹਨ ਜੋ ਨਹਿਰੀ ਪਾਣੀ ਦੀ ਵਰਤੋਂ ਕਰਦੇ ਹਨ। ਜਿਸ ਵਿੱਚ ਪਿੰਡ ਧੂਲਕੋਟ ਥਾਣਾ ਜੋਧਾ ਵੀ ਸ਼ਾਮਲ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਜਾਇਜ਼ ਕਬਜ਼ਿਆਂ ਨੂੰ ਖਤਮ ਕਰਨ ਲਈ ਮਾਲ ਵਿਭਾਗ ਦੇ ਸਹਿਯੋਗ ਨਾਲ ਧੂਲਕੋਟ ਵਿਖੇ ਸਰਕਾਰੀ ਜਾਇਦਾਦ (ਨਹਾਰੀ ਖਾਲ/ਕੱਸੀ) ਦੀ ਨਿਸ਼ਾਨਦੇਹੀ ਕਰਕੇ ਠੱਡੇ ਲਗਾਏ ਗਏ ਸਨ। ਪਿੰਡ ਧੂਲਕੋਟ ਵਾਸੀ ਕੁਲਦੀਪ ਸਿੰਘ ਨੇ ਸਰਕਾਰੀ ਤੌਰ ਤੇ ਨਿਸ਼ਾਨਦੇਹੀ ਕਰਕੇ ਉਨ੍ਹਾਂ ਵੱਲੋਂ ਲਾਏ ਨਿਸ਼ਾਨਾਂ ਨੂੰ ਪੁੱਟ ਕੇ ਸੁੱਟ ਦਿਤਾ। ਜਦੋਂ ਉਹ ਮੌਕਾ ਦੇਖਣ ਲਈ ਬਾਬਾ ਫੁੰਮਣ ਦਾਸ ਦੇ ਡੇਰੇ ਦੇ ਨੇੜੇ ਪਹੁੰਚੇ ਤਾਂ ਦੇਖਿਆ ਕਿ ਨਿਸ਼ਾਨਦੇਹੀ ਉਪਰੰਤ ਲਗਾਈਆਂ ਨਿਸ਼ਾਨੀਆਂ ਪੁੱਟੀਆਂ ਹੋਈਆਂ ਸਨ। ਮੌਕੇ ’ਤੇ ਕੁਲਦੀਪ ਸਿੰਘ ਨੇ ਗੁੱਸੇ ’ਚ ਆ ਕੇ ਕਿਹਾ ਕਿ ਉਨ੍ਹਾਂ ਨੇ ਇਹ ਜਗ੍ਹਾ ਨਹੀਂ ਛੱਡਣੀ ਅਤੇ ਮੈਂ ਹੀ ਇਹ ਨਿਸ਼ਾਨ ਉਖਾੜੇ ਹਨ। ਇਹ ਕਹਿ ਕੇ ਉਸ ਨੇ ਸ਼ਿਕਾਇਤਕਰਤਾ ਨਾਲ ਦੁਰਵਿਵਹਾਰ ਕੀਤਾ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਜਗ੍ਹਾ ਬਾਰੇ ਦੁਬਾਰਾ ਗੱਲ ਕੀਤੀ ਤਾਂ ਉਸ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ। ਅਜਿਹਾ ਕਰਕੇ ਜਿੱਥੇ ਕੁਲਦੀਪ ਸਿੰਘ ਨੇ ਉਨ੍ਹੰ ਨੂੰ ਧਮਕੀਆਂ ਦਿਤੀਆਂ ਉਥੇ ਉਨ੍ਹਾਂ ਦੀ ਡਿਊਟੀ ਵਿਚ ਵੀ ਵਿਘਣ ਪਾਇਆ। ਜਿਲੇਦਾਰ ਮਨਦੀਪ ਕੁਮਾਰ ਦੀ ਸ਼ਿਕਾਇਤ ’ਤੇ ਕੁਲਦੀਪ ਸਿੰਘ ਖ਼ਿਲਾਫ਼ ਥਾਣਾ ਜੋਧਾ ਵਿੱਚ ਕੇਸ ਦਰਜ ਕੀਤਾ ਗਿਆ।