ਜਗਰਾਉਂ, 14 ਦਸੰਬਰ ( ਵਿਕਾਸ ਮਠਾੜੂ, ਮੋਹਿਤ ਜੈਨ )-ਘਰੇਲੂ ਗੈਸ ਦੀ ਖਪਤ ਨੂੰ ਘੱਟ ਕਰਨ ਅਤੇ ਇਸ ਨਾਲ ਹੋਣ ਵਾਲੇ ਅਚਾਨਕ ਨੁਕਸਾਨ ਤੋਂ ਬਚਣ ਲਈ ਜਾਗਰੂਕਤਾ ਪੈਦਾ ਕਰਨ ਲਈ ਸਿੱਧੂ ਗੈਸ ਸਰਵਿਸ ਦੇ ਡਾਇਰੈਕਟਰ ਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਪਿੰਡ ਲੀਲਾਂ ਮੇਘ ਸਿੰਘ ਵਿਖੇ ਐਲ.ਪੀ.ਜੀ. ਪੰਚਾਇਤ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਹੁੰਚੇ ਖਪਤਕਾਰਾਂ ਨੂੰ ਗੈਸ ਦੀ ਬੱਚਤ ਅਤੇ ਇਸ ਦੇ ਅਚਾਨਕ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ ਗਿਆ। ਡਾਇਰੈਕਟਰ ਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਗੈਸ ਬਚਾਉਣ ਲਈ ਹਮੇਸ਼ਾ ਆਈ.ਐਸ.ਆਈ ਮਾਰਕ ਵਾਲੇ ਯੰਤਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜਿਥੇ ਇਨ੍ਹਾਂ ਯੰਤਰਾਂ ਨਾਲ ਗੈਸ ਦੀ ਖਪਤ ਘੱਟ ਹੁੰਦੀ ਹੈ ਉਥੇ ਹੀ ਗੈਸ ਨਾਲ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦਾ ਡਰ ਵੀ ਨਹੀਂ ਰਹਿੰਦਾ। ਚੂਹਾ ਇਸ ਗੈਸ ਪਾਈਪ ਨੂੰ ਨਹੀਂ ਕੱਟ ਸਕਦਾ ਅਤੇ ਨਾ ਹੀ ਇਹ ਗਲਦੀ ਹੈ। ਇਸ ਮੌਕੇ ਡਾ: ਰਿੰਕੂ, ਸਰਪੰਚ ਵਰਕਪਾਲ ਸਿੰਘ, ਫਾਰਮਾਸਿਸਟ ਹਰਿੰਦਰ ਸਿੰਘ, ਪੂਨਮ, ਜਸਦੀਪ ਕੌਰ, ਮਨਜੀਤ ਕੁਮਾਰ, ਵਿਕਾਸ ਕੁਮਾਰ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।