ਜਗਰਾਓਂ, 11 ਜੂਨ ( ਅਸ਼ਵਨੀ, ਮੋਹਿਤ ਜੈਨ )-ਪੱਤਰਕਾਰ ਵਿਕਾਸ ਗੁਪਤਾ ਦੀ ਮਾਤਾ ਸੁਦੇਸ਼ ਰਾਣੀ ਗੁਪਤਾ ਪਤਨੀ ਸਵਰਗੀ ਰਾਜਕੁਮਾਰ ਦਾ 30 ਮਈ ਨੂੰ ਲੰਬੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ। ਐਤਵਾਰ ਨੂੰ ਉਨ੍ਹਾਂ ਨਮਿਤ ਸਥਾਨਕ ਗੀਤਾ ਭਵਨ ਹਾਲ ਵਿੱਚ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਅਤੇ ਸ਼੍ਰਧਾਂਜ਼ਲੀ ਸਮਾਰੋਹ ਦਾ ਆਯੋਜਨ ਹੋਇਆ। ਇਸ ਮੌਕੇ ਪੱਤਰਕਾਰ ਵਿਕਾਸ ਗੁਪਤਾ, ਆਸਟਰੇਲੀਆ ਤੋਂ ਆਏ ਛੋਟੇ ਭਰਾ ਵਾਰਿਸ ਗੁਪਤਾ, ਰਿਪਸੀ ਗੁਪਤਾ ਅਤੇ ਜੀਜਾ ਮਨਦੀਪ ਸਿੰਘ ਦੇ ਨਾਲ ਦੁੱਖ ਸਾਂਝਾ ਕਰਨ ਅਤੇ ਸ਼ਰਧਾਂਜਲੀ ਦੇਣ ਲਈ ਇਲਾਕੇ ਦੀਆਂ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸਖਸ਼ੀਅਤਾਂ ਪਹੁੰਚੀਆਂ।।ਇਸ ਮੌਕੇ ਸਾਬਕਾ ਵਿਧਾਇਕ ਐਸ.ਆਰ.ਕਲੇਰ, ਮੌਜੂਦਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ, ਸੁੱਖੀ, ਐਡਵੋਕੇਟ ਸੰਦੀਪ ਗੁਪਤਾ ਨੇ ਸੁਦੇਸ਼ ਰਾਣੀ ਗੁਪਤਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਟੇਜ ਸੰਚਾਲਨ ਕਰਦਿਆਂ ਕੈਪਟਨ ਨਰੇਸ਼ ਵਰਮਾ ਨੇ ਮਾਂ ਦੇ ਰੁਤਬੇ ਸੰਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਅਤੇ ਬੱਚਿਆਂ ਦੇ ਜੀਵਨ ਵਿਚ ਮਾਂ ਦੀ ਕੀ ਮਹਤੱਤਾ ਹੁੰਦੀ ਹੈ ਅਤੇ ਇੱਕ ਮਾਂ ਆਪਣੇ ਬੱਚਿਆਂ ਲਈ ਕਿਸ ਤਰ੍ਹਾਂ ਦੁੱਖ ਸਹਿਣ ਕਰਕੇ ਵੀ ਆਪਣੇ ਬੱਚਿਆਂ ਨੂੰ ਉੱਚ ਮੁਕਾਮ ਤੱਕ ਪਹੁੰਚਾਉਂਦੀ ਹੈ ਉਸਦੀਆਂ ਕਈ ਮਿਸਾਲਾਂ ਪੇਸ਼ ਕੀਤੀਆਂ। ਇਸ ਮੌਕੇ ਪੱਤਰਕਾਰ ਵਿਕਾਸ ਗੁਪਤਾ ਅਤੇ ਵਾਰਿਸ਼ ਗੁਪਤਾ ਵਲੋਂ ਦਿਨ ਰਾਤ ਇਕ ਕਰਕੇ ਕਿਸ ਤਰ੍ਹਾਂ ਆਪਣੀ ਮਾਂ ਦੀ ਸੇਵਾ ਕੀਤੀ ਗਈ ਉਹ ਇਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਜਿਊਂਦੇ ਜੀਅ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨ ਵਾਲੇ ਸਮਾਜ ਦੇ ਹਰ ਮੁਕਾਮ ਵਿਚ ਸ਼ਪਲਤਾ ਦੀਆਂ ਪੌੜੀਆਂ ਚੜ੍ਹਦੇ ਹਨ। ਉਨ੍ਹੰ ਦੇ ਸਿਰ ਤੇ ਮਾਂ ਬਾਪ ਦਾ ਅਸ਼ੀਰਵਾਦ ਹਮੇਸ਼ਾ ਹੀ ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਵੀ ਬਣਿਆ ਰਹਿੰਦਾ ਹੈ। ਇਸ ਮੌਕੇ ਪੱਤਰਕਾਰ ਭਾਈਚਾਰਾ ਵੀ ਵਿਕਾਸ ਗੁਪਤਾ ਅਤੇ ਪਰਿਵਾਰ ਨਾਲ ਖੜ੍ਹਾ ਹੋਇਆ ਨਜ਼ਰ ਆਇਆ। ਅਦਾਰਾ ਡੇਲੀ ਜਗਰਾਓਂ ਨਿਊਜ਼ ਦੇ .ਐਮ.ਡੀ.ਭਗਵਾਨ ਸਿੰਘ ਭੰਗੂ ਦੀ ਅਗਵਾਈ ਵਿੱਚ ਸਮੁੱਚੀ ਟੀਮ ਇਸ ਦੁੱਖ ਦੀ ਘੜੀ ਵਿਚ ਵਿਕਾਸ ਗੁਪਤਾ ਅਤੇ ਪਰਿਵਾਰ ਨਾਲ ਗੁੱਖ ਸਾਂਝਾ ਕਰਨ ਲਈ ਪਹੁੰਚੀ ਅਤੇ ਸ਼ਰਧਾਂਜਲੀ ਭੇਂਟ ਕੀਤੀ।