Home crime ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼, ਦਸ ਖ਼ਿਲਾਫ਼ ਮੁਕਦਮਾ

ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼, ਦਸ ਖ਼ਿਲਾਫ਼ ਮੁਕਦਮਾ

48
0


ਜਗਰਾਉ, 11 ਜੂਨ ( ਜਗਰੂਪ ਸੋਹੀ, ਬੌਬੀ ਸਹਿਜਲ )-ਜ਼ਮੀਨ ਤੇ ਨਜਾਇਜ ਕਬਜਾ ਕਰਨ ਦੀ ਕੋਸ਼ਿਸ਼ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਜਗਰਾਉਂ ਵਿਖੇ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਬੱਸ ਸਟੈਂਡ ਪੁਲੀਸ ਚੌਕੀ ਦੇ ਇੰਚਾਰਜ ਏਐਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਹੀਰਾਬਾਗ ਜਗਰਾਉਂ ਦੇ ਰਹਿਣ ਵਾਲੇ ਮਨਮੋਹਨ ਕਤਿਆਲ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ 18 ਕਨਾਲ 17 ਮਰਲੇ ਅਗਵਾੜ ਗੁੱਜਰਾਂ ਵਿੱਚ ਜਮੀਨ ਹੈ। ਜਿਸ ’ਤੇ ਉਨ੍ਹਾਂ ਦਾ 2004 ਤੋਂ ਕਬਜ਼ਾ ਹੈ ਅਤੇ ਇਸ ਜ਼ਮੀਨ ’ਤੇ 2004 ਤੋਂ ਖੇਤੀ ਕੀਤੀ ਜਾ ਰਹੀ ਹੈ। ਜਿਸ ਵਿੱਚ ਖੇਤੀ ਲਈ ਮੋਟਰ ਵੀ ਲੱਗੀ ਹੋਈ ਹੈ। ਜਦੋਂ 8 ਜੂਨ ਨੂੰ ਸ਼ਿਕਾਇਤਕਰਤਾ ਆਪਣੇ ਸਾਥੀ ਸੁਖਦੇਵ ਸਿੰਘ ਨਾਲ ਇਹ ਜ਼ਮੀਨ ਕਿਸੇ ਹੋਰ ਵਿਅਕਤੀ ਨੂੰ ਠੇਕੇ ’ਤੇ ਦੇਣ ਲਈ ਉਥੇ ਗਿਆ ਸੀ। ਉਸ ਸਮੇਂ ਉਸ ਦੀ ਜ਼ਮੀਨ ਵਿੱਚ ਚਾਰ-ਪੰਜ ਵਿਅਕਤੀ ਕੁਰਸੀਆਂ ’ਤੇ ਬੈਠੇ ਸਨ। ਜਿਨ੍ਹਾਂ ਵਿੱਚੋਂ ਕੁਝ ਸ਼ਰਾਬ ਪੀ ਰਹੇ ਸਨ। ਇਸ ਮੌਕੇ ਸਿਮਰਨਜੀਤ ਸਿੰਘ, ਸੁਖਵਿੰਦਰ ਸਿੰਘ, ਸੁਰਜੀਤ ਕੌਰ, ਚਰਨਜੀਤ ਕੌਰ, ਰੋਹਿਨ, ਮਨੀਸ਼ ਅਤੇ ਇੱਕ ਅਣਪਛਾਤੀ ਔਰਤ ਅਤੇ 2-3 ਹੋਰ ਵਿਅਕਤੀ ਮੌਜੂਦ ਸਨ। ਜਦੋਂ ਅਸੀਂ ਉਥੇ ਪਹੁੰਚੇ ਤਾਂ ਚਰਨਜੀਤ ਕੌਰ ਅਤੇ ਸੁਰਜੀਤ ਕੌਰ ਨੇ ਕਿਹਾ ਕਿ ਜਦੋਂ ਤੱਕ ਮਨਮੋਹਨ ਕਤਿਆਲ ਨੂੰ ਖਤਮ ਨਹੀਂ ਕਰ ਦਿੰਦੇ ਉਨ੍ਹਾਂ ਦੀ ਕਲੋਨੀ ਸਿਰੇ ਨਹੀਂ ਚੜ੍ਹੇਗੀ। ਇਸ ਰੁਕਾਵਟ ਨੂੰ ਖਤਮ ਕਰੋ। ਦੂਜੇ ਪਾਸੇ ਕੁਝ ਮਜ਼ਦੂਰ ਮੇਰੀ ਜਗ੍ਹਾ ਦੀ ਕੰਧ ਤੋੜਨ ਵਿੱਚ ਲੱਗੇ ਹੋਏ ਸਨ। ਮੈਂ ਸਿਮਰਨਜੀਤ ਸਿੰਘ ਨੂੰ ਕਿਹਾ ਕਿ ਇਹ ਜ਼ਮੀਨ ਅਸੀਂ 19 ਸਾਲ ਪਹਿਲਾਂ ਖਰੀਦੀ ਹੈ ਅਤੇ ਤੁਹਾਡੇ ਪਿਤਾ ਪਰਵਿੰਦਰ ਸਿੰਘ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੈ ਤਾਂ ਤੁਸੀਂ ਮੇਰੀ ਜ਼ਮੀਨ ’ਤੇ ਕਬਜ਼ਾ ਕਿਉਂ ਕਰ ਰਹੇ ਹੋ, ਤਾਂ ਸੁਖਵਿੰਦਰ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਨੇ ਉਸ ਨੂੰ ਗਾਲੀ-ਗਲੋਚ ਕਰਦਿਆਂ ਕਿਹਾ ਕਿ ਅਸੀਂ ਤਾਂ ਇਸਦਾ ਕਬਜਾ ਲੈ ਲੈਣਾ ਹੈ ਕਿਉਂਂਕਿ ਅਸੀਂ ਆਪਣੀ ਜ਼ਮੀਨ ਵਿੱਚ ਕਲੋਨੀ ਕੱਟ ਕੇ ਵੇਚਣੀ ਹੈ। ਇਹ ਜ਼ਮੀਨ ਵੱਡੀ ਰੁਕਾਵਟ ਬਣ ਰਹੀ ਹੈ। ਜਦੋਂ ਸ਼ਿਕਾਇਤਕਰਤਾ ਨੇ ਚਾਰਦੀਵਾਰੀ ਤੋੜ ਰਹੇ ਮਜ਼ਦੂਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸਿਮਰਨਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਉਸਦੀਆਂ ਬਾਂਹਾਂ ਫੜ ਲਈਆਂ ਅਤੇ ਸੁਰਜੀਤ ਕੌਰ ਅਤੇ ਚਰਨਜੀਤ ਕੌਰ ਨੇ ਮੇਰਾ ਗਲਾ ਘੁੱਟ ਕੇ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਉਸੇ ਸਮੇਂ ਉਥੇ ਸ਼ਰਾਬ ਪੀ ਰਹੇ ਵਿਅਕਤੀਆਂ ਨੇ ਆਪਣਾ ਰਿਵਾਲਵਰ ਕੱਢ ਲਿਆ ਅਤੇ ਸਿਮਰਨਜੀਤ ਸਿੰਘ ਆਦਿ ਨੂੰ ਕਿਹਾ ਕਿ ਤੁਸੀਂ ਪਿੱਛੇ ਹਟ ਜਾਓ, ਅਸੀਂ ਹੁਣੇ ਇਸਨੂੰ ਖਤਮ ਕਰ ਦਿਆਂਗੇ। ਉਨ੍ਹਾਂ ਨੇ ਮੇਰੇ ’ਤੇ ਗੋਲੀ ਚਲਾ ਦਿੱਤੀ ਅਤੇ ਮੈਂ ਬੈਠ ਕੇ ਜਾਨ ਬਚਾਈ ਅਤੇ ਉਥੋਂ ਭੱਜ ਗਿਆ। ਦੋਹਾਂ ਨੇ ਸਾਡੇ ਪਿੱਛੇ ਵੀ ਗੋਲੀਆਂ ਚਲਾਈਆਂ ਪਰ ਮੈਂ ਅਤੇ ਸੁਖਦੇਵ ਆਪਣੀ ਜਾਨ ਬਚਾਉਂਦੇ ਹੋਏ ਆਪਣੀ ਕਾਰ ਵਿਚ ਬੈਠ ਗਏ ਅਤੇ ਉਨ੍ਹਾਂ ਨੇ ਸਾਡੀ ਕਾਰ ਦੇ ਪਿੱਛੇ ਵੀ ਗੋਲੀਆਂ ਚਲਾਈਆਂ। ਏਐਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਮਨਮੋਹਨ ਕਤਿਆਲ ਦੇ ਬਿਆਨਾਂ ’ਤੇ ਸਿਮਰਨਜੀਤ ਸਿੰਘ, ਸੁਖਵਿੰਦਰ ਸਿੰਘ, ਸੁਰਜੀਤ ਕੌਰ, ਚਰਨਜੀਤ ਕੌਰ ਸਾਰੇ ਵਾਸੀ ਹੀਰਾਬਾਗ ਜਗਰਾਉਂ, ਰੋਹਿਨ, ਮਨੀਸ਼, ਇੱਕ ਅਣਪਛਾਤੀ ਔਰਤ ਅਤੇ 2-3 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਨਮੋਹਣ ਕਤਿਆਲ ਵਲੋਂ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਅਤੇ ਗੋਲੀ ਚਲਾਉਣ ਵਾਲੇ ਬਿਆਨ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here