ਸਿੱਧਵਾਂਬੇਟ, 2 ਫਰਵਰੀ ( ਰਾਜਨ ਜੈਨ)-ਸੇਰਪੁਰ ਕਲਾਂ ਤੋ ਲੀਲਾਂ ਮੇਘ ਸਿੰਘ ਜਾਂਦਿਆ ਇੱਕ ਸੂਏ ਦੇ ਪੁਲ ਦੇ ਪਾਸਿਆ ਦੀ ਉਸਾਰੀ ਦਾ ਸ਼ਲਾਘਾ ਯੋਗ ਕਦਮ ਹਰ ਰਾਹੀ ਨੇ ਸਲਾਹਇਆ, ਜਦੋ ਪਿੰਡ ਦੇ ਸਮਾਜ ਸੇਵੀਆ ਨਾਲ ਗੱਲਬਾਤ ਕੀਤੀ ਗਈ ਤਾ ਉਨਾਂ ਦੱਸਿਆ ਕਿ ਅਸੀ ਆਪਣੇ ਕੰਮਕਾਜ ਲਈ ਲੀਲਾਂ ਪਿੰਡ ਜਾ ਰਹੇ ਸੀ, ਅਸੀ ਵੇਖਿਆ ਕਿ ਇੱਕ ਨੌਜਵਾਨ ਆਪਣੇ ਬੱਚਿਆ ਸਮੇਤ ਸੂਏ ਦੇ ਪੁਲ ਤੋ ਥੱਲੇ ਡਿੱਗ ਗਿਆ ਨੌਜਵਾਨ ਦੇ ਡਿੱਗਣ ਦਾ ਕਾਰਨ ਸੂਏ ਦੀ ਸਾਈਡ ਉਸਾਰੀ ਟੁੱਟੀ ਹੋਈ ਸੀ ਤੇ ਨੌਜਵਾਨ ਦਾ ਸਿਰ ਸੂਏ ਵਿੱਚ ਪਏ ਪੱਥਰ ਜਾ ਵੱਜਿਆ ਤੇ ਹਸਪਤਾਲ ਲਿਜਾਂਦੇ ਹੋਏ ਉਸ ਦੀ ਮੌਤ ਹੋ ਗਈ, ਜਦੋ ਅਸੀ ਮਰਨ ਵਾਲੇ ਨੌਜਵਾਨ ਦੇ ਰਿਸ਼ਤੇਦਾਰਾ ਨਾਲ ਗੱਲਬਾਤ ਕੀਤੀ ਉਨਾਂ ਵੀ ਮੌਤ ਦਾ ਕਾਰਨ ਪੁਲ ਦੀ ਟੁੱਟੀ ਹੋਈ ਉਸਾਰੀ ਨੂੰ ਦੱਸਿਆ ਉਨਾਂ ਕਿਹਾ ਕਿ ਅਸੀ ਮੌਜੂਦਾ ਐਮ ਐਲ ਏ ਨੂੰ ਵੀ ਇਸ ਪੁਲ ਦੀ ਖਸਤਾ ਹਾਲਤ ਬਾਰੇ ਮੰਗ ਪੱਤਰ ਦੇ ਚੁੱਕੇ ਹਾ, ਪਰ ਕੋਈ ਵੀ ਸੁਣਵਾਈ ਨਹੀ ਹੋਈ ਅਤੇ ਆਪਣਾ ਇੱਕ ਨੌਜਵਾਨ ਪੁੱਤ ਵੀ ਗੁਆ ਲਿਆ, ਅਸੀ ਪ੍ਰਸਾਸ਼ਨ ਨੂੰ ਬੇਨਤੀ ਕਰਦੇ ਹਾਂ ਇਸ ਖਸਤਾ ਹਾਲਤ ਦੇ ਪੁਲ ਦੀ ਸਾਰ ਲਈ ਜਾਵੇ ਤਾਂ ਜੋ ਆਮ ਰਾਹਗੀਰਾ ਅਤੇ ਸਕੂਲੀ ਬੱਚਿਆ ਦੀਆ ਵੈਨਾ ਨੂੰ ਔਕੜਾ ਦਾ ਸਾਹਮਣਾ ਨਾ ਕਰਨਾ ਪਵੇ, ਪੁਲ ਦੀ ਉਸਾਰੀ ਨੂੰ ਬਣਾਉਣ ਲਈ ਇਸ ਨੇਕ ਉਪਰਾਲੇ ਵਿੱਚ ਛੋਟੇ ਭੱਠੇ ਵੱਲੋ ਇੱਟਾ ਦੀ ਸੇਵਾ ਕੀਤੀ ਗਈ। ਇਸ ਮੌਕੇ÷ਬਲਵੀਰ ਸਿੰਘ ਕਨੇਡਾ, ਅਵਤਾਰ ਸਿੰਘ ਤਾਰੀ,ਗੁਰਸੇਵਕ ਸਿੰਘ ਕਲੇਰ, ਮਨਮੋਹਣ ਸਿੰਘ ਮੋਣਾ,ਰਣਜੀਤ ਸਿੰਘ, ਸੌਨੂੰ ਸਿੰਘ, ਲਵੂ ਸਿੰਘ, ਹਰਦੀਪ ਸਿੰਘ ਕਾਲਾ, ਮਿਸਤਰੀ ਮੇਜਰ ਸਿੰਘ, ਚਰਨ ਸਿੰਘ ਆਦਿ ਹਾਜ਼ਰ ਸਨ।
