ਜਗਰਾਉਂ, 8 ਜਨਵਰੀ ( ਭਗਵਾਨ ਭੰਗੂ, ਜਗਰੂਪ ਸੋਹੀ, ਮੋਹਿਤ ਜੈਨ )-ਪੰਜਾਬ ਪੁਲਿਸ ਦੇ ਕੈਸੋ ਅਭਿਆਨ ਤਹਿਤ ਐਸਐਸਪੀ ਨਵਨੀਤ ਸਿੰਘ ਬੈਂਸ ਦੀਆਂ ਹਦਾਇਤਾਂ ’ਤੇ ਐਸਪੀ ਮਨਵਿੰਦਰ ਸਿੰਘ ਅਤੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਵੱਖ-ਵੱਖ ਪੁਲਿਸ ਟੀਮਾਂ ਨੇ ਸੋਮਵਾਰ ਸਵੇਰੇ ਨਸ਼ੇ ਲਈ ਜਾਣੇ ਜਾਂਦੇ ਸ਼ਹਿਰ ਦੇ ਇਲਾਕਿਆਂ ਵਿੱਚ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਗਈ ਅਤੇ ਘਰ-ਘਰ ਤਲਾਸ਼ੀ ਮੁਹਿੰਮ ਚਲਾਈ ਗਈ। ਮੌਕੇ ਤੇ ਮੌਜੂਦ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਕਾਰਵਾਈ ਦੀ ਜਾਂਚ ਕਰਨ ਲਈ ਏ.ਡੀ.ਜੀ.ਪੀ ਅਮਰਦੀਪ ਸਿੰਘ ਰਾਏ ਐਸ.ਐਸ.ਪੀ ਨਵਨੀਤ ਸਿੰਘ ਬੈਂਸ ਅਤੇ ਹੋਰ ਅਧਿਕਾਰੀਆਂ ਦੇ ਨਾਲ ਮੁਹੱਲਾ ਗਾਂਧੀ ਨਗਰ ਪਹੁੰਚੇ ਅਤੇ ਟੀਮ ਦੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਕੱਲੀ ਪੁਲਿਸ ਕਿਸੇ ਮੁਹਿੰਮ ਵਿਚ ਸਫ਼ਲਤਾ ਹਾਸਲ ਨਹੀਂ ਕਰ ਸਕਦੀ ਪਰ ਹਰ ਮੁਹਿੰਮ ਦੀ ਸਫ਼ਲਤਾ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਹ ਰੁਟੀਨ ਚੈਕਿੰਗ ਹੈ। ਅੱਜ ਦੀ ਕਾਰਵਾਈ ਵਿੱਚ ਪੁਲਿਸ ਜ਼ਿਲ੍ਹਾ ਲੁਧਿਆਣਾ ਦੇਹਟ ਦੀਆਂ 15 ਟੀਮਾਂ ਦਾ ਗਠਨ ਕੀਤਾ ਗਿਆ। ਜਿਸ ਵਿਚ ਥਾਣਾ ਸਿਟੀ ਜਗਰਾਉਂ ਦੇ ਇੰਚਾਰਜ ਇੰਸਪੈਕਟਰ ਸੰਜੀਵ ਕਪੂਰ, ਥਾਣਾ ਸਦਰ ਜਗਰਾਉਂ ਦੇ ਇੰਚਾਰਜ, ਥਾਣਾ ਮਾਹਲਾ ਦੇ ਇੰਚਾਰਜ, ਥਾਣਾ ਹਠੂਰ ਦੇ ਇੰਚਾਰਜ ਸਬ-ਇੰਸਪੈਕਟਰ ਸੁਰਜੀਤ ਸਿੰਘ ਅਤੇ ਥਾਣਾ ਰਾਏਕੋਟ ਦੇ ਇੰਚਾਰਜ ਤੋਂ ਇਲਾਵਾ ਸਾਰੀਆਂ ਪੁਲਿਸ ਚੌਕੀਆਂ ਅਤੇ ਥਾਣਿਆਂ ਦੇ ਕਰੀਬ 250 ਮੁਲਾਜ਼ਮ ਸ਼ਾਮਿਲ ਸਨ। ਜਿਨ੍ਹਾਂ ਨੇ ਮੁਹੱਲਾ ਧੂਮਾਣ, ਇੰਦਰਾ ਕਲੋਨੀ, ਮੁਹੱਲਾ ਮਾਈ ਜੀਨਾ ਅਤੇ ਗਾਂਧੀਨਗਰ ਜਗਰਾਓਂ!, ਮੁਹੱਲਾ ਗੁਰੂ ਨਾਨਕਪੁਰਾ ਰਾਏਕੋਟ, ਰੇਲਵੇ ਸਟੇਸਨ ਮੁੱਲਾਂਪੁਰ, ਥਾਣਾ ਸਿੱਧਵਾਂਬੇਟ ਦੇ ਅਧੀਨ ਪਿੰਡ ਕੁੱਲ ਗਹਿਣਾ, ਖੁਰਸ਼ੈਦਪੁਰਾ ਅਤੇ ਖੋਲਿਆਂ ਵਾਲਾ ਖੂਹ ਵਿਚ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ । ਹਮੇਸ਼ਾ ਦੀ ਤਰ੍ਹਾਂ ਇਸ ਆਪ੍ਰੇਸ਼ਨ ’ਚ ਵੀ ਪੁਲਸ ਖਾਲੀ ਹੱਥ ਰਹੀ। ਪੁਲਿਸ ਕੋਈ ਵੱਡੀ ਕਾਮਯਾਬੀ ਹਾਸਲ ਨਹੀਂ ਕਰ ਸਕੀ।
ਵੱਡਾ ਅਪ੍ਰੇਸ਼ਨ ਅਤੇ ਇਹ ਪ੍ਰਾਪਤੀ-
ਇਸ ਅਪ੍ਰੇਸ਼ਨ ਵਿਚ ਜਿਲੇ ਦੇ 7 ਡੀ ਐਸ ਪੀ, 85 ਐਮਜੀਓ, 118 ਓਆਪਐਸ, 24 ਮੰਹਿਲਾ ਫੋਰਸ ਦੇ ਕਰਮਚਾਰੀਆਂ ਦੀਆਂ ਸੇਵਾਵਾਂ ਲਈਆਂ ਗਈਆਂ ਅਤੇ ਜਗਰਾਓਂ, ਰਾਏਕੋਟ, ਮੁਲਾਂਪੁਰ ਵਿਖੇ 8 ਸਿਲੈਕਟਡ ਇਲਾਕਿਆਂ ਵਿਚ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਨੂੰ 180 ਨਸ਼ੀਲੀਆਂ ਗੋਲੀਆਂ, 120 ਨਸ਼ੀਲੇ ਕੈਪਸੂਲ, 24 ਗ੍ਰਾਮ ਹੈਰੋਇਨ ਅਤੇ 96 ਬੋਤਲ ਸ਼ਰਾਬ ਬਰਾਮਦ ਹੋਈ ਅਤੇ 4 ਪੀਓ ਗਿਰਫਤਾਰ ਕੀਤੇ ਗਏ ਅਤੇ ਇਕ ਮੋਟਰਸਾਇਕਿਲ ਬਰਾਮਦ ਹੋਇਆ।
ਮਾਸ ਦੀ ਨਹੀਂ ਚੈਕਿੰਗ-
ਮੁਹੱਲਾ ਗਾਧੀ ਨਗਰ ਵਿਚ ਇਕ ਘਰ ਵਿਚ ਪਤੀਲੇ ਵਿਚ ਪੱਕਿਆ ਹੋਇਆ ਮਾਸ ਅਤੇ ਇਕ ਬੰਦ ਫਰਿਜ ਵਿਚ ਇਕੱਠਾ 10-12 ਕਿਲੋ ਦੇ ਕਰੀਬ ਵਜਨ ਦਾ ਮਾਸ ਦਾ ਟੁਕੜਾ ਪਿਆ ਹੋਇਆ ਮਿਲਿਆ। ਜਿਸਨੂੰ ਦੇਖ ਕੇ ਜਾਂਚ ਦੀ ਮੰਗ ਹੋਣ ਦੇ ਬਾਵਜੂਦ ਵੀ ਪੁਲਿਸ ਅਧਿਕਾਰੀ ਖਾਮੋਸ਼ ਰਹੇ। ਇਸ ਘਰ ਦੇ ਸਾਰੇ ਵਸਨੀਤ ਖਾਲੀ ਘਰ ਛੱਡ ਕੇ ਪੁਲਿਸ ਟੀਮ ਦੇ ਆਉਣ ਤੋਂ ਪਹਿਲਾਂ ਹੀ ਫਰਾਰ ਹੋ ਗਏ ਸਨ। ਸ਼ੰਕਾ ਜਾਹਿਰ ਕੀਤੀ ਜਾ ਰਹੀ ਹੈ ਕਿ ਇਹ ਵੱਡਾ ਮਾਸ ਦਾ ਟੁਕੜਾ ਕਿਸੇ ਵੱਡੇ ਜਾਨਵਰ ਦਾ ਹੀ ਹੋ ਸਕਦਾ ਹੈ। ਜਿਸਨੂੰ ਇਹ ਲੋਕ ਬਾਜਾਰ ਵਿਚ ਗ੍ਰਾਬਕਾਂ ਨੂੰ ਵੇਚਦੇ ਹਨ। ਮੌਕੇ ਤੇ ਲੋਕਾਂ ਨੇ ਦੱਸਿਆ ਕਿ ਉਕਤ ਪਰਿਵਾਰ ਮੀਟ ਦਾ ਕੰਮ ਕਰਦਾ ਹੈ।