ਭਵਾਨੀਗੜ੍ਹ (ਸੰਜੀਵ ਕੁਮਾਰ) ਪਿੰਡ ਭਰਾਜ ਵਿਚ ਲੋੜਵੰਦ ਲੋਕਾਂ ਦੇ ਘਰਾਂ ‘ਚ ਬਿਜਲੀ ਮੀਟਰ ਲਗਾਉਣ ਸਬੰਧੀ ਭਾਰਤੀ ਕਿਸਾਨ ਯੂਨੀਅਨ ਚੜੂਨੀ (ਪੰਜਾਬ) ਵੱਲੋੰ ਜ਼ਿਲਾ ਪ੍ਰਧਾਨ ਸੰਗਰੂਰ ਗੁਰਪ੍ਰਰੀਤ ਸਿੰਘ ਭਰਾਜ ਦੀ ਅਗਵਾਈ ਹੇਠ ਇੱਕ ਮੰਗ ਪੱਤਰ ਐਕਸੀਅਨ ਪਾਵਰਕਾਮ ਦਿੜਬਾ ਨੂੰ ਭੇਜਿਆ ਗਿਆ। ਆਗੂਆਂ ਨੇ ਐੱਸਡੀਓ ਪਾਵਰਕਾਮ ਨਦਾਮਪੁਰ ਨੂੰ ਮੰਗ ਪੱਤਰ ਦਿੰਦੇ ਹੋਏ ਵਿਭਾਗ ਨੂੰ 15 ਦਿਨਾਂ ਦਾ ਅਲਟੀਮੇਟਮ ਦਿੱਤਾ ਤੇ ਮੀਟਰ ਨਹੀੰ ਲੱਗਣ ‘ਤੇ ਵੱਡੇ ਸੰਘਰਸ਼ ਦੀ ਚਿਤਾਵਨੀ ਦਿੰਦਿਆਂ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਪਲਾਟ ਹੋਲਡਰ ਵਿਅਕਤੀਆਂ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਲੋੜਵੰਦ ਲੋਕਾਂ ਲਈ 5-5 ਮਰਲੇ ਪਲਾਟਾ ‘ਚ ਘਰ ਉਸਾਰ ਕੇ ਦਿੱਤੇ ਗਏ ਸਨ। ਪਾਵਰਕਾਮ ਮਹਿਕਮੇ ਨੇ 2023 ‘ਚ ਉਨ੍ਹਾਂ ਤੋਂ ਬਿਜਲੀ ਮੀਟਰਾਂ ਦੀਆਂ ਸਕਿਓਰਿਟੀਆਂ ਭਰਵਾ ਕੇ ਅੱਜ 8 ਮਹੀਨੇ ਬੀਤ ਜਾਣ ਦੇ ਬਾਵਜੂਦ ਘਰਾਂ ਦੇ ਮੀਟਰ ਨਹੀੰ ਲਗਾਏ। ਜਿਸ ਕਾਰਨ ਪਰਿਵਾਰਾਂ ਨੂੰ ਬਿਨਾਂ ਬਿਜਲੀ ਤੋਂ ਭਾਰੀ ਮੁਸ਼ਕਿਲ ਝੱਲਣੀ ਪੈ ਰਹੀ ਹੈ। ਇਸ ਮੌਕੇ ਭਾਕਿਯੂ (ਚੜੂਨੀ) ਦੇ ਜ਼ਿਲ੍ਹਾ ਪ੍ਰਧਾਨ ਭਰਾਜ ਸਮੇਤ ਕਿਸਾਨ ਆਗੂਆਂ ਨੇ ਆਖਿਆ ਕਿ ਜੇਕਰ ਵਿਭਾਗ ਨੇ 15 ਦਿਨਾਂ ਦੇ ਅੰਦਰ ਅੰਦਰ ਲੋੜਵੰਦ ਲੋਕਾਂ ਦੇ ਘਰਾਂ ਦੇ ਮੀਟਰ ਲਾ ਕੇ ਬਿਜਲੀ ਚਾਲੂ ਨਾ ਕੀਤੀ ਤਾਂ ਜਥੇਬੰਦੀ ਨੂੰ ਪਾਵਰਕਾਮ ਦੇ ਦਫ਼ਤਰ ਦਾ ਿਘਰਾਓ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਘੁਮਾਣ, ਭਾਗਦੀਪ ਸਿੰਘ, ਸਰਪੰਚ ਰਾਮ ਸਿੰਘ ਭਰਾਜ, ਗੁਰਮੀਤ ਸਿੰਘ, ਰਘਵੀਰ ਸਿੰਘ, ਮਨਜੀਤ ਕੌਰ, ਗੇਜਾ ਸਿੰਘ, ਸਮਸ਼ੇਰ ਸਿੰਘ ਸ਼ੇਰੀ, ਅਵਤਾਰ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਕੌਰ, ਚਰਨ ਸਿੰਘ ਤੇ ਪਿੰਡ ਭਰਾਜ ਦੇ ਦਲਿਤ ਭਾਈਚਾਰੇ ਦੇ ਵਿਅਕਤੀ ਹਾਜ਼ਰ ਸਨਬੀਡੀਪੀਓ ਦਫ਼ਤਰ ਨੇ ਮੀਟਰ ਲਗਾਉਣ ਤੋਂ ਰੋਕਿਆ ਸੀ : ਐਸਡੀਓ
ਉਧਰ, ਇੰਜ.ਸਾਜਨ ਗਰਗ ਐਸ.ਡੀ.ਓ ਪਾਵਰਕਾਮ ਸਬ ਡਿਵੀਜ਼ਨ ਨਦਾਮਪੁਰ ਨੇ ਕਿਹਾ ਕਿ ਬੀਡੀਪੀਓ ਦਫ਼ਤਰ ਨੇ ਜਾਂਚ ਦਾ ਹਵਾਲਾ ਦੇ ਕੇ 5-5-2022 ਨੂੰ ਸਾਨੂੰ ਲਿਖਤੀ ਰੂਪ ਵਿੱਚ ਉਕਤ ਪਲਾਟਾ ਦੇ ਬਿਜਲੀ ਮੀਟਰ ਲਗਾਉਣ ਤੋਂ ਰੋਕਿਆ ਸੀ। ਬਾਅਦ ਵਿੱਚ ਮੀਟਰ ਲਾਉਣ ਸਬੰਧੀ ਪੁੱਛੇ ਜਾਣ ‘ਤੇ ਵੀ ਬੀਡੀਪੀਓ ਦਫ਼ਤਰ ਵੱਲੋਂ ਸਾਡੇ ਚਿੱਠੀ ਪੱਤਰ ਦਾ ਕੋਈ ਜਵਾਬ ਨਹੀੰ ਦਿੱਤਾ ਗਿਆ ਤੇ ਅੱਜ ਵੀ ਅਸੀੰ ਬੀਡੀਪੀਓ ਦਫਤਰ ਨੂੰ ਪੱਤਰ ਲਿਖ ਕੇ 2 ਦਿਨਾਂ ‘ਚ ਸਥਿਤੀ ਸਪੱਸ਼ਟ ਕਰਨ ਬਾਰੇ ਆਖਿਆ ਹੈ। ਗਰਗ ਨੇ ਕਿਹਾ ਕਿ ਜਵਾਬ ਨਹੀਂ ਮਿਲਣ ‘ਤੇ ਪਾਵਰਕਾਮ ਵੱਲੋਂ ਭਰਾਜ ਵਿਖੇ ਉਕਤ ਲੋਕਾਂ ਦੇ ਬਿਜਲੀ ਮੀਟਰ ਲਗਾ ਦਿੱਤੇ ਜਾਣਗੇ ਤੇਂ ਬਾਅਦ ‘ਚ ਪ੍ਰਰਾਪਤ ਹੋਣ ਵਾਲੇ ਇਤਰਾਜ਼ ਵਿਭਾਗ ਵੱਲੋੰ ਨਹੀੰ ਮੰਨੇ ਜਾਣਗੇ।