ਗੁਰੂਸਰ ਸੁਧਾਰ 15 ਅਕਤੂਬਰ (ਜਸਵੀਰ ਸਿੰਘ ਹੇਰਾਂ):ਇਤਿਹਾਸਕ ਨਗਰ ਗੁਰਦੁਆਰਾ ਪਾਤਸ਼ਾਹੀ ਛੇਂਵੀ ਪਿੰਡ ਹੇਰਾਂ ਵਿਖੇ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਐਤੀਆਣਾ ਦੇ ਮੈਨੇਜਰ ਗੁਰਚਰਨ ਸਿੰਘ ਮਾਹੀ ਦੀ ਅਗਵਾਈ ਵਿੱਚ ਜਾਗਰੂਕ ਕੈਂਪ ਦਾ ਆਯੋਜਿਨ ਕੀਤਾ ਗਿਆ,ਜਿਸ ਵਿੱਚ ਬ੍ਰਾਂਚ ਮੈਨੇਜਰ ਗੁਰਚਰਨ ਸਿੰਘ ਮਾਹੀ ਵੱਲੋਂ ਸਟੇਟ ਬੈਂਕ ਆਫ ਇੰਡੀਆ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀ ਰਹੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ,ਉੱਥੇ ਹੀ ਉਹਨਾਂ ਵੱਲੋਂ ਵੱਧ-ਵੱਧ ਬੈਂਕ ਨਾਲ ਜੁੜਨ ਲਈ ਪਿੰਡ ਵਾਸੀਆਂ ਨੂੰ ਪ੍ਰੇ੍ਰਤ ਕੀਤਾ ਤਾਂ ਜੋ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਲੋਕਾਂ ਤੱਕ ਪਹੁੰਚ ਸਕਣ।ਉੱਥੇ ਹੀ ਪਿੰਡ ਵਾਸੀਆਂ ਵੱਲੋਂ ਜਾਗਰੂਖ ਕੈਂਪ ਵਿੱਚ ਭਰਵਾਂ ਸਮਰਥਨ ਮਿਿਲਆ।ਇਸ ਮੌਕੇ ਸਰਪੰਚ ਕੁਲਵੀਰ ਸਿੰਘ ਹੇਰਾਂ,ਮੈਨੇਜਰ ਗੁਰਚਰਨ ਸਿੰਘ ਮਾਹੀ,ਡਿਪਟੀ ਮੈਨੇਜਰ ਕੁਮਾਰੀ ਸੈਂਪੀ,ਰਜਿੰਦਰ ਸਿੰਘ ਕੈਸੀਅਰ,ਉਜਾਗਰ ਸਿੰਘ,ਨਿਰਮਲ ਸਿੰਘ ਬੈਂਕ ਸਟਾਫ਼,ਪ੍ਰਧਾਨ ਦਰਸ਼ਨ ਸਿੰਘ,ਪ੍ਰੀਤਮ ਸਿੰਘ,ਕੁਲਵੀਰ ਸਿੰਘ,ਧਰਮਪਾਲ ਸਿੰਘ,ਬਾਬਾ ਤੇਜਵਿੰਦਰ ਸਿੰਘ,ਸੁਖਪਾਲ ਸਿੰਘ,ਸੁਖਮਿੰਦਰ ਸਿੰਘ,ਬਲਦੇਵ ਸਿੰਘ,ਕਰਨੈਲ ਸਿੰਘ,ਰਾਜਪਾਲ ਸਿੰਘ ਆਦਿ ਹਾਜ਼ਰ ਸਨ।
