ਜਗਰਾਉਂ, 15 ਅਕਤੂਬਰ ( ਲਿਕੇਸ਼ ਸ਼ਰਮਾਂ)-ਬੀਤੇ ਦਿਨੀਂ ਸੁਰ ਕਲਾ ਅਕੈਡਮੀ ਵੱਲੋਂ ਨੈਸ਼ਨਲ ਲੈਵਲ ਤੇ ਪੇਂਟਿੰਗ, ਡਾਂਸ ਅਤੇ ਗਾਇਨ ਮੁਕਾਬਲੇ ਕਰਵਾਏ ਗਏ| ਜਿਸ ਵਿਚ ਸੁਆਮੀ ਰੂਪ ਚੰਦ ਜੈਨ ਸਕੂਲ ਨੇ ਹਮੇਸ਼ਾਂ ਦੀ ਤਰ੍ਹਾਂ ਸਿਰਕੱਢ ਪੁਜ਼ੀਸ਼ਨਾਂ ਲੈ ਕੇ ਆਪਣਾ ਸਿੱਕਾ ਜਮਾਇਆ। ਇਸ ਲੜੀ ਵਿੱਚ ਪੇਂਟਿੰਗ ਮੁਕਾਬਲੇ ਵਿੱਚ ਚਾਂਦਨੀ, ਅਭਿਸ਼ੇਕ ਸ਼ਰਮਾ,ਕਰਨ ਵਰਮਾ ਨੇ ਫਸਟ ਇਸ਼ਾਨਾ ਕੌਰ, ਸੁਖਮਨਪਰੀਤ ਕੌਰ, ਗਗਨਪ੍ਰੀਤ ਕੌਰ ਸੈਕਿੰਡ ਅਵਤਾਰ ਸਿੰਘ, ਅਨਮੋਲਪ੍ਰੀਤ ਕੌਰ ,ਹਰਮਨਜੋਤ ਕੌਰ ਕੀਰਤੀ ਯਾਦਵ ਸ਼ਗਨਦੀਪ ਗਗਨਦੀਪ ਕੌਰ ਅਤੇ ਖੁਸ਼ਪ੍ਰੀਤ ਕੌਰ ਥਰਡ ਰਹੇ ।ਡਾਂਸ ਮੁਕਾਬਲਿਆਂ ਵਿੱਚ ਲਵਪ੍ਰੀਤ ਫਸਟ, ਪਰਾਚੀ ਥਰਡ ਰਹੇ। ਗਾਇਨ ਮੁਕਾਬਲਿਆਂ ਵਿਚ ਗੌਰਵ ਤੇ ਯਸ਼ਪ੍ਰੀਤ ਸੈਕਿੰਡ ਅਤੇ ਨਿਸ਼ਠਾ , ਹੰਸਿਕਾ ਤੇ ਮਨਮੋਹਿਤ ਥਰਡ ਰਹੇ। ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਬੜੇ ਮਾਣ ਨਾਲ ਦੱਸਿਆ, ਜਿੰਨੇ ਵੀ ਵਿਦਿਆਰਥੀਆਂ ਨੇ ਹਿੱਸਾ ਲਿਆ ਉਹ ਸਾਰੇ ਪੁਜੀਸ਼ਨਾਂ ਵਿੱਚ ਆਏ ਹਨ ਅਤੇ ਸਭ ਤੋਂ ਜ਼ਿਆਦਾ ਮਾਣ ਵਾਲੀ ਗੱਲ ਇਹ ਹੈ ਕਿ ਸਕੂਲ ਦੀ ਆਰਟ ਅਧਿਆਪਿਕਾ ਲਖਬੀਰ ਕੌਰ ਨੇ ਅਧਿਆਪਕਾਂ ਦੇ ਪੇਂਟਿੰਗ ਮੁਕਾਬਲੇ ਵਿੱਚ ਪਹਿਲਾ ਦਰਜਾ ਹਾਸਲ ਕੀਤਾ ਹੈ।