ਬਾਘਾਪੁਰਾਣਾ, 15 ਅਕਤੂਬਰ ( ਕੁਲਵਿੰਦਰ ਸਿੰਘ) –
ਬਾਘਾਪੁਰਾਣਾ ਤੋਂ ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦਾ ਵਿਕਾਸ ਕਰਵਾ ਰਹੀ ਹੈ। ਇਸ ਕੜੀ ਤਹਿਤ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਇਹ ਵਿਚਾਰ ਵਿਧਾਇਕ ਸੁਖਾਨੰਦ ਨੇ ਸ਼ਿਵਾ ਇਨਕਲੇਵ (ਬਾਲੀ ਕਲੋਨੀ) ਤੋਂ ਬਾਘਾਪੁਰਾਣਾ ਦੇ ਵਿੱਚ ਸੀਵਰੇਜ਼ ਪਾਈਪ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਨਗਰ ਦੇ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਲਾਕੇ ਦੀ ਸੀਵਰੇਜ਼ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਬਾਘਾਪੁਰਾਣਾ ਦੇ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਕਈ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਉਹਨਾਂ ਵਿੱਚ ਇਕ ਪ੍ਰੋਜੈਕਟ ਸ਼ਹਿਰ ਦੀ ਪੂਰੀ ਆਬਾਦੀ ਲਈ 100 ਪ੍ਰਤੀਸ਼ਤ ਪੀਣ ਵਾਲੇ ਪਾਣੀ ਤੇ ਸੀਵਰੇਜ਼ ਮੁਹੱਈਆ ਕਰਵਾਉਣਾ ਹੈ। ਉਹਨਾਂ ਕਿਹਾ ਕਿ ਕਲੋਨੀ ਵਿੱਚ 43 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਾਟਰ ਸਪਲਾਈ ਤੇ ਸੀਵਰੇਜ਼ ਲਾਈਨ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਨਾਲ ਕਲੋਨੀ ਹੀ ਨਹੀਂ ਸਗੋਂ ਸਾਰੇ ਬਾਘਾਪੁਰਾਣਾ ਨੂੰ ਫੈਦਾ ਪਹੁੰਚੇਗਾ।ਉਹਨਾਂ ਕਿਹਾ ਕਿ ਲੋਕਾਂ ਦੀਆਂ ਮੰਗਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਨਾ ਉਹਨਾਂ ਦਾ ਮੁੱਖ ਮੱਕਸਦ ਹੈ।
ਇਸ ਸਮੇ ਉਹਨਾਂ ਨਾਲ ਰਿੰਪੀ ਮਿੱਤਲ, ਅਮਨ ਰਖਰਾ, ਸੋਨੀ, ਗਗਨ ਚਡਾ, ਧਰਮਿੰਦਰ ਰਖਰਾ, ਜਗਜੀਤ ਸਿੰਘ ਸੀਰਾ, ਰਣਜੀਤ ਸਿੰਘ ਟੀਟੂ, ਗੁਰਪ੍ਰੀਤ ਮਨਚੰਦਾ, ਹੋਰ ਆਪ ਆਗੂ ਅਤੇ ਕਲੋਨੀ ਵਾਸੀ ਮਜ਼ੂਦ ਸਨ।
