ਖ਼ੁਦ ਲਈ ਜਿਉਣ ਵਾਲੇ ਪਛਤਾਉਣਗੇ, ਜਦੋਂ ਜ਼ਿੰਦਗੀ ਤੋਂ ਹੀ ਹਾਰਨਗੇ ਦੋਸਤਾ ।
ਥੱਬੀ ਪੱਠਿਆਂ ਪਿੱਛੇ ਵਿਕਦੀ, ਫ਼ਕਤ ਗਰੀਬੀ ਕਰਮਾਂ ਮਾਰਿਆ ਦੀ ,
ਵਕ਼ਤ ਲੁਟੇਰੇ, ਵਕ਼ਤ ਹੱਥੋਂ,ਮੂਧੇ ਮੂੰਹ ਮਜ਼ਾਕ ਬਣਨਗੇ ਦੋਸਤਾ ।
ਉਸਾਰਿਆ ਜੋ ਮੌਸਮ ਖ਼ਰਾਬ ਤੈਂ, ਤਾਂਹੀਓਂ ਝੜੇ ਹਾਂ ਪੱਤ ਬਣਕੇ,
ਝੜ੍ਹ ਕੇ ਡਿੱਗੇ-ਢੱਠੇ ਵੀ,ਪਲ ਪਲ ਤੇਰੀ ਯਾਦ ‘ਚ ਖੜਕਣਗੇ ਦੋਸਤਾ ।
ਰਿਸ਼ਮਾਂ ਦੀ ਗੱਲ ਕੀ ਕਰੀਏ , ਹੁਣ ਲੋੜ ਨਹੀਂ ਹੈ ਮਲ੍ਹਮਾਂ ਦੀ ,
ਸਾਡੇ ਜ਼ਖ਼ਮਾਂ ਦੀ ਕਬਰ ਤੇ,ਢੇਰੋ ਢੇਰ ਲੂਣ ਚੜ੍ਹਨਗੇ ਦੋਸਤਾ।
ਵਾਅਦੇ ਉੱਡਗੇ ਪਖੇ਼ਰੂ ਬਣਕੇ,ਕੀ ਗਿਲਾ ਅਤੀਤ ਦੇ ਪਰਛਾਵਿਆਂ ਦਾ,
ਘਣਾ ਚਾਨਣਾ ਸ਼ਹਿਰ ਤੇਰੇ, ਸਾਡੇ ਹਨੇਰੇ ਤਾਂ ਅਕਸ਼ ਨੂੰ ਮੜ੍ਹਨਗੇ ਦੋਸਤਾ।
ਮੁਹੱਬਤਾਂ ਦੀ ਫ਼ਰੋਲ ਨਾ ਗੁੱਥੀ, ਇਹਦੇ ਅਰਥ ਬੜੇ ਨੇ ਗੁੱਝੇ,
‘ਸੱਚ’ ਜਿਸਮ ਤੰਦੂਰਾਂ ਦੇ ਵਿੱਚ,ਬਾਲਣ ਬਣ -ਬਣ ਸੜਨਗੇ ਦੋਸਤਾ।
ਬਲਦੇਵ ਜਗਰਾਓਂ ( ਲੈਕਚਰਾਰ) ਸ.ਸ.ਸ.ਸ.ਸਕੂਲ, ਸ਼ੇਰਪੁਰ ਕਲਾਂ (ਲੁਧਿਆਣਾ)