ਹੇਰਾਂ 15 ਅਕਤੂਬਰ (ਜਸਵੀਰ ਸਿੰਘ ਹੇਰਾਂ) ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਹੇਰਾਂ ਵਿਖੇ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਰਫੋਂ ਨਿਊ ਹਾਲੈਂਡ ਟਰੈਕਟਰ ਸਮੇਤ ਹੋਰ ਖੇਤੀਬਾੜੀ ਸੰਦ ਮੁਹੱਈਆ ਕਰਵਾਏ ਗਏ ਹਨ।ਇਸ ਮੌਕੇ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਟਰੈਕਟਰ ਸਮੇਤ ਖੇਤੀਬਾੜੀ ਸੰਦ ਖਰੀਦ ਕਰਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਿਰਭੈ ਸਿੰਘ ਚੀਮਨਾ ਨੂੰ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਸੰਭਾਲੇ ਗਏ।ਉਨ੍ਹਾਂ ਆਖਿਆ ਕਿ ਗੁਰਦੁਆਰਾ ਸਾਹਿਬ ਵਲੋਂ ਆਪਣੀ ਜਮੀਨ ਵਿੱਚ ਖੇਤੀਬਾੜੀ ਦਾ ਧੰਦਾ ਖੁਦ ਕਰਵਾਇਆ ਜਾਂਦਾ ਹੈ।ਉਨ੍ਹਾਂ ਆਖਿਆ ਕਿ ਅਜੋਕੀ ਖੇਤੀਬਾੜੀ ਦਾ ਧੰਦਾ ਆਧੁਨਿਕ ਹੋਣ ਕਾਰਨ ਆਧੁਨਿਕ ਤਕਨੀਕ ਵਾਲੇ ਖੇਤੀਬਾੜੀ ਸੰਦ ਖਰੀਦ ਕੀਤੇ ਗਏ ਹਨ।ਜਿੰਨ੍ਹਾਂ ਨੂੰ ਅੱਜ ਸਮੁੱਚੇ ਨਗਰ ਦੀ ਹਾਜ਼ਰੀ ਵਿੱਚ ਸੰਭਾਲਿਆ ਗਿਆ ਹੈ।ਇਸ ਮੌਕੇ ਮੈਨੇਜਰ ਨਿਰਭੈ ਸਿੰਘ ਚੀਮਨਾ, ਪ੍ਰਧਾਨ ਦਰਸ਼ਨ ਸਿੰਘ, ਮਲਕੀਤ ਸਿੰਘ, ਮਾ.ਮਹਿੰਦਰ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ, ਮੈਨੇਜਰ ਜਗਦੀਸ ਸਿੰਘ ਹੇਰਾਂ, ਰਾਜਪਾਲ ਸਿੰਘ ਹੇਰਾਂ, ਪ੍ਰਧਾਨ ਧਰਮਪਾਲ ਸਿੰਘ, ਬਾਬਾ ਤਜਵਿੰਦਰ ਸਿੰਘ, ਸੰਦੀਪ ਸਿੰਘ ਸੂਜਾਪੁਰ, ਮਾ.ਸੁਖਮਿੰਦਰ ਸਿੰਘ, ਹਰਿੰਦਰ ਸਿੰਘ, ਬਾਬਾ ਜੈਪਾਲ ਸਿੰਘ, ਰਾਗੀ ਭਾਈ ਰਣਯੋਧ ਸਿੰਘ, ਪ੍ਰਧਾਨ ਮਲਕੀਤ ਸਿੰਘ, ਪ੍ਰ੍ਰਧਾਨ ਜਗਤਾਰ ਸਿੰਘ, ਕਰਨੈਲ ਸਿੰਘ ਖਜਾਚਨੀ, ਜਗਮੇਲ ਸਿੰਘ, ਹਰਦੇਵ ਸਿੰਘ ਇੰਚਾਰਜ ਖੇਤੀਬਾੜੀ, ਪਲਵਿੰਦਰ ਸਿੰਘ ਆਦਿ ਹਾਜਰ ਸਨ।